ਵਿਵੇਕ ਅਗਨੀਹੋਤਰੀ ਨੇ 'ਦਿ ਵੈਕਸੀਨ ਵਾਰ' ਦੇ ਸੈੱਟ ਤੋਂ ਸ਼ੇਅਰ ਕੀਤੀ ਵੀਡੀਓ, ਯੂਜ਼ਰਸ ਨੇ ਪੁੱਛਿਆ ਇਹ ਸਵਾਲ

Reported by: PTC Punjabi Desk | Edited by: Pushp Raj  |  January 05th 2023 06:26 PM |  Updated: January 05th 2023 06:26 PM

ਵਿਵੇਕ ਅਗਨੀਹੋਤਰੀ ਨੇ 'ਦਿ ਵੈਕਸੀਨ ਵਾਰ' ਦੇ ਸੈੱਟ ਤੋਂ ਸ਼ੇਅਰ ਕੀਤੀ ਵੀਡੀਓ, ਯੂਜ਼ਰਸ ਨੇ ਪੁੱਛਿਆ ਇਹ ਸਵਾਲ

Video from 'The Vaccine War': ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਵਿਵੇਕ ਅਗਨੀਹੋਤਰੀ ਮੁੜ ਇੱਕ ਵਾਰ ਫਿਰ ਤੋਂ ਆਪਣੀ ਨਵੀਂ ਫ਼ਿਲਮ 'ਦਿ ਵੈਕਸੀਨ ਵਾਰ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿਵੇਕ ਅਗਨੀਹੋਤਰੀ ਨੇ ਫ਼ਿਲਮ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਤੇ ਨੈਟੀਜ਼ਨਸ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ।

Image Source: Twitter

ਵਿਵੇਕ ਅਗਨੀਹੋਤਰੀ ਜਲਦ ਹੀ ਆਪਣੀ ਨਵੀਂ ਫ਼ਿਲਮ ਲੈ ਕੇ ਆ ਰਹੇ ਹਨ। ਵਿਵੇਕ ਅਗਨੀਹੋਤਰੀ ਸਾਲ 2020 ਵਿੱਚ ਦੇਸ਼ ਵਿਆਪੀ ਮਹਾਂਮਾਰੀ ਕੋਰੋਨਾ ਵਾਇਰਸ ਬਾਰੇ ਇੱਕ ਫਿਲਮ ਬਣਾ ਰਹੇ ਹਨ। ਜਿਸ ਦਾ ਨਾਂ 'ਦ ਵੈਕਸੀਨ ਵਾਰ' ਹੈ। ਇਸ ਫਿਲਮ ਦਾ ਐਲਾਨ ਵਿਵੇਕ ਅਗਨੀਹੋਤਰੀ ਨੇ ਕੁਝ ਮਹੀਨੇ ਪਹਿਲਾਂ ਕੀਤਾ ਸੀ।

Image Source: Twitter

ਵਿਵੇਕ ਅਗਨੀਹੋਤਰੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਫ਼ਿਲਮ ਦੇ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ। ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਵਿੱਚ ਕਈ ਲੋਕ ਪੀਪੀਈ ਕਿੱਟਾਂ ਪਹਿਨੇ ਨਜ਼ਰ ਆ ਰਹੇ ਹਨ। ਯੂਜ਼ਰਸ ਵੀਡੀਓ 'ਤੇ ਕਮੈਂਟ ਕਰ ਰਹੇ ਹਨ। ਕੁਝ ਲੋਕਾਂ ਨੇ ਵੀਡੀਓ 'ਤੇ ਮਜ਼ਾਕੀਆ ਟਿੱਪਣੀਆਂ ਵੀ ਕੀਤੀਆਂ ਹਨ।

ਵਿਵੇਕ ਅਗਨੀਹੋਤਰੀ ਦੇ ਟਵੀਟ 'ਤੇ ਕਮੈਂਟ ਕਰਦੇ ਹੋਏ, ਇੱਕ ਯੂਜ਼ਰ ਨੇ ਉਨ੍ਹਾਂ ਕੋਲੋ ਸਵਾਲ ਪੁੱਛਿਆ, "ਸਰ ਬਾਬਾ ਰਾਮਦੇਵ ਅਤੇ ਹਰਸ਼ਵਰਧਨ ਕੌਣ ਖੇਡ ਰਿਹਾ ਹੈ?" ਇਸ ਦੇ ਨਾਲ ਹੀ ਕਈ ਯੂਜ਼ਰਸ ਨੇ ਨਫਰਤ ਭਰੀਆਂ ਟਿੱਪਣੀਆਂ ਵੀ ਕੀਤੀਆਂ। ਇੱਕ ਟਵਿੱਟਰ ਯੂਜ਼ਰਸ ਨੇ ਲਿਖਿਆ, "ਗੰਗਾ ਵਿੱਚ ਤੈਰ ਰਹੀਆਂ ਲਾਸ਼ਾਂ ਬਾਰੇ ਕੀ?"

Image Source: Twitter

ਹੋਰ ਪੜ੍ਹੋ: ਜਾਨ ਇਬ੍ਰਾਹਿਮ ਦੀ ਪਤਨੀ ਪ੍ਰਿਆ ਦੀ ਹੋ ਰਹੀ ਹੈ ਤਾਰੀਫ, ਵਾਇਰਲ ਵੀਡੀਓ ਦੇਖ ਕੇ ਫੈਨਜ਼ ਲੁੱਟਾ ਰਹੇ ਨੇ ਪਿਆਰ

ਦੱਸ ਦੇਈਏ ਕਿ ਵਿਵੇਕ ਅਗਨੀਹੋਤਰੀ ਨੇ ਇਸ ਫਿਲਮ ਦਾ ਐਲਾਨ ਨਵੰਬਰ 2022 ਵਿੱਚ ਕੀਤਾ ਸੀ। ਉਸਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, "ਐਲਾਨ: 'ਦ ਵੈਕਸੀਨ ਵਾਰ' ਪੇਸ਼ ਕਰ ਰਿਹਾ ਹਾਂ - ਇੱਕ ਅਜਿਹੀ ਜੰਗ ਦੀ ਅਦੁੱਤੀ ਸੱਚੀ ਕਹਾਣੀ ਜਿਸ ਬਾਰੇ ਤੁਸੀਂ ਨਹੀਂ ਜਾਣਦੇ ਸੀ ਕਿ ਭਾਰਤ ਲੜਿਆ ਹੈ।" ਅਤੇ ਆਪਣੇ ਵਿਗਿਆਨ, ਸਾਹਸ ਅਤੇ ਮਹਾਨ ਭਾਰਤੀ ਕਦਰਾਂ-ਕੀਮਤਾਂ ਨਾਲ ਜਿੱਤਿਆ। ਇਹ ਸੁਤੰਤਰਤਾ ਦਿਵਸ, 2023 'ਤੇ ਰਿਲੀਜ਼ ਹੋਵੇਗੀ। 11 ਭਾਸ਼ਾਵਾਂ ਵਿੱਚ।" ਫਿਲਮ ਦੇ ਐਲਾਨ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਵੀ ਕੀਤਾ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network