09 Apr, 2024

Navratri Special: ਨਰਾਤਿਆਂ ਦੇ ਮੌਕੇ ਟ੍ਰਾਈ ਕਰੋ ਟੀਵੀ ਸੈਲਬਸ ਤੋਂ ਇਹ ਸਟਾਈਲਿਸ਼ ਐਥਨਿਕ ਲੁੱਕ

ਨਰਾਤਿਆਂ ਦੇ ਮੌਕੇ ਉੱਤੇ ਤੁਸੀਂ ਵੀ ਟ੍ਰੈਡੀਸ਼ਨਲ ਡਰੈਸਾਂ ਨਾਲ ਆਪਣਾ ਸਟਾਈਲੀਸ਼ ਲੁੱਕ ਕ੍ਰੀਏਟ ਕਰ ਸਕਦੇ ਹੋ, ਇਸ ਦੇ ਲਈ ਤੁਸੀਂ ਖਾਸ ਦਿਨਾਂ ਦੇ ਮੁਤਾਬਕ ਮਾਂ ਦੁਰਗਾ ਦੇ ਪਸੰਦੀਦਾ ਨੌਂ ਰੰਗਾਂ ਦੀ ਚੋਣ ਕਰ ਸਕਦੇ ਹੋ।


Source: Navratri Special

ਨਰਾਤਿਆਂ ਦੇ ਸਮੇਂ ਤੁਸੀਂ ਅਨਾਰਕਲੀ ਸੂਟ ਦੇ ਨਾਲ ਨੈਟ ਵਾਲਾ ਦੁੱਪਟਾ ਤੇ ਹਲਕੇ ਪ੍ਰਿੰਟਿਜ਼ ਡਿਜ਼ਾਈਨਰ ਸੂਟ ਟ੍ਰਾਈ ਕਰ ਸਕਦੇ ਹੋ, ਇਹ ਤੁਹਾਡੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦਵੇਗਾ।


Source: Navratri Special

ਗੁਲਾਬੀ ਰੰਗ ਜ਼ਿਆਦਾਤਰ ਕੁੜੀਆਂ ਦਾ ਸਭ ਤੋਂ ਪਸੰਦੀਦਾ ਰੰਗ ਹੁੰਦਾ ਹੈ ਤੇ ਇਸ ਦੇ ਨਾਲ ਹੀ ਇਸ ਦੇ ਬਹੁਤ ਸਾਰੇ ਸ਼ੇਅਡਸ ਹੁੰਦੇ ਹਨ, ਇਸ ਨੂੰ ਤੁਸੀਂ ਫੁੱਲ ਲੈਂਥ ਸੂਟ ਜਾਂ ਹੋਰ ਕਿਸੇ ਤਰ੍ਹਾਂ ਵੀ ਸਟਾਈਲ ਕਰ ਸਕਦੇ ਹੋ।


Source: Navratri Special

ਹਰਾ ਰੰਗ ਭਗਤੀ ਤੇ ਹਰਿਆਲੀ ਦਾ ਪ੍ਰਤੀਕ ਮੰਨਿਆ ਜਾਂਦਾ, ਨਰਾਤੇ ਦੇ ਨੌ ਦਿਨਾਂ ਵਿੱਚ ਤੁਸੀਂ ਹਰੇ ਰੰਗ ਦਾ ਸਿੰਪਲ ਸਲਵਾਰ ਸੂਟ ਪਹਿਨ ਸਕਦੇ ਹੋ।


Source: Navratri Special

ਤੁਸੀਂ ਵੀ ਨੀਤੀ ਟੇਲਰ ਵਾਂਗ ਚਿਕਨਕਾਰੀ ਕੜ੍ਹਾਈ ਵਾਲੇ ਕੁੜਤੇ ਜਾਂ ਸੂਟ ਪਹਿਨ ਸਕਦੇ ਹੋ। ਇਹ ਟ੍ਰੈਡੀਸ਼ਨਲ ਲੁੱਕ ਦੇ ਨਾਲ ਕਾਫੀ ਕੰਫਰਟੇਬਲ ਵੀ ਹੁੰਦੇ ਹਨ।


