ਗਾਇਕੀ ਦਾ ਸੁਨਹਿਰੀ ਸੁਫ਼ਨਾ ਕਰੋ ਪੂਰਾ, ਭੇਜੋ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਆਡੀਸ਼ਨ ਲਈ ਆਪਣੀ ਐਂਟਰੀ

Reported by: PTC Punjabi Desk | Edited by: Lajwinder kaur  |  October 12th 2020 05:40 PM |  Updated: October 12th 2020 05:40 PM

ਗਾਇਕੀ ਦਾ ਸੁਨਹਿਰੀ ਸੁਫ਼ਨਾ ਕਰੋ ਪੂਰਾ, ਭੇਜੋ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਆਡੀਸ਼ਨ ਲਈ ਆਪਣੀ ਐਂਟਰੀ

ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ' ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਦੇ ਗਾਇਕੀ ਦੇ ਸੁਫ਼ਨੇ ਨੂੰ ਪੂਰਾ ਕਰ ਚੁੱਕਿਆ ਹੈ । ਜਿਸ ਕਰਕੇ ਪੰਜਾਬੀ ਸੰਗੀਤ ਜਗਤ ਨੂੰ ਕਈ ਬਿਹਤਰੀਨ ਗਾਇਕ ਮਿਲ ਚੁੱਕੇ ਨੇ । ਇੱਕ ਵਾਰ ਫਿਰ ਕਿਸੇ ਇੱਕ ਹੁਨਰਮੰਦ ਤੇ ਸੁਰਾਂ ਦੇ ਪੱਕੇ ਪ੍ਰਤੀਭਾਗੀ ਦਾ ਇਹ ਸੁਫਨਾ ਪੂਰਾ ਹੋਵੇਗਾ । ਸੋ ਦੇਰ ਕਿਸ ਗੱਲ ਦੀ ਤੁਸੀਂ ਵੀ ਭੇਜੋ ਵਾਇਸ ਆਫ਼ ਪੰਜਾਬ ਸੀਜ਼ਨ 11 ਦੇ ਲਈ ਆਪਣੀ ਆਨਲਾਈਨ ਐਂਟਰੀ

auditions call send your entry ਹੋਰ ਪੜ੍ਹੋ : ‘ਖ਼ਾਲਸਾ ਏਡ’ ਦੇ ਮੁਖੀ ਰਵੀ ਸਿੰਘ ਨੇ ਕੋਰੋਨਾ ਨੂੰ ਦਿੱਤੀ ਮਾਤ, ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਤਹਿ ਦਿਲੋਂ ਕੀਤਾ ਧੰਨਵਾਦ

ਐਂਟਰੀ ਭੇਜਣ ਵਾਲੇ ਪ੍ਰਤੀਭਾਗੀ ਦੀ ਉਮਰ 18 ਤੋਂ 25 ਸਾਲ ਹੋਣੀ ਚਾਹੀਦੀ ਹੈ । ਐਂਟਰੀ ਭੇਜਣ ਲਈ ਤੁਹਾਡੇ ਕੋਲ ਏਜਪਰੂਫ ਦੇ ਡਾਕੂਮੈਂਟ ਹੋਣੇ ਚਾਹੀਦੇ ਹਨ ।

inside pic vop whatsapp no

ਮੋਬਾਇਲ ‘ਤੇ ਆਪਣੇ ਗਾਣੇ ਦਾ ਦੋ ਮਿੰਟ ਦਾ HD ਵੀਡੀਓ ਤੇ ਡਾਕੂਮੈਂਟ ਦੀ ਤਸਵੀਰ ਖਿੱਚ ਕੇ ਇਸ ਵਟਸਐੱਪ ਨੰਬਰ ‘9811757373’ ’ਤੇ ਭੇਜ ਦਿਓ ।

vop11

ਤੁਸੀਂ ਆਪਣੀ ਐਂਟਰੀ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਦੇ ਮਸੈਂਜਰ ਬਾਕਸ ’ਤੇ ਵੀ ਭੇਜ ਸਕਦੇ ਹੋ ਜਾਂ ਫਿਰ ਭੇਜ ਸਕਦੇ ਹੋ ‘ਪੀਟੀਸੀ ਪਲੇਅ’ ਐਪ ‘ਤੇ ਵੀ । ਹੁਣ ਦੇਰ ਕਿਸ ਗੱਲ ਦੀ ਤਿਆਰ ਹੋ ਜਾਓ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਲਈ । ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network