ਵਾਇਸ ਆਫ ਪੰਜਾਬ ਸੀਜ਼ਨ -9 'ਚ ਵੇਖੋ ਪੰਜਾਬ ਦੇ ਸੁਰੀਲੇ ਟੈਲੇਂਟ ਨੂੰ
ਵਾਇਸ ਆਫ ਪੰਜਾਬ ਸੀਜ਼ਨ -9 'ਚ ਅੱਜ ਪੰਜਾਬ ਦੇ ਟੈਲੇਂਟ ਨੂੰ ਵੇਖਣ ਦਾ ਮੌਕਾ ਮਿਲੇਗਾ ।ਅੱਜ ਦੇ ਇਸ ਸ਼ੋਅ 'ਚ ਇਨ੍ਹਾਂ ਸੁਰੀਲੀਆਂ ਅਵਾਜ਼ਾਂ ਨੂੰ ਪਰਖਣਗੇ ਸਾਡੇ ਜੱਜ ਮਲਕੀਤ ਸਿੰਘ,ਸਚਿਨ ਆਹੁਜਾ ਅਤੇ ਕਮਲ ਖਾਨ । ਇਸ ਦੇ ਨਾਲ ਹੀ ਕੌਰ ਬੀ ਵੀ ਇਸ ਸ਼ੋਅ ਦੀ ਸ਼ਾਨ ਵਧਾਉਣਗੇ । ਸੁਰਾਂ ਦੇ ਇਨ੍ਹਾਂ ਸੁਰੀਲਿਆਂ ਦੇ ਹੁਨਰ ਨੂੰ ਵੇਖਣਾ ਨਾ ਭੁੱਲਣਾ ਅਠਾਰਾਂ ਫਰਵਰੀ ਦਿਨ ਸੋਮਵਾਰ ਸ਼ਾਮ ਨੂੰ ਸੱਤ ਵੱਜ ਕੇ ਪੰਦਰਾਂ ਮਿੰਟ 'ਤੇ ।
ਹੋਰ ਵੇਖੋ :ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਅਕਸ਼ੇ ਕੁਮਾਰ, ਦਾਨ ਕੀਤੀ ਵੱਡੀ ਰਕਮ
https://www.facebook.com/ptcpunjabi/videos/331370107484946/?v=331370107484946
ਵਾਇਸ ਆਫ ਪੰਜਾਬ ਸੀਜ਼ਨ-9 ‘ਚ ਵੱਖ-ਵੱਖ ਰਾਊਂਡ ਨੂੰ ਪਾਰ ਕਰਕੇ ਪ੍ਰਤੀਭਾਗੀ ਆਪੋ ਆਪਣੀ ਪਰਫਾਰਮੈਂਸ ਦੇ ਕੇ ਅਗਲੇ ਰਾਊਂਡ ‘ਚ ਆਪਣੀ ਥਾਂ ਪੱਕੀ ਕਰ ਚੁੱਕੇ ਨੇ । ਸੈਮੀਫਾਈਨਲ ‘ਚ ਅੱਠ ਪ੍ਰਤੀਭਾਗੀ ਹੁਣ ਤੱਕ ਆਪਣੀ ਜਗ੍ਹਾ ਪੱਕੀ ਕਰ ਚੁੱਕੇ ਨੇ ਅਤੇ ਹੁਣ ਇਨ੍ਹਾਂ ਅੱਠਾਂ ਪ੍ਰਤੀਭਾਗੀਆਂ ਦਰਮਿਆਨ ਹੋਣ ਜਾ ਰਿਹਾ ਹੈ ਕਰੜਾ ਮੁਕਾਬਲਾ,ਜਿਸ ਤੋਂ ਬਾਅਦ ਇਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਚੁਣਿਆ ਜਾਏਗਾ ਵਾਇਸ ਆਫ ਪੰਜਾਬ ਸੀਜ਼ਨ ਦਾ ਸਭ ਤੋਂ ਸੁਰੀਲਾ ਗਾਇਕ ।
ਹੋਰ ਵੇਖੋ :ਕੰਠ ਕਲੇਰ ਨੇ ਪੁਲਵਾਮਾ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ, ਦੇਖੋ ਵੀਡਿਓ
vop -9
ਹੁਣ ਇਸ ਕਰੜੇ ਮੁਕਾਬਲੇ ‘ਤੇ ਹਰ ਕਿਸੇ ਦੀ ਨਜ਼ਰ ਹੈ । ਪਰ ਹੁਣ ਵੇਖਣਾ ਹੋਏਗਾ ਕਿ ਇਨ੍ਹਾਂ ਅੱਠਾਂ ਚੋਂ ਕੌਣ ਚੁਣਿਆ ਜਾਵੇਗਾ । ਇਹ ਮੁਕਾਬਲਾ ਹੋਰ ਵੀ ਜ਼ਿਆਦਾ ਰੋਚਕ ਹੋਣ ਜਾ ਰਿਹਾ ਹੈ ।ਇਸ ਮੁਕਾਬਲੇ ‘ਚ ਸਾਡੇ ਜੱਜ ਸਚਿਨ ਆਹੁਜਾ, ਮਲਕੀਤ ਸਿੰਘ, ਅਤੇ ਕਮਲ ਖਾਨ ਤੈਅ ਕਰਨਗੇ ਕਿ ਕੌਣ ਹੈ ਸੁਰਾਂ ਦਾ ਸਰਤਾਜ਼ ।
vop-9 kaur b