‘Voice Of Punjab Chhota Champ 8’: ਅੰਮ੍ਰਿਤਸਰ ਦੇ ਆਡੀਸ਼ਨ ‘ਚ ਬੱਚਿਆਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ, ਗੁਰੂ ਨਗਰੀ ਯਾਨੀਕਿ ਅੰਮ੍ਰਿਤਸਰ ਤੋਂ ਹੋਇਆ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -8’ ਦੇ ਆਡੀਸ਼ਨ ਦਾ ਆਗਾਜ਼ । ਜੀ ਹਾਂ ਅੰਮ੍ਰਿਤਸਰ ਆਡੀਸ਼ਨ ਤੋਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ। ਵੱਡੀ ਗਿਣਤੀ 'ਚ ਬੱਚੇ ਆਪਣੇ ਮਾਪਿਆਂ ਦੇ ਨਾਲ ਪਹੁੰਚ ਰਹੇ ਹਨ। ਦੱਸ ਦਈਏ ਸਵੇਰੇ 9 ਵਜੇ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਗਿਆ ਹੈ। ਜੇ ਤੁਹਾਡੇ ਬੱਚੇ ‘ਚ ਨੇ ਗਾਇਕੀ ਦੇ ਗੁਰ ਤਾਂ ਪਹੁੰਚੋਂ ਅੰਮ੍ਰਿਤਸਰ ਵਾਲੇ VOPCC8 ਦਾ ਆਡੀਸ਼ਨ ‘ਚ।
ਹੋਰ ਪੜ੍ਹੋ : ‘ਗੁੜ ਨਾਲੋਂ ਇਸ਼ਕ ਮਿੱਠਾ’ ਗੀਤ 'ਤੇ ਬਣਨ ਜਾ ਰਹੀ ਹੈ ਫ਼ਿਲਮ, ਅਦਾਕਾਰਾ ਨੀਰੂ ਬਾਜਵਾ ਨੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ
Eligibility Criteria- ਪ੍ਰਤੀਭਾਗੀ ਬੱਚੇ ਦੀ ਉਮਰ 8 ਤੋਂ 14 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਬੱਚੇ ਆਪਣੇ ਨਾਲ 3 ਫੋਟੋਗ੍ਰਾਫ ਨਾਲ ਲੈ ਕੇ ਆਓ। ਓਰੀਜਨਲ ਏਜ਼ ਪਰੂਫ ਸਰਟੀਫਿਕੇਟ ਨਾਲ ਲੈ ਕੇ ਆਉ ।
VOPCC8 Amritsar Auditions ਆਡੀਸ਼ਨ ਚ ਪਹੁੰਚਣ ਲਈ ਪਤਾ ਹੈ-ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ (ਚੀਫ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ) ਜੀ ਟੀ ਰੋਡ, ਅੰਮ੍ਰਿਤਸਰ।
ਇਸ ਤੋਂ ਇਲਾਵਾ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -8’ ਦੇ ਬਾਕੀ ਦੇ ਆਡੀਸ਼ਨ ਜਲੰਧਰ, ਲੁਧਿਆਣਾ, ਪਟਿਆਲਾ ਅਤੇ ਮੁਹਾਲੀ ਚ ਹੋਣਗੇ।
Ludhiana Auditions VOPCC8, 26 May: ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ, ਲੁਧਿਆਣਾ।
Patiala Auditions VOPCC8, 27 May: ਭਾਈ ਨੰਦ ਲਾਲ ਆਡੀਟੋਰੀਅਮ ਖਾਲਸਾ ਕਾਲਜ, ਪਟਿਆਲਾ ਵਿਖੇ ਹੋਵੇਗਾ।
Mohali Auditions VOPCC8, 28 May: ਮੋਹਾਲੀ ਆਡੀਸ਼ਨਸ-ਪੀਟੀਸੀ ਨੈੱਟਵਰਕ ਪਲਾਟ ਨੰਬਰ 138 ਫੇਜ਼ 8ਬੀ ਇੰਡਸਟਰੀਅਲ ਫੋਕਲ ਪੁਆਇੰਟ ਸੈਕਟਰ-74 ਐੱਸ.ਏ.ਐੱਸ ਨਗਰ ਮੋਹਾਲੀ।
‘ਵਾਇਸ ਆਫ਼ ਪੰਜਾਬ ਛੋਟਾ ਚੈਂਪ’ ਦੇ ਰਾਹੀਂ ਕਈ ਬੱਚੇ ਅੱਜ ਨਾਮੀ ਗਾਇਕ ਬਣ ਗਏ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੱਚਿਆਂ ਦੇ ਗਾਇਕੀ ਵਾਲੇ ਹੁਨਰ ਨੂੰ ਹੱਲਾਸ਼ੇਰੀ ਦੇਣ ਲਈ ਇਹ ਸ਼ੋਅ ਆਇਆ ਹੈ।
ਹੋਰ ਪੜ੍ਹੋ : ਸਮੀਪ ਕੰਗ ਪਰਿਵਾਰ ਦੇ ਨਾਲ ਵਿਦੇਸ਼ ‘ਚ ਲੈ ਰਹੇ ਨੇ ਛੁੱਟੀਆਂ ਦਾ ਅਨੰਦ, ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