ਵਾਇਸ ਆਫ ਪੰਜਾਬ ਦੇ ਮਹਾ ਮੁਕਾਬਲੇ 'ਚ ਕਿਸ ਕੰਟੈਸਟੈਂਟ ਦੀ ਲੜਖੜਾਈ ਅਵਾਜ਼ ਜਾਣਨ ਲਈ ਦੇਖੋ ਸਟੂਡਿਓ ਰਾਊਂਡ
ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ ਪੰਜਾਬ ਦੇ ਸੀਜ਼ਨ-੯9 ਦਾ ਸਟੂਡੀਓ ਰਾਊਂਡ ਚੱਲ ਰਿਹਾ ਹੈ । ਇਸ ਰਾਊਂਡ ਵਿੱਚ ਹੁਣ ਮੁਕਾਬਲਾ ਫਸਵਾਂ ਹੁੰਦਾ ਜਾ ਰਿਹਾ ਹੈ । ਸੰਗੀਤ ਦੇ ਮਹਾਰਥੀ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਮੁੰਡੇ ਕੁੜੀਆਂ ਨੂੰ ਹਰ ਕਸੌਟੀ 'ਤੇ ਪਰਖ ਰਹੇ ਹਨ । 12 ਫਰਵਰੀ ਨੂੰ ਦਿਖਾਏ ਜਾਣ ਵਾਲੇ ਸਟੂਡਿਓ ਰਾਊਂਡ ਵਿੱਚ ਜੱਜ ਸਚਿਨ ਅਹੁਜਾ, ਗਾਇਕ ਮਲਕੀਤ ਸਿੰਘ, ਗਾਇਕਾ ਗੁਰਲੇਜ਼ ਅਖਤਰ, ਕੁਲਵਿੰਦਰ ਕੈਲੀ ਤੇ ਕਮਲ ਖਾਨ ਨੌਜਵਾਨ ਮੁੰਡੇ ਕੁੜੀਆਂ ਦੀਆਂ ਕਈ ਗਲਤੀਆਂ ਫੜੀਆਂ ਗਈਆਂ ਹਨ । ਜਿਸ ਦਾ ਅੰਦਾਜ਼ਾ ਸ਼ੋਅ ਦੇ ਜੱਜ ਦੇ ਰਵੱਈਏ ਤੋਂ ਲਗਾਇਆ ਜਾ ਸਕਦਾ ਹੈ ।
vop-9
ਵਾਇਸ ਆਫ ਪੰਜਾਬ ਦੇ ਸਟੂਡਿਓ ਰਾਊਂਡ ਵਿੱਚ ਕਿਹੜਾ ਨੌਜਵਾਨ ਹੁੰਦਾ ਹੈ ਪਾਸ ਤੇ ਕਿਹੜਾ ਹੁੰਦਾ ਹੈ ਬਾਹਰ, ਇਹ ਜਾਨਣ ਲਈ ਦੇਖਣਾ ਨਾ ਭੁੱਲਣਾ ੧੨ ਫਰਵਰੀ ਨੂੰ ਪੀਟੀਸੀ ਪੰਜਾਬੀ ਵਾਇਸ ਆਫ ਪੰਜਾਬ ਸੀਜ਼ਨ-9 ਸ਼ਾਮ 7.15 ਵਜੇ ।
https://www.facebook.com/ptcpunjabi/videos/328370934472721/
ਇਸ ਰਾਊਂਡ ਵਿੱਚ ਪਾਸ ਹੋਏ ਮੁੰਡੇ ਕੁੜੀਆਂ ਹੀ ਵਾਇਸ ਆਫ ਪੰਜਾਬ ਦੇ ਸੀਜ਼ਨ-9 ਦੇ ਅਗਲੇ ਮੁਕਾਬਲੇ ਵਿੱਚ ਹਿੱਸਾ ਲੈ ਸਕਣਗੇ ।ਸੋ ਇਸ ਵਾਰ ਕੌਣ ਬਣਦਾ ਹੈ ਵਾਇਸ ਆਫ ਪੰਜਾਬ, ਇਹ ਜਾਨਣ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ 'ਤੇ ਵਾਇਸ ਆਫ ਪੰਜਾਬ ਸੀਜ਼ਨ-9 ਸ਼ਾਮ 7.15 ਵਜੇ ।