05 Jul, 2023
Happy Birthday Kaur B: ਗਾਇਕੀ ਤੋਂ ਲੈ ਕੇ ਵਿਵਾਦਾਂ ਤੱਕ ਜਾਣੋ ਕੌਰ ਬੀ ਦੀ ਜ਼ਿੰਦਗੀ ਨਾਲ ਜੁੜੀਆਂ ਅਣਸੁਣੀਆਂ ਗੱਲਾਂ
ਪੰਜਾਬ ਦੀ ਮਸ਼ਹੂਰ ਗਾਇਕਾ ਕੌਰ ਬੀ ਦਾ ਅੱਜ ਜਨਮ ਦਿਨ ਹੈ। ਜਾਣੋ ਕੌਰ ਬੀ ਦੀ ਜ਼ਿੰਦਗੀ ਨਾਲ ਜੁੜੀਆਂ ਅਣਸੁਣੀਆਂ ਗੱਲਾਂ
Source: Instagram
ਗਾਇਕਾ ਕੌਰ ਬੀ ਦਾ ਜਨਮ 5 ਜੁਲਾਈ 1991 ਨੂੰ ਸੰਗਰੂਰ ਵਿਖੇ ਹੋਇਆ ਸੀ।
Source: Instagram
ਕੌਰ ਬੀ, ਜੋ ਕਿ ਇੱਕ ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਹੈ, ਆਪਣੇ ਮਾਤਾ-ਪਿਤਾ ਦੀ ਬਹੁਤ ਲਾਡਲੀ ਹੈ।
Source: Instagram
ਕੌਰ ਬੀ ਅਸਲ ਨਾਮ ਬਲਜਿੰਦਰ ਕੌਰ ਹੈ ਤੇ ਉਸ ਆਰਟ ਮੀਡੀਅਮ ਤੋਂ ਗ੍ਰੈਜੂਏਸ਼ਨ ਕੀਤੀ ਹੈ।
Source: Instagram
ਸਕੂਲ ਦੇ ਸਮੇਂ ਤੋਂ ਹੀ ਬਲਜਿੰਦ ਯਾਨੀ ਕੀ ਕੌਰ ਬੀ ਗਾਇਕੀ ਤੇ ਡਾਂਸ ਮੁਕਾਬਲੇ ਵਿੱਚ ਹਿੱਸਾ ਲੈਂਦੀ ਸੀ।
Source: Instagram
ਸੰਗੀਤ ਵੱਲ ਝੁਕਾਅ ਦੇਖ ਕੇ ਬਲਜਿੰਦਰ ਨੂੰ ਪ੍ਰੋਫ਼ੈਸਰ ਗੁਰੂ ਪ੍ਰਤਾਪ ਸਿੰਘ ਗਿੱਲ ਕੋਲ ਸਿਖਲਾਈ ਲਈ ਭੇਜਿਆ ਗਿਆ, ਜਿਨ੍ਹਾਂ ਨੇ ਉਸ ਨੂੰ ਗਾਇਕੀ ਦੇ ਗੁਰ ਸਿਖਾਏ।
Source: Instagram
ਸਾਲ 2010 ਦੇ ਦੌਰਾਨ, ਕੌਰ ਬੀ ਨੇ ਸੰਗੀਤ ਰਿਐਲਿਟੀ ਸ਼ੋਅ ਆਵਾਜ਼ ਪੰਜਾਬ ਦੀ -3 'ਚ ਹਿੱਸਾ ਲਿਆ ਤੇ ਟਾਪ-5 'ਚ ਥਾਂ ਬਣਾਈ। ਕੌਰ ਬੀ ਨੇ ਪੀਟੀਸੀ ਪੰਜਾਬੀ ਵਾਇਸ ਆਫ਼ ਪੰਜਾਬ ਵਿੱਚ ਭਾਗ ਲਿਆ ਅਤੇ ਪਹਿਲੀ ਰਨਰ ਅੱਪ ਰਹੀ।
Source: Instagram
ਕੌਰ ਬੀ ਨੇ ਸਾਲ 2013 ਵਿੱਚ ਪੰਜਾਬੀ ਫ਼ਿਲਮ ਡੈਡੀ ਕੂਲ ਮੁੰਡੇ ਫੂਲ ਨਾਲ ਸੰਗੀਤ ਦੀ ਦੁਨੀਆ ਵਿੱਚ ਆਪਣਾ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਨੇ ਇਸ ਫਿਲਮ 'ਚ ਕਲਾਸਮੇਟ ਗੀਤ ਗਾਇਆ ਸੀ, ਜੋ ਹਿੱਟ ਹੋਇਆ।
Source: Instagram
ਕੌਰ ਬੀ ਨੇ ਪੰਜਾਬੀ ਸੰਗੀਤ ਜਗਤ ਨੂੰ ਪੀਜ਼ਾ ਹੱਟ, ਪਰਾਂਦਾ, ਕੰਨੀਆਂ, ਜਸਟ ਦੇਸੀ, ਮਾਂ ਨੂੰ ਚਿੱਟੀ, ਅੱਲਾ ਹੋ, ਮਿਸ ਯੂ, ਵੇਲੀ ਜੱਟ, ਕਰੂਜਿਮ ਅਤੇ ਮਿੱਤਰਾਂ ਦੇ ਬੂਟ ਆਦਿ ਹਿੱਟ ਗੀਤ ਦਿੱਤੇ ਹਨ।
Source: Instagram
ਕੌਰ ਬੀ ਵੀ ਵਿਵਾਦਾਂ 'ਚ ਘਿਰ ਚੁੱਕੀ ਹੈ। ਦੱਸਿਆ ਜਾਂਦਾ ਹੈ ਕਿ ਕੌਰ ਬੀ ਨੂੰ ਸਪੀਡ ਰਿਕਾਰਡਿੰਗ ਦੇ ਸਟੂਡੀਓ 'ਚ ਗੀਤਕਾਰ ਬੰਟੀ ਬੈਂਸ ਨਾਲ ਰਿਸ਼ਤੇ ਤੇ ਸੋਸ਼ਲ ਮੀਡੀਆ 'ਤੇ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਤਸਵੀਰ ਪੋਸਟ ਕਰਨ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿ ਚੁੱਕੀ ਹੈ।
Source: Instagram
Imagining the Young Superstars of Bollywood in a Gripping War Movie