ਸਰੀਰ ਲਈ ਵਿਟਾਮਿਨਸ ਮਿਨਰਲ ਹੁੰਦੇ ਹਨ ਬਹੁਤ ਜ਼ਰੂਰੀ, ਇਨ੍ਹਾਂ ਚੀਜ਼ਾਂ ਤੋਂ ਕੀਤੇ ਜਾ ਸਕਦੇ ਹਨ ਪ੍ਰਾਪਤ
ਨਰੋਏ ਸਰੀਰ ‘ਚ ਹੀ ਨਰੋਈ ਆਤਮਾ ਦਾ ਨਿਵਾਸ ਹੁੰਦਾ ਹੈ ਅਤੇ ਮਨੁੱਖ ਦੀ ਸਿਹਤ ਹੀ ਉਸ ਦਾ ਸਭ ਤੋਂ ਵੱਡਾ ਗਹਿਣਾ ਉਸ ਦੇ ਲਈ ਹੁੰਦੀ ਹੈ । ਕਿਉਂਕਿ ਜੇ ਤੁਸੀਂ ਤੰਦਰੁਸਤ ਨਹੀਂ ਤਾਂ ਦੁਨੀਆ ਦੀ ਕੋਈ ਵੀ ਚੀਜ਼ ਤੁਹਾਨੂੰ ਚੰਗੀ ਨਹੀਂ ਲੱਗ ਸਕਦੀ । ਇਸੇ ਲਈ ਸਰੀਰ ‘ਚ ਲੋੜੀਂਦੇ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਲੋੜੀਂਦੇ ਤੱਤਾਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ । ਅੱਜ ਅਸੀਂ ਤੁਹਾਨੂੰ ਜ਼ਰੂਰੀ ਵਿਟਾਮਿਨਸ,(Vitamins )ਮਿਨਰਲਸ (minerals) ਦੇ ਕੁਦਰਤੀ ਸਰੋਤਾਂ ਬਾਰੇ ਦੱਸਾਂਗੇ ।ਤੰਦਰੁਸਤ ਸਰੀਰ ਪ੍ਰਾਪਤ ਕਰਨ ਅਤੇ ਲੰਮੇ ਸਮੇਂ ਲਈ ਸਰੀਰ ਨੂੰ ਮਜ਼ਬੂਤ ਬਣਾਉਣ ਵਾਸਤੇ ਵਿਟਾਮਿਨ ਤੇ ਖਣਿਜਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ।
image From Google
ਹੋਰ ਪੜ੍ਹੋ : ਸਰੀਰ ਲਈ ਬਹੁਤ ਹੀ ਲਾਹੇਵੰਦ ਹੁੰਦੇ ਹਨ ਆੜੂ, ਡਾਈਟ ‘ਚ ਜ਼ਰੂਰ ਕਰੋ ਇਹ ਫ਼ਲ
ਸਰੀਰ ਨੂੰ ਮਜ਼ਬੂਤ ਬਨਾਉਣ ਦੇ ਲਈ ਵਿਟਾਮਿਨ ਅਤੇ ਖਣਿਜਾਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ । ਕਿਉਂਕਿ ਇਹ ਸਰੀਰ ‘ਚ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ ।ਵਿਟਾਮਿਨ ਬੀ ਸਰੀਰ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਵਿਟਾਮਿਨ ਬੀ ਦੀਆਂ ਕੁੱਲ ੮ ਕਿਸਮਾਂ ਹਨ। ਜਿਸ ਦੁਆਰਾ ਦਿਮਾਗ, ਅੱਖਾਂ, ਚਮੜੀ ਤੇ ਵਾਲ ਚੰਗੇ ਹੁੰਦੇ ਹਨ।
image From googleਸਰੀਰ ‘ਚ ਵਿਟਾਮਿਨ ਏ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਬਦਾਮ, ਮੂੰਗਫਲੀ ਅਤੇ ਪਾਲਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ । ਇਸ ਤੋਂ ਇਲਾਵਾ ਸ਼ਿਮਲਾ ਮਿਰਚ ਵੀ ਵਿਟਾਮਿਨ ਈ ਦਾ ਵਧੀਆ ਸਰੋਤ ਹੈ ।ਵਿਟਾਮਿਨ ਈ ਦੀ ਵਰਤੋਂ ਦੇ ਨਾਲ ਦਿਲ ਦੇ ਰੋਗ ਹੋਣ ਦਾ ਖਤਰਾ ਘੱਟ ਰਹਿੰਦਾ ਹੈ । ਵਿਟਾਮਿਨ ਕੇ ਸਰੀਰ ‘ਚ ਪ੍ਰਤੀਰੋਧਕ ਤਾਕਤ ਨੂੰ ਵਧਾਉਂਦਾ ਹੈ । ਇਸ ਲਈ ਵਿਟਾਮਿਨ ਕੇ ਦਾ ਸਰੀਰ ‘ਚ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ । ਪਾਲਕ, ਗੋਭੀ, ਪੱਤੇਦਾਰ ਹਰੀਆਂ ਸਬਜ਼ੀਆਂ, ਡੇਅਰੀ ਉਤਪਾਦ ਸਣੇ ਕਈ ਚੀਜ਼ਾਂ ਸ਼ਾਮਿਲ ਹਨ ।