ਪੀਟੀਸੀ ਪੰਜਾਬੀ 'ਤੇ ਆ ਰਿਹਾ ਹੈ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ ਛੇ, ਜਾਣੋ ਸਮਾਂ ਤੇ ਤਰੀਕ
ਪੀਟੀਸੀ ਪੰਜਾਬੀ 'ਤੇ ਆ ਰਿਹਾ ਹੈ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ ਛੇ, ਜਾਣੋ ਸਮਾਂ ਤੇ ਤਰੀਕ : ਵਾਇਸ ਆਫ਼ ਪੰਜਾਬ ਛੋਟਾ ਚੈਂਪ ਅਜਿਹਾ ਮੰਚ ਹੈ ਜਿੱਥੇ ਨਿੱਕੀਆਂ ਨਿੱਕੀਆਂ ਅਵਾਜ਼ਾਂ ਆਪਣੇ ਸੁਰਾਂ ਦਾ ਜਲਵਾ ਬਿਖ਼ੇਰਦੀਆਂ ਹਨ। ਛੋਟਾ ਚੈਂਪ ਦੇ ਪਿਛਲੇ ਪੰਜ ਸੀਜ਼ਨਜ਼ ਦਾ ਸਫ਼ਰ ਬਹੁਤ ਹੀ ਸ਼ਾਨਦਾਰ ਰਿਹਾ ਹੈ ਤੇ ਹੁਣ ਸੀਜ਼ਨ ਛੇ ਦਾ ਸਫ਼ਰ ਸ਼ੁਰੂ ਹੋਣ ਜਾ ਰਿਹਾ ਹੈ।
ਜੀ ਹਾਂ 27 ਮਈ ਤੋਂ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ, ਜਿਹੜਾ ਪੀਟੀਸੀ ਪੰਜਾਬੀ 'ਤੇ ਸੋਮਵਾਰ ਤੋਂ ਵੀਰਵਾਰ ਰਾਤ 8:30 ਵਜੇ ਦਿਖਾਇਆ ਜਾਣਾ ਹੈ। ਇਸ ਸੀਜ਼ਨ ਬਹੁਤ ਹੀ ਸੁਰੀਲੇ ਬੱਚੇ ਪੰਜਾਬ ਭਰ 'ਚ ਆਡੀਸ਼ਨਾਂ ਤੋਂ ਬਾਅਦ ਚੁਣੇ ਗਏ ਹਨ ਜਿੰਨ੍ਹਾਂ ਦੀ ਸ਼ਾਨਦਾਰ ਗਾਇਕੀ ਦਾ ਜਲਵਾ ਇਸ ਵਾਰ ਦੇਖਣ ਨੂੰ ਮਿਲਣ ਵਾਲਾ ਹੈ।
ਪੀਟੀਸੀ ਪੰਜਾਬੀ ਦੇ ਇਸ ਸ਼ੋਅ ਦੌਰਾਨ ਇੰਦਰਜੀਤ ਨਿੱਕੂ, ਗੁਰਮੀਤ ਸਿੰਘ, ਖ਼ਾਨ ਸਾਬ੍ਹ, ਮੰਨਤ ਨੂਰ ਵਰਗੇ ਵੱਡੇ ਗਾਇਕ ਸੁਰਬਾਜ਼ਾਂ ਦੇ ਸੁਰ ਚੈੱਕ ਕਰਦੇ ਯਾਨੀ ਜੱਜ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਸੋ ਹੋ ਜਾਓ ਤਿਆਰ ਇਸ ਵਾਰ ਬੱਚੇ ਹੀ ਗਾਉਣਗੇ ਅਤੇ ਬੱਚੇ ਹੀ ਛਾਉਣਗੇ।