18 Mar, 2023
ਦਲਜੀਤ ਕੌਰ ਤੇ ਬਿਜਨਸਮੈਨ ਨਿਖਿਲ ਪਟੇਲ ਵਿਆਹ ਬੰਧਨ 'ਚ ਬੰਝ ਚੁੱਕੇ ਹਨ। ਦੂਜੀ ਵਾਰ ਦੁਲਹਨ ਬਣੀ ਦਲਜੀਤ ਬ੍ਰਾਈਡਲ ਲੁੱਕ 'ਚ ਬੇਹੱਦ ਖੂਬਸੂਰਤ ਨਜ਼ਰ ਆਈ। Source: Instagram
ਦਲਜੀਤ ਨੇ ਅੱਜ ਨਿਖਿਲ ਪਟੇਲ ਨਾਲ 7 ਫੇਰੇ ਲਏ ਤੇ ਦੋਵੇਂ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਗਏ। ਫੈਨਜ਼ ਤੇ ਬੀ-ਟਾਊਨ ਦੇ ਸਿਤਾਰੇ ਇਸ ਜੋੜੀ ਨੂੰ ਵਿਆਹ ਦੀ ਵਧਾਈ ਦੇ ਰਹੇ ਹਨ।
Source: Instagramਦਲਜੀਤ ਨੇ ਚਿੱਟੇ ਰੰਗਾ ਦਾ ਲਹਿੰਗਾ ਪਹਿਨੀਆ ਹੋਇਆ ਸੀ ਤੇ ਸਿਰ 'ਤੇ ਲਾਲ ਦੁੱਪਟਾ ਲਿਆ ਹੋਇਆ ਸੀ। ਆਪਣੇ ਬ੍ਰਾਈਡਲ ਲੁੱਕ 'ਚ ਦਲਜੀਤ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ।
Source: Instagramਦਲਜੀਤ ਕੌਰ ਨੇ ਕਿਹਾ, ਇਹ ਮੇਰੇ ਤੇ ਮੇਰੇ ਮਾਪਿਆਂ ਲਈ ਬੇਹੱਦ ਚੰਗਾ ਦਿਨ ਹੈ, ਜ਼ਿੰਦਗੀ 'ਚ ਅੱਗੇ ਵਧਣ 'ਤੇ ਮੇਰੇ ਮਾਪੇ ਮੇਰੇ ਲਈ ਬਹੁਤ ਖੁਸ਼ ਹਨ।
Source: Instagramਨਵ ਵਿਆਹੀ ਇਹ ਜੋੜੀ ਦਲਜੀਤ ਤੇ ਨਿਖਿਲ ਇੱਕਠੇ ਬੇਹੱਦ ਰੋਮਾਂਟਿਕ ਨਜ਼ਰ ਆਏ। ਜਿੱਥੇ ਦਲਜੀਤ ਖੂਬਸੂਰਤ ਲਹਿੰਗੇ 'ਚ ਨਜ਼ਰ ਆਈ, ਉੱਥੇ ਹੀ ਨਿਖਿਲ ਵੀ ਮੈਚਿੰਗ ਸ਼ੇਰਵਾਨੀ 'ਚ ਦਿਖਾਈ ਦਿੱਤੇ।
Source: Instagramਇਸ ਤੋਂ ਪਹਿਲਾਂ ਦਲਜੀਤ ਲਗਾਤਾਰ ਆਪਣੇ ਪ੍ਰੀ ਵੈਡਿੰਗ ਫਕੰਸ਼ਨਸ ਦੀਆਂ ਫੋਟੋਜ਼ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਰਹੀ ਸੀ।
Source: Instagramਦਲਜੀਤ ਦੀ ਮਹਿੰਦੀ 'ਚ ਟੀਵੀ ਅਦਾਕਾਰਾ ਕਰਿਸ਼ਮਾ ਤੰਨਾ ਸਣੇ ਕਈ ਟੀਵੀ ਸਟਾਰ ਪਹੁੰਚੇ। ਦਲਜੀਤ ਨੇ ਮਹਿੰਦੀ ਤੇ ਆਪਣੇ ਬੱਚਿਆਂ ਤੇ ਪਤੀ ਦਾ ਚਿਹਰਾ ਬਣਾਇਆ।
Source: Instagramਦਲਜੀਤ ਤੇ ਨਿਖਿਲ ਆਪਣੀ ਜ਼ਿੰਦਗੀ ਦੇ ਨਵੇਂ ਸਫਰ ਲਈ ਉਤਸ਼ਾਹਿਤ ਹਨ, ਦੋਹਾਂ ਦੇ ਚਿਹਰੇ 'ਤੇ ਖੁਸ਼ੀ ਸਾਫ ਨਜ਼ਰ ਆ ਰਹੀ ਹੈ।
Source: Instagramਦਲਜੀਤ ਦੇ ਪਤੀ ਨਿਖਿਲ ਪੇਸ਼ੇ ਤੋਂ ਬਿਜਨਸਮੈਨ ਹਨ, ਤੇ ਉਹ ਆਪਣੀ ਦੋ ਧੀਆਂ ਨਾਲ ਯੂਕੇ 'ਚ ਸੈਟਲ ਹਨ। ਵਿਆਹ ਤੋਂ ਬਾਅਦ ਦਲਜੀਤ ਵੀ ਯੂਕੇ ਸ਼ਿਫਟ ਹੋ ਜਾਵੇਗੀ।
Source: Instagramਜਿੱਥੇ ਦਲਜੀਤ ਇੱਕ ਬੇਟੇ ਦੀ ਮਾਂ ਹੈ ਤੇ ਉੱਥੇ ਹੀ ਨਿਖਿਲ ਦੋ ਧੀਆਂ ਦੇ ਪਿਤਾ ਹਨ। ਆਪਣੀ ਤਸਵੀਰਾਂ ਨਾਲ ਦਲਜੀਤ ਨੇ ਇਮੋਸ਼ਨਲ ਨੋਟ ਲਿਖਿਆ- ਮੇਰੇ ਤੇ ਮੇਰੇ ਪਰਿਵਾਰ ਲਈ ਈਮੋਸ਼ਨਲ ਦਿਨ, ਦੁਆਵਾਂ 'ਚ ਯਾਦ ਰੱਖਣਾ।
Source: Instagram