ਵਾਇਸ ਆਫ ਪੰਜਾਬ ਸੀਜ਼ਨ-9 'ਚ ਵੇਖੋ ਸੂਫ਼ੀਆਨਾ ਰੰਗ
ਵਾਇਸ ਆਫ ਪੰਜਾਬ ਸੀਜ਼ਨ -9 'ਚ ਵੇਖੋ ਸੂਫੀਆਨਾ ਰੰਗ ਅਤੇ ਇਸ ਸੂਫੀਆਨਾ ਰੰਗ ਭਰੀ ਸ਼ਾਮ ਨੂੰ ਹੋਰ ਵੀ ਖੁਬਸੂਰਤ ਬਨਾਉਣ ਜਾ ਰਹੇ ਨੇ ਪਦਮ ਸ਼੍ਰੀ ਹੰਸ ਰਾਜ ਹੰਸ । ਜੋ ਇਸ ਸ਼ਾਮ ਨੂੰ ਪੰਜਾਬ ਦੇ ਟੈਲੇਂਟਡ ਨੌਜਵਾਨਾਂ ਦੇ ਹੁਨਰ ਨੂੰ ਪਰਖਣ ਲਈ ਪਹੁੰਚ ਰਹੇ ਨੇ । ਇਸ ਤੋਂ ਇਲਾਵਾ ਸਾਡੇ ਜੱਜ ਸਚਿਨ ਆਹੁਜਾ,ਕਮਲ ਖਾਨ ਅਤੇ ਮਲਕੀਤ ਸਿੰਘ ਇਸ ਸ਼ੋਅ 'ਚ ਨੌਜਵਾਨਾਂ ਦੇ ਹੁਨਰ ਨੂੰ ਪਰਖਣਗੇ ।
ਹੋਰ ਵੇਖੋ:ਕਿਸ ਹੱਦ ਤੱਕ ਦਿਲਜੀਤ ਨੂੰ ਚਾਹੁੰਦੇ ਹਨ ਉਸ ਦੇ ਫੈਨਸ, ਦੇਖੋ ਵੀਡਿਓ
https://www.facebook.com/ptcpunjabi/videos/2098057700272950/
ਹੁਣ ਵੇਖਣਾ ਹੋਵੇਗਾ ਕਿ ਪੰਜਾਬ ਦੇ ਇਹ ਨੌਜਵਾਨ ਆਪਣੇ ਸੂਫ਼ੀਆਨਾ ਅੰਦਾਜ਼ ਨੂੰ ਪੇਸ਼ ਕਰਕੇ ਜੱਜਾਂ ਦਾ ਦਿਲ ਜਿੱਤ ਪਾਉਣਗੇ ਜਾਂ ਨਹੀਂ ।ਪੰਜਾਬ ਦੇ ਟੈਲੇਂਟਡ ਨੌਜਵਾਨਾਂ ਦੇ ਗਾਇਕੀ ਦੇ ਹੁਨਰ ਨੂੰ ਪਰਖਣ ਲਈ ਕਈ ਉਪਰਾਲੇ ਪੀਟੀਸੀ ਪੰਜਾਬੀ ਵੱਲੋਂ ਕੀਤੇ ਜਾ ਰਹੇ ਨੇ ਅਤੇ ਵਾਇਸ ਆਫ ਪੰਜਾਬ ਸੀਜ਼ਨ-9 ਵੀ ਅਜਿਹੇ ਹੀ ਸ਼ੋਅ ਚੋਂ ਇੱਕ ਹੈ ।
ਹੋਰ ਵੇਖੋ:ਗੈਰੀ ਸੰਧੂ ਨੇ ਸਪਾਈਡਰ ਮੈਨ ਦੀ ਲਈ ਕਲਾਸ,ਵੇਖੋ ਵੀਡੀਓ
vop 9
ਜਿਸ 'ਚ ਪੰਜਾਬ ਦੇ ਨੌਜਵਾਨਾਂ ਦੇ ਟੈਲੇਂਟ ਨੂੰ ਪੂਰੀ ਦੁਨੀਆ ਦੇ ਸਾਹਮਣੇ ਲਿਆਂਦਾ ਜਾ ਰਿਹਾ ਹੈ । ਅੱਜ ਦੇ ਇਸ ਸ਼ੋਅ 'ਚ ਤੁਸੀਂ ਵੀ ਵੇਖਣਾ ਨਾ ਭੁੱਲਣਾ ਪੰਜਾਬ ਦੇ ਨੌਜਵਾਨਾਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਸੂਫ਼ੀਆਨਾ ਰੰਗ,ਵੀਹ ਫਰਵਰੀ ਨੂੰ ਸ਼ਾਮ ਸਾਢੇ ਸੱਤ ਵਜੇ ।