ਵਾਇਸ ਆਫ ਪੰਜਾਬ ਦਾ ਹਿੱਸਾ ਬਣਨ ਲਈ ਆਪਣੇ ਪਸੰਦ ਦੇ ਪ੍ਰਤੀਭਾਗੀ ਨੂੰ ਕਰੋ ਵੋਟ ਤੇ ਕਰੋ ਹਾਸਲ ਐਂਟਰੀ ਪਾਸ  

Reported by: PTC Punjabi Desk | Edited by: Rupinder Kaler  |  February 23rd 2019 05:06 PM |  Updated: February 25th 2019 12:18 PM

ਵਾਇਸ ਆਫ ਪੰਜਾਬ ਦਾ ਹਿੱਸਾ ਬਣਨ ਲਈ ਆਪਣੇ ਪਸੰਦ ਦੇ ਪ੍ਰਤੀਭਾਗੀ ਨੂੰ ਕਰੋ ਵੋਟ ਤੇ ਕਰੋ ਹਾਸਲ ਐਂਟਰੀ ਪਾਸ  

ਪੀਟੀਸੀ ਪੰਜਾਬੀ ਦਾ ਸਭ ਤੋਂ ਵੱਡਾ ਟੈਲੇਂਟ ਹੰਟ ਸ਼ੋਅ 'ਵਾਇਸ ਆਫ ਪੰਜਾਬ ਸੀਜ਼ਨ-9 ਆਪਣੇ ਆਖਰੀ ਪੜਾਅ ਵੱਲ ਲਗਾਤਾਰ ਵਧ ਰਿਹਾ ਹੈ । ਇਸ ਸ਼ੋਅ ਦਾ ਗਰੈਂਡ ਫਿਨਾਲੇ 1 ਮਾਰਚ 2019 ਨੂੰ ਹੋਣ ਜਾ ਰਿਹਾ ਹੈ । ਇਸ ਸ਼ੋਅ ਦੀ ਗੱਲ ਕੀਤੀ ਜਾਵੇ ਤਾਂ 10 ਦਸੰਬਰ 2018 ਨੂੰ ਇਸ ਸ਼ੋਅ ਦੀ ਸ਼ੁਰੂਆਤ ਹੋਈ ਸੀ । ਇਸ ਸ਼ੋਅ ਲਈ ਮੋਹਾਲੀ, ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਵਿੱਚ ਆਡੀਸ਼ਨ ਲਏ ਗਏ ਸਨ । ਇਨ੍ਹਾਂ ਆਡੀਸ਼ਨਾਂ ਵਿੱਚ ਹਜ਼ਾਰਾਂ ਨੌਜਵਾਨ ਮੁੰਡੇ ਕੁੜੀਆਂ ਪਹੁੰਚੇ ਸਨ ਪਰ ਜਿਨ੍ਹਾਂ ਦੀ ਅਵਾਜ਼ ਵਿੱਚ ਦਮ ਸੀ ਉਹ ਹੀ ਇਸ ਸ਼ੋਅ ਦਾ ਹਿੱਸਾ ਬਣ ਪਾਏ ਸਨ ।

