03 May, 2023
Divorce photoshoot: ਤਲਾਕ ਤੋਂ ਬਾਅਦ ਅਦਾਕਾਰਾ ਹੋਈ ਇੰਨੀ ਖੁਸ਼ ਕਿ ਕਰਵਾ ਲਿਆ 'ਡਾਈਵੋਰਸ ਫੋਟੋਸ਼ੂਟ',ਵੇਖੋ ਤਸਵੀਰਾਂ
Divorce photoshoot: ਤਾਮਿਲ ਅਦਾਕਾਰਾ ਸ਼ਾਲੀਨੀ ਨੇ ਤਲਾਕ ਤੋਂ ਬਾਅਦ ਕਰਵਾਇਆ 'ਡਾਈਵੋਰਸ ਫੋਟੋਸ਼ੂਟ',ਵੇਖੋ ਤਸਵੀਰਾਂ
Source: Instagram
ਤਮਿਲ ਟੀਵੀ ਜਗਤ ਦੀ ਅਦਾਕਾਰਾ ਸ਼ਾਲੀਨੀ ਨੇ ਹਾਲ ਹੀ 'ਚ ਆਪਣੇ ਪਤੀ ਰਿਆਜ਼ ਤੋਂ ਤਲਾਕ ਲਿਆ ਹੈ। ਤਲਾਕ ਮਗਰੋਂ ਅਦਾਕਾਰਾ ਇਨ੍ਹੀਂ ਖੁਸ਼ ਸੀ ਕਿ ਉਸ ਨੇ 'ਡਾਈਵੋਰਸ ਫੋਟੋਸ਼ੂਟ' ਕਰਵਾਇਆ ਹੈ।
Source: Instagram
ਸ਼ਾਲੀਨੀ ਵੱਲੋਂ ਕਰਵਾਏ ਗਏ ਇਸ 'ਡਾਈਵੋਰਸ ਫੋਟੋਸ਼ੂਟ' ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Source: Instagram
ਇਸ ਫੋਟੋਸ਼ੂਟ ਦੌਰਾਨ ਸ਼ਾਲੀਨੀ ਆਪਣੇ ਵਿਆਹ ਦੀਆਂ ਤਸਵੀਰਾਂ ਨੂੰ ਫਾੜਦੀ ਨਜ਼ਰ ਆ ਰਹੀ ਹੈ।
Source: Instagram
ਇੱਕ ਹੋਰ ਤਸਵੀਰ 'ਚ ਸ਼ਾਲੀਨੀ ਆਪਣੇ ਵਿਆਹ ਦੀ ਇੱਕ ਤਸਵੀਰ 'ਤੇ ਪੈਰ ਰੱਖ ਕੇ ਆਪਣੇ ਇਸ ਕੌੜੇ ਰਿਲੇਸ਼ਨਸ਼ਿਪ ਦੀਆਂ ਯਾਦਾਂ ਖ਼ਤਮ ਕਰਦੀ ਹੋਈ ਨਜ਼ਰ ਆ ਰਹੀ ਹੈ।
Source: Instagram
ਜਿੱਥੇ ਤਲਾਕ ਤੋਂ ਬਾਅਦ ਲੋਕ ਦਰਦ 'ਚ ਰਹਿੰਦੇ ਹਨ ਉੱਥੇ ਹੀ ਸ਼ਾਲੀਨੀ ਆਪਣੇ ਤਲਾਕ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆ ਰਹੀ ਹੈ, ਉਸ ਨੇ ਇਸ ਨੂੰ ਡਾਈਵੋਰਸ ਫੋਟੋਸ਼ੂਟ ਰਾਹੀਂ ਖ਼ਾਸ ਅੰਦਾਜ਼ 'ਚ ਸੈਲੀਬ੍ਰੇਟ ਕੀਤਾ ਹੈ।
Source: Instagram
ਤਲਾਕ ਨੂੰ ਸੈਲੀਬ੍ਰੇਟ ਕਰਦੇ ਹੋਏ ਅਦਾਕਾਰਾ ਨੇ ਕਈ ਤਸਵੀਰਾਂ ਖਿਚਵਾਈਆਂ ਹਨ, ਜਿਸ ਚੋਂ ਇੱਕ ਤਸਵੀਰ 'ਚ ਸ਼ਾਲੀਨੀ ਹੱਥ 'ਚ ਸ਼ੈਂਪੇਨ ਤੇ ਦੂਜੇ ਹੱਥ 'ਚ ਬੋਰਡ ਫੜ ਕੇ ਖੜੀ ਨਜ਼ਰ ਆ ਰਹੀ ਹੈ।
Source: Instagram
ਸ਼ਾਲੀਨੀ ਦੀ ਇੱਕ ਧੀ ਵੀ ਹੈ ਜਿਸ ਦਾ ਨਾਮ ਰਿਆ ਹੈ, ਤੇ ਉਹ ਆਪਣੀ ਧੀ ਨਾਲ ਬਹੁਤ ਪਿਆਰ ਕਰਦੀ ਹੈ। ਸ਼ਾਲੀਨੀ ਤਮਿਲ ਟੀਵੀ ਸ਼ੋਅ ਸੁਪਰ ਮੌਮ ਦਾ ਹਿੱਸਾ ਵੀ ਰਹਿ ਚੁੱਕੀ ਹੈ
Source: Instagram
ਇਸ ਫੋਟੋਸ਼ੂਟ ਰਾਹੀਂ ਸ਼ਾਲੀਨੀ ਤਲਾਕਸ਼ੁਦਾ ਔਰਤਾਂ ਵੱਲੋਂ ਸੰਦੇਸ਼ ਦਿੰਦੀ ਹੋਈ ਨਜ਼ਰ ਆਈ। ਉਸ ਨੇ ਕਿਹਾ ਕਿ ਤੁਹਾਨੂੰ ਪੂਰਾ ਹੱਕ ਹੈ ਕਿ ਤੁਸੀਂ ਆਪਣੇ ਤੇ ਆਪਣੇ ਬੱਚਿਆਂ ਦੇ ਬਿਹਤਰ ਭੱਵਿਖ ਬਾਰੇ ਸੋਚ ਸਕੋ।
Source: Instagram
ਸ਼ਾਲੀਨੀ ਨੇ ਕਿਹਾ ਕਿ ਇਹ ਇੱਕ ਟਰਨਿੰਗ ਪੁਆਂਇਟ ਹੈ ਤਲਾਕ ਕਦੇ ਵੀ ਕਿਸੇ ਮਹਿਲਾ ਲਈ ਹਾਰ ਦੀ ਨਿਸ਼ਾਨੀ ਨਹੀਂ ਸਗੋਂ ਉਸ ਦੇ ਇੱਕਲੇ ਰਹਿ ਕੇ ਮਜ਼ਬੂਤ ਬਨਣ ਦੀ ਨਿਸ਼ਾਨੀ ਹੈ। ਲੋਕ ਅਦਾਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰ ਰਹੇ ਹਨ।
Source: Instagram
ਜਾਣੋ ਪੰਜਾਬੀ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਅਤੇ ਮਾਡਲ ਕਮਲ ਖੰਗੂੜਾ ਬਾਰੇ ਖ਼ਾਸ ਗੱਲਾਂ