ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-6 ਲੁਧਿਆਣਾ ਆਡੀਸ਼ਨ 'ਚ ਬੱਚੇ ਕਰ ਰਹੇ ਕਮਾਲ 

Reported by: PTC Punjabi Desk | Edited by: Shaminder  |  April 22nd 2019 10:38 AM |  Updated: April 22nd 2019 11:11 AM

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-6 ਲੁਧਿਆਣਾ ਆਡੀਸ਼ਨ 'ਚ ਬੱਚੇ ਕਰ ਰਹੇ ਕਮਾਲ 

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ ਛੇ ਦੀ ਸ਼ੁਰੂਆਤ ਹੋ ਚੁੱਕੀ ਹੈ । ਇਸ ਦੇ ਲਈ ਵੱਖ-ਵੱਖ ਸ਼ਹਿਰਾਂ 'ਚ ਆਡੀਸ਼ਨਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਮੁਹਾਲੀ ਤੋਂ ਬਾਅਦ ਅੱਜ ਲੁਧਿਆਣਾ 'ਚ ਆਡੀਸ਼ਨ ਸ਼ੁਰੂ ਹੋ ਚੁੱਕੇ ਨੇ ਅਤੇ ਇਨ੍ਹਾਂ ਆਡੀਸ਼ਨਾਂ ਲਈ ਬੱਚਿਆਂ ਦਾ ਉਤਸ਼ਾਹ ਵੇਖਦੇ ਹੀ ਬਣ ਰਿਹਾ ਹੈ । ਬੱਚੇ ਇਨ੍ਹਾਂ ਆਡੀਸ਼ਨਾਂ ਲਈ ਵੱਡੀ ਗਿਣਤੀ 'ਚ ਪਹੁੰਚ ਰਹੇ ਨੇ ।

ਹੋਰ ਵੇਖੋ:ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 6 ਦੇ ਆਡੀਸ਼ਨ ਕੱਲ ਤੋਂ ਮੋਹਾਲੀ ਵਿਖੇ ਹੋਣਗੇ ਸ਼ੁਰੂ, ਇੰਝ ਲੈ ਸਕਦੇ ਹੋ ਭਾਗ

https://www.instagram.com/p/BwiyF1VFTac/

ਇਨ੍ਹਾਂ ਆਡੀਸ਼ਨਾਂ 'ਚ ਹਿੱਸਾ ਲੈਣ ਆਏ ਬੱਚਿਆਂ ਦਾ ਕਹਿਣਾ ਹੈ ਕਿ ਉਹ ਜੱਜਾਂ ਦੀਆਂ ਉਮੀਦਾਂ 'ਤੇ ਖਰਾ ਉਤਰਨਗੇ । ਇਸ ਆਡੀਸ਼ਨ 'ਚ ਭਾਗ ਲੈਣ ਆਏ ਬੱਚੇ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਸੀਜ਼ਨ ਛੇ ਦਾ ਚੈਂਪ ਜ਼ਰੂਰ ਬਣੇਗਾ ।

https://www.instagram.com/p/Bwi1X6clJlh/

ਆਉ ਅਸੀ ਤੁਹਾਨੂੰ ਵਿਖਾਉਂਦੇ ਹਾਂ ਅਜਿਹੇ ਹੀ ਬੱਚਿਆਂ ਨੂੰ । ਜੋ ਲੁਧਿਆਣਾ 'ਚ ਆਡੀਸ਼ਨ ਦੇਣ ਲਈ ਪਹੁੰਚੇ ਹੋਏ ਨੇ ਅਤੇ ਇਨ੍ਹਾਂ ਬੱਚਿਆਂ ਦਾ ਕੀ ਕਹਿਣਾ ਹੈ ਸੁਣਦੇ ਹਾਂ ਇਨ੍ਹਾਂ ਬੱਚਿਆਂ ਦੀ ਜ਼ੁਬਾਨੀ ।

https://www.instagram.com/p/Bwi0GB0lram/

ਵਾਇਸ ਆਫ਼ ਪੰਜਾਬ ਛੋਟਾ ਚੈਂਪ ਦਾ ਸੀਜ਼ਨ -6 ਸ਼ੁਰੂ ਹੋ ਚੁੱਕਿਆ ਹੈ । ਇਸ ਸੀਜ਼ਨ ‘ਚ ਭਾਗ ਲੈਣ ਲਈ ਐਂਟਰੀ ਤੋਂ ਬਾਅਦ ਹੁਣ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਆਡੀਸ਼ਨਾਂ ਦਾ । 22 ਅਪ੍ਰੈਲ ਨੂੰ ਲੁਧਿਆਣਾ ‘ਚ ਸਵੇਰੇ ਨੌ ਵਜੇ ਮਾਤਾ ਠਾਕੁਰ ਦੇਵੀ ਆਡੀਟੋਰੀਅਮ ਸਥਿਤ ਬੀਸੀਐੱਮ ਸਕੂਲ,ਚੰਡੀਗੜ੍ਹ ਰੋਡ,ਲੁਧਿਆਣਾ ਵਿਖੇ ਕਰਵਾਏ ਜਾ ਰਹੇ ਨੇ ।ਇਸ ਤੋਂ ਇਲਾਵਾ ਪੰਜਾਬ ਦੇ ਜਲੰਧਰ ਸ਼ਹਿਰ ‘ਚ ਆਡੀਸ਼ਨ ਬਲਦੇਵ ਰਾਜ ਮਿੱਤਲ ਆਡੀਟੋਰੀਅਮ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ‘ਚ ਸਵੇਰੇ ਨੌ ਵਜੇ ਪਹੁੰਚ ਕੇ ਤੁਸੀਂ ਇਨ੍ਹਾਂ ਆਡੀਸ਼ਨਾਂ ‘ਚ ਭਾਗ ਲੈ ਸਕਦੇ ਹੋ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network