https://www.youtube.com/watch?v=LvrECi7PuDg

ਪਰ ਇਹਨਾਂ ਮੁੰਡੇ ਕੁੜੀਆਂ ਵਿੱਚੋਂ ੫ ਪ੍ਰਤੀਭਾਗੀ ਹੀ ਗ੍ਰੈਂਡ ਫਿਨਾਲੇ ਵਿੱਚ ਪਹੁੰਚੇ ਹਨ । ਇਹ ਪੰਜ ਪ੍ਰਤੀਭਾਗੀ ਵਾਇਸ ਆਫ ਪੰਜਾਬ ਦੇ ਵੱਖ ਵੱਖ ਰਾਉਂਡ ਨੂੰ ਪਾਰ ਕਰਕੇ ਤੇ ਜੱਜ ਸਚਿਨ ਅਹੂਜਾ, ਕਮਲ ਖ਼ਾਨ ਤੇ ਹੋਰ ਮਹਿਮਾਨ ਜੱਜਾਂ ਦੀ ਕਸੌਟੀ 'ਤੇ ਖਰੇ ਉਤਰਨ ਤੋਂ ਬਾਅਦ ਹੀ ਇਸ ਮਿਊਜ਼ਿਕ ਦੇ ਇਸ ਮਹਾ ਮੁਕਾਬਲੇ ਵਿੱਚ ਪਹੁੰਚੇ ਹਨ । ਜਿਹੜੇ ਪ੍ਰਤੀਭਾਗੀ ਇਸ ਮਹਾ ਮੁਕਾਬਲੇ ਦੇ ਗ੍ਰੈਂਡ ਫਿਨਾਲੇ ਵਿੱਚ ਪਹੁੰਚੇ ਹਨ ਉਸ ਇਸ ਤਰ੍ਹਾਂ ਹਨ :-

ਜਤਿੰਦਰ ਮੱਲੇਵਾਲ (ਗੁਰਦਾਸਪੁਰ)-ਕੋਡ: VOP01

ਸੁਖਪ੍ਰੀਤ ਕੌਰ (ਲੁਧਿਆਣਾ)-ਕੋਡ: VOP02

ਅਨੂਪ ਧਾਰੀ (ਜਲੰਧਰ)-ਕੋਡ:VOP03

ਗੋਰਵ ਕੌਂਡੁਲ (ਬਿਲਾਸਪੁਰ)-ਕੋਡ : VOP04

ਰੀਨਾ ਨਫਰੀ (ਰੂਪਨਗਰ)-ਕੋਡ : VOP05

ਗੈਂਡ ਫਿਨਾਲੇ ਵਿੱਚ ਇੱਕ ਪ੍ਰਤੀਭਾਗੀ ਨੂੰ ਕੈਨੇਡਾ ਤੋਂ ਡਾਇਰੈਕਟ ਸ਼ਾਮਿਲ ਕੀਤਾ, ਜਿਸ ਦਾ ਹਾਲੇ ਐਲਾਨ ਹੋਣਾ ਹੈ । ਵਾਇਸ ਆਫ ਪੰਜਾਬ ਵਿੱਚ ਹਿੱਸਾ ਲੈ ਰਹੇ ਇਹਨਾਂ ਪ੍ਰਤੀਭਾਗੀਆਂ ਵਿੱਚੋਂ ਤੁਸੀਂ ਵੀ ਆਪਣੇ ਪਸੰਦ ਦੇ ਪ੍ਰਤੀਭਾਗੀ ਨੂੰ ਵੋਟ ਕਰਕੇ ਜਿਤਵਾ ਸਕਦੇ ਹੋ ।ਵੋਟ ਕਰਨ ਵਾਲੇ 50 ਲੱਕੀ ਦਰਸ਼ਕਾਂ ਨੂੰ ਇਸ ਸ਼ੋਅ ਨੂੰ ਲਾਈਵ ਵੇਖਣ ਦਾ ਮੌਕਾ ਦਿੱਤਾ ਜਾਵੇਗਾ ਤੇ ਵੋਟ ਕਰਨ ਵਾਲੇ 50 ਲੱਕੀ ਜੋੜਿਆਂ ਨੂੰ ਐਂਟਰੀ ਪਾਸ ਦਿੱਤੇ ਜਾਣਗੇ । ਜੇਕਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਵਾਇਸ ਆਫ ਪੰਜਾਬ ਦੇ ਐਂਟਰੀ ਪਾਸ ਤਾਂ ਜਲਦੀ ਨਾਲ ਵੋਟ ਕਰੋ। ਵੋਟ ਕਰਨ ਦੀ ਆਖਰੀ ਤਰੀਕ 27 ਫਰਵਰੀ 2019 ਹੈ ।

https://www.youtube.com/watch?v=Sag4Qw-NrSQ


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network