29 May, 2023
Death anniversary : ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਅੱਜ, ਜਾਣੋ ਗਾਇਕ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ
Death anniversary : ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਅੱਜ, ਜਾਣੋ ਗਾਇਕ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ
Source: Instagram
ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ ਸਾਲ 1993 ਨੂੰ ਮਾਨਸਾ ਦੇ ਪਿੰਡ ਮੂਸਾ ਵਿਖੇ ਹੋਇਆ ਸੀ ਤੇ ਗਾਇਕ ਨੇ ਆਪਣੇ ਮਾਪਿਆਂ ਸਣੇ ਇਸ ਪਿੰਡ ਦਾ ਨਾਮ ਵਿਸ਼ਵ ਭਰ 'ਚ ਰੌਸ਼ਨ ਕੀਤਾ ਹੈ
Source: Instagram
ਸਿੱਧੂ ਦੇ ਪਿਤਾ ਬਲਕੌਰ ਸਿੰਘ ਫੌਜ 'ਚ ਐਕਸ ਸਰਵਿਸ ਮੈਨ ਰਹਿ ਚੁੱਕੇ ਹਨ। ਅੱਜ ਪੁੱਤਰ ਦੀ ਪਹਿਲੀ ਬਰਸੀ ਮੌਕੇ ਮਾਂ ਚਰਨ ਕੌਰ ਨੇ ਪੋਸਟ ਸਾਂਝੀ ਕਰ ਆਪਣਾ ਦਰਦ ਬਿਆਨ ਕੀਤਾ।
Source: Instagram
ਸਿੱਧੂ ਦੀ ਸਿੱਖਿਆ ਬਾਰੇ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਇੰਜੀਨੀਅਰਿੰਗ ਦੇ ਵਿਦਿਆਰਥੀ ਸਨ, ਉਨ੍ਹਾਂ ਨੇ ਆਪਣੀ ਇੰਜੀਨੀਅਰਿੰਗ ਦੀ ਸਿੱਖਿਆ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਪੂਰੀ ਕੀਤੀ ਹੈ।
Source: Instagram
ਸਿੱਧੂ ਮੂਸੇਵਾਲਾ ਆਪਣੀ ਅੱਗੇ ਦੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਚਲੇ ਗਏ ਤੇ ਇੱਥੇ ਉਨ੍ਹਾਂ ਨੇ ਆਪਣੀ ਉੱਚ ਸਿਖਿਆ ਹਾਸਿਲ ਕੀਤੀ ਅਤੇ ਕੈਨੇਡਾ ਤੋਂ ਹੀ ਉਨ੍ਹਾਂ ਨੇ ਆਪਣੇ ਗਾਇਕੀ ਦੇ ਸਫਰ ਦੀ ਸ਼ੁਰੂਆਤ ਕੀਤੀ।
Source: Instagram
ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗੀਤਕਾਰ ਸ਼ੁਰੂ ਕੀਤੀ ਸੀ, ਸਿੱਧੂ ਦਾ ਪਹਿਲਾ ਲਿਖਿਆ ਹੋਇਆ ਗੀਤ 'ਲਾਈਸੈਂਸ' ਸੀ।ਸਿੱਧੂ ਮੂਸੇਵਾਲਾ ਨੇ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਗੀਤ 'G Wagon' ਨਾਲ ਕੀਤੀ ਸੀ।
Source: Instagram
ਸਾਲ 2016 'ਚ ਸਿੱਧੂ ਆਪਣੇ ਮਾਪਿਆਂ ਕੋਲ ਪੰਜਾਬ ਪਿੰਡ ਮੂਸਾ ਵਿਖੇ ਪਰਤ ਆਏ। ਗਾਇਕ ਨੇ ਇੱਥੇ ਫ਼ਿਲਮ ਡਾਕੂਆਂ ਦਾ ਮੁੰਡਾ ਰਾਹੀਂ ਆਪਣੇ ਗੀਤ 'ਡਾਲਰ' ਲਾਂਚ ਕੀਤਾ।
Source: Instagram
2017 'ਚ ਗੀਤ ਸੋ ਹਾਈ ਨਾਲ ਸਿੱਧੂ ਮੂਸੇਵਾਲਾ ਨੂੰ ਕਾਫੀ ਪ੍ਰਸਿੱਧੀ ਮਿਲੀ। ਇਸ ਗੀਤ ਮਗਰੋਂ ਗਾਇਕ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।
Source: Instagram
ਸਿੱਧੂ ਮੂਸੇਵਾਲਾ ਅਜਿਹੇ ਪਹਿਲੇ ਪੰਜਾਬੀ ਗਾਇਕ ਹਨ ਜੋ ਕਿ ਮਹਿਜ਼ ਦੇਸ਼ ਹੀ ਨਹੀਂ ਵਿਦੇਸ਼ 'ਚ ਵੀ ਕਾਫੀ ਮਸ਼ਹੂਰ ਹਨ। ਉਹ ਅਕਸਰ ਆਪਣੇ ਗੀਤਾਂ ਰਾਹੀਂ ਬਿਲਬੋਰਡ 'ਤੇ ਛਾਏ ਰਹਿੰਦੇ ਹਨ।
Source: Instagram
ਸਿੱਧੂ ਮੂਸੇਵਾਲਾ ਦੇ ਆਖਰੀ ਗੀਤ 295 ਤੇ ਦਿ ਲਾਸਟ ਰਾਈਡ ਸਨ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਮੌਤ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਰਾਹੀਂ ਨਿੱਤ ਨਵੇਂ ਰਿਕਾਰਡ ਕਾਇਮ ਕਰ ਰਹੇ ਹਨ।
Source: Instagram
Get Summer Fashion Inspiration from Jasmin Bhasin's Picture-Perfect Getaway