ਕੌਣ ਬਣੇਗਾ 'ਵਾਇਸ ਆਫ਼ ਪੰਜਾਬ ਛੋਟਾ ਚੈਂਪ' ਜਾਨਣ ਲਈ ਦੇਖੋ ਗ੍ਰੈਂਡ ਫਿਨਾਲੇ 

Reported by: PTC Punjabi Desk | Edited by: Rupinder Kaler  |  July 12th 2019 04:37 PM |  Updated: July 12th 2019 04:37 PM

ਕੌਣ ਬਣੇਗਾ 'ਵਾਇਸ ਆਫ਼ ਪੰਜਾਬ ਛੋਟਾ ਚੈਂਪ' ਜਾਨਣ ਲਈ ਦੇਖੋ ਗ੍ਰੈਂਡ ਫਿਨਾਲੇ 

ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ 'ਵਾਇਸ ਆਫ਼ ਪੰਜਾਬ ਛੋਟਾ ਚੈਂਪ' ਸੀਜ਼ਨ-6 ਆਪਣੇ ਅਖੀਰਲੇ ਪੜਾਅ ਤੇ ਪਹੁੰਚ ਗਿਆ ਹੈ । ਸ਼ਨੀਵਾਰ 13 ਜੁਲਾਈ ਨੂੰ ਇਸ ਸ਼ੋਅ ਦਾ ਗਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਇਹ ਦਿਨ ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਲਈ ਖ਼ਾਸ ਤਾਂ ਹੈ ਹੀ ਉੱਥੇ ਹੀ ਇਸ ਦਿਨ ਨੂੰ ਨਿਮਰਤ ਖਹਿਰਾ, ਮਿਲਿੰਦ ਗਾਬਾ, ਹਰਗੁਣ ਕੌਰ ਅਤੇ ਅਖਿਲ ਆਪਣੀ ਪ੍ਰਫਾਰਮੈਂਸ ਨਾਲ ਹੋਰ ਵੀ ਖ਼ਾਸ ਬਨਾਉਣਗੇ ।

Voice Of Punjab Chhota Champ Season 6 Grand Finale Voice Of Punjab Chhota Champ Season 6 Grand Finale

ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਪਿੱਛੇ ਛੱਡ 6  ਪ੍ਰਤਿਭਾਸ਼ਾਲੀ ਬੱਚੇ ਗ੍ਰੈਂਡ ਫ਼ਿਨਾਲੇ ਵਿੱਚ ਪਹੁੰਚੇ ਹਨ । ਗ੍ਰੈਂਡ ਫ਼ਿਨਾਲੇ ਵਿੱਚ ਪਹੁੰਚਣ ਵਾਲੇ ਬੱਚਿਆਂ ਇਸ ਤਰ੍ਹਾਂ ਹਨ :- ਤਸ਼ਮੀਨ ਕੌਰ, ਨਵਰੂਪ ਸਿੰਘ, ਨਮਨ ਅੱਤਰੀ, ਮਨਪ੍ਰੀਤ ਸਿੰਘ, ਇਆਨਾ ਸ਼ਰਮਾ ਤੇ ਮਾਨਵ ਹੀਰਾ ।

ਹੁਣ ਇਹ ਛੇ ਦੇ ਛੇ ਪ੍ਰਤੀਭਾਗੀ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-6 ਦਾ ਖਿਤਾਬ ਹਾਸਲ ਕਰਨ ਲਈ ਗ੍ਰੈਂਡ ਫਿਨਾਲੇ 'ਚ ਮੁਕਾਬਲਾ ਕਰਨਗੇ ।  'ਵਾਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ-6' ਦਾ ਗ੍ਰੈਂਡ ਫ਼ਿਨਾਲੇ ਐਪੀਸੋਡ ਪੀਟੀਸੀ ਪੰਜਾਬੀ 'ਤੇ ਰਾਤ 8.3੦ ਵਜੇ ਪ੍ਰਸਾਰਿਤ ਕੀਤਾ ਜਾਵੇਗਾ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network