‘Voice Of Punjab Chhota Champ 8’: ਜਲੰਧਰ ਦੇ ਆਡੀਸ਼ਨ ‘ਚ ਬਾਲ ਕਲਾਕਾਰਾਂ ਨੇ ਬਿਖੇਰਿਆ ਆਪਣੀ ਆਵਾਜ਼ ਦਾ ਜਾਦੂ

Reported by: PTC Punjabi Desk | Edited by: Pushp Raj  |  May 25th 2022 12:42 PM |  Updated: May 25th 2022 12:42 PM

‘Voice Of Punjab Chhota Champ 8’: ਜਲੰਧਰ ਦੇ ਆਡੀਸ਼ਨ ‘ਚ ਬਾਲ ਕਲਾਕਾਰਾਂ ਨੇ ਬਿਖੇਰਿਆ ਆਪਣੀ ਆਵਾਜ਼ ਦਾ ਜਾਦੂ

ਪੀਟੀਸੀ ਪੰਜਾਬੀ ਜਲਦ ਹੀ ਲੈ ਕੇ ਆ ਰਿਹਾ ਹੈ ‘Voice Of Punjab Chhota Champ 8’। ਇਸ ਦੇ ਲਈ ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਡੀਸ਼ਨ ਦੀ ਪ੍ਰਕੀਰਿਆ ਸ਼ੁਰੂ ਹੋ ਚੁੱਕੀ ਹੈ। ਗੁਰੂ ਨਗਰੀ ਅੰਮ੍ਰਿਤਸਰ ਤੋਂ ਬਾਅਦ ਅੱਜ ਯਾਨੀ ਕਿ 25 ਮਈ ਨੂੰ ਜਲੰਧਰ ਵਿਖੇ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -8’ ਦੇ ਆਡੀਸ਼ਨ ਦੇ ਦੂਜੇ ਦਿਨ ਦਾ ਆਗਾਜ਼ ਹੋ ਚੁੱਕਾ ਹੈ।

VOPCC8 Jalandhar Audition,

ਦੱਸ ਦਈਏ ਕਿ ਤਾਜ਼ਾ ਅਪਡੇਟਸ ਮੁਤਾਬਕ ਇਥੇ ਸਵੇਰੇ 9 ਵਜੇ ਤੋਂ ਹੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਵੱਡੀ ਗਿਣਤੀ 'ਚ ਬਾਲ ਕਲਾਕਾਰ ਤੇ ਕਈ ਬੱਚੇ ਇਥੇ ਆਪਣਾ ਰਜਿਸਟ੍ਰੇਸ਼ਨ ਕਰਵਾਉਣ ਲਈ ਪਹੁੰਚ ਰਹੇ ਹਨ। ਜੇਕਰ ਤੁਹਾਡੇ ਬੱਚੇ ‘ਚ ਹਨ ਗਾਇਕੀ ਦੇ ਗੁਰ ਤਾਂ ਪਹੁੰਚੋਂ ਜਲੰਧਰ ਵਾਲੇ VOPCC8 ਦਾ ਆਡੀਸ਼ਨ ‘ਚ।

Eligibility Criteria- ਇਸ ਕੰਟੈਸਟ 'ਚ ਭਾਗ ਲੈਣ ਵਾਲੇ ਪ੍ਰਤੀਭਾਗੀ ਬੱਚੇ ਦੀ ਉਮਰ 8 ਤੋਂ 14 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਬੱਚੇ ਆਪਣੇ ਜ਼ਰੂਰੀ ਦਸਤਾਵੇਜ਼ ਦੇ ਤੌਰ 'ਤੇ 3 ਫੋਟੋਗ੍ਰਾਫ ਅਤੇ ਓਰੀਜਨਲ ਬਰਥ ਸਰਟੀਫਿਕੇਟ ਜ਼ਰੂਰ ਲੈ ਕੇ ਆਉਣ।

VOPCC8 Jalandhar Audition,

VOPCC8 Jalandhar Audition - ਆਡੀਸ਼ਨ 'ਚ ਪਹੁੰਚਣ ਲਈ ਪਤਾ ਹੈ- (uni Auditorium, building no.2 ) ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜੀਟੀ ਰੋਡ, ਫਗਵਾੜਾ।

ਇਸ ਤੋਂ ਇਲਾਵਾ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -8’ ਦੇ ਬਾਕੀ ਦੇ ਆਡੀਸ਼ਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਲੁਧਿਆਣਾ, ਪਟਿਆਲਾ ਅਤੇ ਮੁਹਾਲੀ ਵਿੱਚ ਹੋਣਗੇ। ਪ੍ਰਤੀਭਾਗੀ ਬੱਚੇ ਇਥੇ ਪਹੁੰਚ ਕੇ ਆਪਣਾ ਆਡੀਸ਼ਨ ਦੇ ਸਕਦੇ ਹਨ।

Ludhiana Auditions VOPCC8, 26 May: ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ, ਲੁਧਿਆਣਾ।

VOPCC8 Jalandhar Audition,

Patiala Auditions VOPCC8, 27 May: ਭਾਈ ਨੰਦ ਲਾਲ ਆਡੀਟੋਰੀਅਮ ਖਾਲਸਾ ਕਾਲਜ, ਪਟਿਆਲਾ ਵਿਖੇ ਹੋਵੇਗਾ।

Mohali Auditions VOPCC8, 28 May: ਮੋਹਾਲੀ ਆਡੀਸ਼ਨਸ-ਪੀਟੀਸੀ ਨੈੱਟਵਰਕ ਪਲਾਟ ਨੰਬਰ 138 ਫੇਜ਼ 8ਬੀ ਇੰਡਸਟਰੀਅਲ ਫੋਕਲ ਪੁਆਇੰਟ ਸੈਕਟਰ-74 ਐੱਸ.ਏ.ਐੱਸ ਨਗਰ ਮੋਹਾਲੀ।

VOPCC8 Jalandhar Audition,

ਹੋਰ ਪੜ੍ਹੋ : Wedding Anniversary: ਰੇਣੂਕਾ ਸ਼ਾਹਣੇ ਤੇ ਆਸ਼ੂਤੋਸ਼ ਰਾਣਾ ਮਨਾ ਰਹੇ ਨੇ ਆਪਣੇ ਵਿਆਹ ਦੀ 21ਵੀਂ ਵਰ੍ਹੇਗੰਢ, ਜਾਣੋ ਇਨ੍ਹਾਂ ਦੀ ਲਵ ਸਟੋਰੀ ਬਾਰੇ

‘ਵਾਇਸ ਆਫ਼ ਪੰਜਾਬ ਛੋਟਾ ਚੈਂਪ’ ਦੇ ਰਾਹੀਂ ਕਈ ਬੱਚੇ ਅੱਜ ਨਾਮੀ ਗਾਇਕ ਬਣ ਗਏ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੱਚਿਆਂ ਦੇ ਗਾਇਕੀ ਦੇ ਇਸ ਖੂਬਸੂਰਤ ਹੁਨਰ ਨੂੰ ਹੱਲਾਸ਼ੇਰੀ ਦੇਣ ਅਤੇ ਉਤਸ਼ਾਹਿਤ ਕਰਨ ਲਈ ਇਹ ਸ਼ੋਅ ਕਰਵਾਇਆ ਜਾ ਰਿਹਾ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network