Source: Navratri Special

ਸੁਰਭੀ ਚਾਂਦਨਾ ਵਾਂਗ ਤੁਸੀਂ ਵੀ ਪਰਪਲ ਪਿੰਕ ਸ਼ੇਡ ਨੂੰ ਮਿਕਸ ਕਰਕੇ ਕਿਸੇ ਵੀ ਤਰ੍ਹਾਂ ਦੀ ਟ੍ਰੈਡੀਸ਼ਨਲ ਡਰੈਸ ਬਣਵਾ ਸਕਦੇ ਹੋ। ਇਹ ਸਿੰਪਲ ਤੇ ਬਹੁਤ ਹੀ ਪਿਆਰੀ ਲੱਗਦੀ ਹੈ।


Source: Navratri Special

ਪੀਲਾ ਰੰਗ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ, ਨਰਾਤੇ ਦੇ ਦਿਨਾਂ ਵਿੱਚ ਤੁਸੀਂ ਪੀਲੇ ਰੰਗ ਦਾ ਕੜਾਈ ਵਾਲਾ ਸੂਟ ਪਾ ਕੇ ਖ਼ੁਦ ਨੂੰ ਸਟਾਈਲਿਸ਼ ਵਿਖਾ ਸਕਦੇ ਹੋ।


Source: Navratri Special

ਚਿੱਟੇ ਰੰਗ ਨੂੰ ਸ਼ਾਂਤੀ ਤੇ ਆਸਥਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਨਰਾਤਿਆਂ ਦੇ ਦੌਰਾਨ ਤੁਸੀਂ ਚਿੱਟੇ ਰੰਗ ਨੂੰ ਕਿਸੇ ਵੀ ਹੋਰ ਗੂੜੇ ਰੰਗ ਨਾਲ ਮਿਕਸ ਕਰਕੇ ਹਿਨਾ ਖ਼ਾਨ ਵਾਂਗ ਇੱਕ ਸਟਾਈਲਿਸ਼ ਲੁੱਕ ਕ੍ਰੀਏਟ ਕਰ ਸਕਦੇ ਹੋ।


Source: Navratri Special

ਮਾਂ ਦੁਰਗਾਂ ਨੂੰ ਸਭ ਤੋਂ ਵੱਧ ਪਿਆਰਾ ਲਾਲ ਰੰਗ ਹੁੰਦਾ ਹੈ, ਇਸ ਲਈ ਇਸ ਨਰਾਤੇ ਤੁਸੀਂ ਵੀ ਨਿਮਰਤ ਖਹਿਰਾ ਵਾਂਗ ਲਾਗ ਰੰਗ ਦਾ ਸੂਟ ਪਹਿਨ ਕੇ ਸੋਹਣੇ ਦਿਖਾਈ ਦੇ ਸਕਦੇ ਹੋ।


Source: Navratri Special

ਜੇਕਰ ਤੁਸੀਂ ਆਪਣੇ ਆਪ ਨੂੰ ਬਿਲਕੁਲ ਹੀ ਵੱਖਰਾ ਤੇ ਸਭ ਤੋ ਸੋਹਣੇ ਦਿਖਣਾ ਚਾਹੁੰਦੇ ਹੋ ਤਾਂ ਤੁਸੀਂ ਸਰਗੁਨ ਮਹਿਤਾ ਵਾਂਗ ਮਲਟੀ -ਕਲਰ ਸੂਟ ਟ੍ਰਾਈ ਕਰ ਸਕਦੇ ਹੋ।


Source: Navratri Special

Eid-ul-Fitr 2024: 8 Vibrant Destinations in India To Celebrate Eid Festivities