ਜਲਦ ਸ਼ੁਰੂ ਹੋਣ ਜਾ ਰਿਹਾ ਹੈ ਵਾਇਸ ਆਫ਼ ਪੰਜਾਬ ਸੀਜ਼ਨ-13, ਹਿੱਸਾ ਲੈਣ ਲਈ ਇਸ ਤਰ੍ਹਾਂ ਭੇਜੋ ਐਂਟਰੀ
ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਵਾਇਸ ਆਫ਼ ਪੰਜਾਬ ਰਿਐਲਿਟੀ ਸ਼ੋਅ ਕਰਵਾਇਆ ਜਾਂਦਾ ਹੈ । ਜਿਸ ‘ਚ ਗਾਇਕੀ ਦੇ ਖੇਤਰ ‘ਚ ਨਾਮ ਬਨਾਉਣ ਦੇ ਚਾਹਵਾਨ ਨੌਜਵਾਨਾਂ ਦੇ ਹੁਨਰ ਨੂੰ ਪਰਖਿਆ ਜਾਵੇਗਾ । ਇੱਕ ਵਾਰ ਮੁੜ ਤੋਂ ਪੀਟੀਸੀ ਪੰਜਾਬੀ ਆਪਣੇ ਇਸ ਰਿਐਲਿਟੀ ਸ਼ੋਅ ਲੈ ਲੈ ਕੇ ਆ ਰਿਹਾ ਹੈ । ਪੀਟੀਸੀ ਪੰਜਾਬੀ ਦਾ ਟੈਲੇਂਟ ਹੰਟ ਸ਼ੋਅ ‘ਵਾਇਸ ਆਫ਼ ਪੰਜਾਬ-13'(Voice Of Punjab-13 ) ਦਾ ਨਵਾਂ ਸੀਜ਼ਨ ਛੇਤੀ ਹੀ ਸ਼ੁਰੂ ਹੋਣ ਜਾ ਰਿਹਾ ਹੈ ।
ਹੋਰ ਪੜ੍ਹੋ : ਸੰਜੇ ਦੱਤ ਸਾਊਥ ਦੀ ਫ਼ਿਲਮ ‘ਚ ਆ ਸਕਦੇ ਨੇ ਨਜ਼ਰ, ਖ਼ਬਰਾਂ ਆ ਰਹੀਆਂ ਸਾਹਮਣੇ
ਤੁਸੀਂ ਵੀ ਇਸ ਰਿਐਲਿਟੀ ਸ਼ੋਅ ‘ਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਇਸ ਲਈ ਕੁਝ ਨਿਯਮ ਅਤੇ ਸ਼ਰਤਾਂ ਇਸ ਤਰ੍ਹਾਂ ਹਨ । ਇਸ ਰਿਐਲਿਟੀ ਸ਼ੋਅ ‘ਚ ਹਿੱਸਾ ਲੈਣ ਵਾਲੇ ਗੱਭਰੂ ਅਤੇ ਮੁਟਿਆਰਾਂ ਦੀ ਉਮਰ 18 ਤੋਂ 25 ਸਾਲ ਦੀ ਹੋਣੀ ਚਾਹੀਦੀ ਹੈ । ਇਸ ਤੋਂ ਇਲਾਵਾ ਤੁਸੀਂ ਆਪਣੀ ਆਵਾਜ਼ ‘ਚ ਗਾਏ ਗੀਤ ਦੀ ਦੋ ਮਿੰਟ ਦੀ ਵੀਡੀਓ ਅਤੇ ਉਮਰ ਦਾ ਆਈ ਡੀ ਪਰੂਫ ਇਸ ਵਾਟਸਐਪ ਨੰਬਰ ‘ਤੇ 981175737 ‘ਤੇ ਭੇਜ ਸਕਦੇ ਹੋ ।
ਹੋਰ ਪੜ੍ਹੋ : ਸਕੂਲੀ ਬੱਚੀਆਂ ਦੇ ਡਾਂਸ ਦਾ ਵੀਡੀਓ ਹੋ ਰਿਹਾ ਵਾਇਰਲ, ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ
ਇਸ ਤੋਂ ਇਲਾਵਾ ਤੁਸੀਂ ਆਪਣੀ ਐਂਟਰੀ ਪੀਟੀਸੀ ਪਲੇਅ ਐਪ ‘ਤੇ ਵੀ ਰਜਿਸਟਰ ਕਰਵਾ ਸਕਦੇ ਹੋ ।ਹੁਣੇ ਡਾਊਨਲੋਡ ਕਰੋ http://onelink.to/shupwt ‘ਵਾਇਸ ਆਫ਼ ਪੰਜਾਬ ਸੀਜ਼ਨ-13’ ਲਈ ਸਭ ਤੋਂ ਪਹਿਲਾਂ ਆਡੀਸ਼ਨ ਲਏ ਜਾਣਗੇ ।ਇਹਨਾਂ ਆਡੀਸ਼ਨਾਂ ਦਾ ਛੇਤੀ ਹੀ ਐਲਾਨ ਹੋਣ ਜਾ ਰਿਹਾ ਹੈ । ਜਿਹੜੇ ਮੁੰਡੇ ਕੁੜੀਆਂ ਗਾਇਕੀ ਦੇ ਖੇਤਰ ਵਿੱਚ ਕੁਝ ਕਰਕੇ ਦਿਖਾਉਣਾ ਚਾਹੁੰਦੇ ਹਨ, ਉਹ ਆਪਣੀ ਕਮਰ ਕੱਸ ਲੈਣ ਕਿਉਂਕਿ ਇਸ ਸ਼ੋਅ ਵਿੱਚ ਹਿੱਸਾ ਲੈ ਕੇ ਉਹ ਆਪਣੇ ਸੁਫ਼ਨਿਆਂ ਨੂੰ ਖੰਭ ਲਗਾ ਕੇ ਆਪਣੀ ਮੰਜ਼ਿਲ ਪਾ ਸਕਦੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ ‘ਵਾਇਸ ਆਫ਼ ਪੰਜਾਬ’ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਇਕ ਦਿੱਤੇ ਹਨ ।
View this post on Instagram