ਵਾਇਸ ਆਫ ਪੰਜਾਬ 'ਚ ਲੱਗੀ ਵਿਆਹ ਵਾਲੇ ਗੀਤਾਂ ਨਾਲ ਰੌਣਕ
ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ ਪੰਜਾਬ ਦੇ ਸੀਜ਼ਨ-9 ਦੇ ਸਟੂਡਿਓ ਰਾਊਂਡ ਵਿੱਚ ਇਸ ਵਾਰ ਵਿਆਹ ਵਾਲੇ ਗੀਤਾਂ ਦਾ ਮੁਕਾਬਲਾ ਹੋਣ ਜਾ ਰਿਹਾ ਹੈ । ਇਹ ਮੁਕਾਬਲਾ ਕਾਫੀ ਫਸਵਾਂ ਲੱਗ ਰਿਹਾ ਹੈ ਕਿਉਂਕਿ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹਰ ਮੁੰਡੇ ਕੁੜੀ ਦਾ ਗਾਣਾ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੰਦਾ ਹੈ ।ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਮੁੰਡੇ ਕੁੜੀਆਂ ਵਿੱਚੋਂ ਕੌਣ ਵਿਆਹ ਵਾਲੇ ਗੀਤ ਗਾਉਣ ਦਾ ਦਮ ਰੱਖਦਾ ਹੈ ਇਹ ਪਰਖਣ 19 ਫਰਵਰੀ ਨੂੰ ਆ ਰਹੇ ਹਨ ਜੱਜ ਸਚਿਨ ਅਹੁਜਾ, ਗਾਇਕ ਮਲਕੀਤ ਸਿੰਘ, ਗਾਇਕ ਪ੍ਰਭ ਗਿੱਲ ਤੇ ਕਮਲ ਖਾਨ ।
https://www.facebook.com/ptcpunjabi/videos/2296460693935472/?v=2296460693935472
ਵਿਆਹ ਵਾਲੇ ਗੀਤਾਂ ਦੇ ਮੁਕਾਬਲੇ 'ਚ ਕਿਹੜਾ ਨੌਜਵਾਨ ਹੁੰਦਾ ਹੈ ਪਾਸ ਤੇ ਕਿਸੇ ਦੇ ਘੱਟਦੇ ਹਨ ਪੁਆਇੰਟ, ਇਹ ਜਾਨਣ ਲਈ ਦੇਖਣਾ ਨਾ ਭੁੱਲਣਾ 19 ਫਰਵਰੀ ਨੂੰ ਪੀਟੀਸੀ ਪੰਜਾਬੀ 'ਤੇ ਵਾਇਸ ਆਫ ਪੰਜਾਬ ਸੀਜ਼ਨ-9 ਸ਼ਾਮ 7.30 ਵਜੇ ।ਇਸ ਰਾਊਂਡ ਵਿੱਚ ਪਾਸ ਹੋਏ ਮੁੰਡੇ ਕੁੜੀਆਂ ਹੀ ਵਾਇਸ ਆਫ ਪੰਜਾਬ ਦੇ ਸੀਜ਼ਨ-9 ਦੇ ਅਗਲੇ ਮੁਕਾਬਲੇ ਵਿੱਚ ਹਿੱਸਾ ਲੈ ਸਕਣਗੇ ।ਸੋ ਇਸ ਵਾਰ ਕੌਣ ਬਣਦਾ ਹੈ ਵਾਇਸ ਆਫ ਪੰਜਾਬ, ਇਹ ਜਾਨਣ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ ।