ਇਸ ਵਜ੍ਹਾ ਕਰਕੇ ਵਿਵੇਕ ਓਬਰਾਏ ਦੇ ਘਰ ਕ੍ਰਾਈਮ ਬ੍ਰਾਂਚ ਦਾ ਛਾਪਾ
ਬੰਗਲੌਰ ਸੈਂਟਰਲ ਕ੍ਰਾਈਮ ਬ੍ਰਾਂਚ ਨੇ ਅਭਿਨੇਤਾ ਵਿਵੇਕ ਓਬਰਾਏ ਦੇ ਘਰ ਛਾਪਾ ਮਾਰਿਆ ਹੈ। ਦਰਅਸਲ ਇਹ ਛਾਪਾ ਵਿਵੇਕ ਓਬਰਾਏ ਦੇ ਰਿਸ਼ਤੇਦਾਰ ਆਦਿੱਤਿਆ ਅਲਵਾ ਦੀ ਭਾਲ 'ਚ ਮਾਰਿਆ ਸੀ ।ਆਦਿੱਤਿਆ ਅਲਵਾ ਨੂੰ ਪੁਲਿਸ ਕੌਟਨਪੈਟ ਡਰੱਗਜ਼ ਮਾਮਲੇ 'ਚ ਲੱਭ ਰਹੀ ਹੈ।
ਪੁਲਿਸ ਟੀਮਾਂ ਨੇ ਮੁੰਬਈ ਸਥਿਤ ਬਾਲੀਵੁੱਡ ਅਭਿਨੇਤਾ ਵਿਵੇਕ ਓਬਰਾਏ ਦੇ ਘਰ 'ਤੇ ਛਾਪਾ ਉਦੋਂ ਮਾਰਿਆ ਜਦੋਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਸ਼ਿਆਂ ਦੇ ਇੱਕ ਮਾਮਲੇ' ਚ ਮੁੱਖ ਦੋਸ਼ੀ ਆਦਿਤਿਆ ਅਲਵਾ ਵਿਵੇਕ ਦੇ ਘਰ ਲੁਕਿਆ ਹੋਇਆ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਆਦਿਤਿਆ ਮਰਹੂਮ ਮੰਤਰੀ ਜੀਵਰਾਜ ਅਲਵਾ ਦਾ ਪੁੱਤਰ ਹੈ ਤੇ ਓਬਰਾਏ ਦਾ ਸਾਲਾ ਹੈ ।
ਆਦਿੱਤਿਆ ਅਲਵਾ ਉਦੋਂ ਤੋਂ ਫਰਾਰ ਹੈ ਜਦੋਂ ਉਸ 'ਤੇ ਕੰਨੜ ਫਿਲਮ ਦੇ ਸਿਤਾਰਿਆਂ, ਡੀਲਰਾਂ ਤੇ ਪਾਰਟੀ ਪ੍ਰਬੰਧਕਾਂ ਸਮੇਤ ਡਰੱਗ ਰੈਕੇਟ ਦਾ ਹਿੱਸਾ ਹੋਣ ਦਾ ਦੋਸ਼ ਲੱਗਿਆ ਸੀ। ਸੂਤਰਾਂ ਅਨੁਸਾਰ ਸੀਸੀਬੀ ਵਿਵੇਕ ਓਬਰਾਏ ਤੇ ਉਸ ਦੇ ਪਰਿਵਾਰਕ ਮੈਂਬਰ ਤੋਂ ਆਦਿਤਿਆ ਦੇ ਟਿਕਾਣਿਆਂ ਬਾਰੇ ਪੁੱਛਗਿੱਛ ਕਰ ਸਕਦੀ ਹੈ।