13 Apr, 2023

Baisakhi 2023: ਵਿਸਾਖੀ ਦੇ ਤਿਉਹਾਰ 'ਤੇ ਟ੍ਰਾਈ ਕਰੋ ਇਹ ਖ਼ਾਸ ਪੰਜਾਬੀ ਪਕਵਾਨ

Baisakhi 2023: ਵਿਸਾਖੀ ਦੇ ਤਿਉਹਾਰ 'ਤੇ ਟ੍ਰਾਈ ਕਰੋ ਇਹ ਖ਼ਾਸ ਪੰਜਾਬੀ ਪਕਵਾਨ । ਇਨ੍ਹਾਂ ਪਕਵਾਨਾਂ ਰਾਹੀਂ ਤੁਸੀਂ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਤਿਉਹਾਰ ਦਾ ਆਨੰਦ ਮਾਣ ਸਕਦੇ ਹੋ


Source: Google

ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ: ਖਾਣੇ 'ਚ ਪੰਜਾਬੀਆਂ ਦੀ ਪਹਿਲੀ ਪਸੰਦ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਹੈ। ਤੁਸੀਂ ਵਿਸਾਖੀ 'ਤੇ ਸਰ੍ਹੋਂ ਦੇ ਸਾਗ ਤੇ ਮੱਕੀ ਦੀ ਰੋਟੀ ਦਾ ਆਨੰਦ ਲੈ ਸਕਦੇ ਹੋ।


Source: Google

ਛੋਲੇ ਭਟੂਰੇ: ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕਿਸੇ ਨੂੰ ਛੋਲੇ ਭਟੂਰੇ ਬੇਹੱਦ ਪਸੰਦ ਹੁੰਦੇ ਹਨ। ਵਿਸਾਖੀ 'ਤੇ ਤੁਸੀਂ ਅਸਾਨੀ ਨਾਲ ਪੰਜਾਬੀ ਸਟਾਇਲ ਛੋਲੇ ਭਟੂਰੇ ਬਣਾ ਸਕਦੇ ਹੋ।


Source: Google

ਬਟਰ ਚਿਕਨ: ਬਟਰ ਚਿਕਨ ਪੰਜਾਬੀ ਲੋਕਾਂ ਦੀ ਇੱਕ ਪਸੰਦੀਦਾ ਡਿਸ਼ ਹੈ। ਵਿਸਾਖੀ ਦੇ ਮੌਕੇ 'ਤੇ ਤੁਸੀਂ ਇਸ ਡਿਸ਼ ਦਾ ਸਵਾਦ ਲੈ ਸਕਦੇ ਹੋ।


Source: Google

ਛੋਲੇ ਚੌਲ: ਭਟੂਰੇ ਵਾਂਗ ਹੀ ਛੋਲੇ ਚੌਲਾਂ ਦਾ ਸੁਵਾਦ ਬਹੁਤੇ ਲੋਕਾਂ ਨੂੰ ਪਸੰਦ ਹੁੰਦਾ ਹੈ। ਇਹ ਇੱਕ ਅਸਾਨ ਤੇ ਜਲਦੀ ਬਨਣ ਵਾਲੀ ਡਿਸ਼ ਹੈ।


Source: Google

ਅੰਮ੍ਰਿਤਸਰੀ ਨਾਨ: ਅੰਮ੍ਰਿਤਸਰੀ ਨਾਨ ਪੰਜਾਬੀਆਂ ਦੇ ਖਾਣੇ ਦੀ ਸ਼ਾਨ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਵਿਸਾਖੀ ਦੇ ਖ਼ਾਸ ਮੌਕੇ 'ਤੇ ਤੁਸੀਂ ਇਸ ਪੰਜਾਬੀ ਡਿਸ਼ ਦਾ ਮਜ਼ਾ ਲੈ ਸਕਦੇ ਹੋ।


Source: Google

ਕਢਾਈ ਚਿਕਨ: ਬਹੁਤੇ ਲੋਕ ਚਿਕਨ ਦੀ ਵੱਖ-ਵੱਖ ਰੈਸਿਪੀਜ਼ ਪਸੰਦ ਕਰਦੇ ਹਨ, ਅਜਿਹੇ 'ਚ ਤੁਸੀਂ ਕਢਾਈ ਚਿਕਨ ਬਣਾ ਸਕਦੇ ਹੋ


Source: Google

ਪੰਜਾਬੀ ਕੜ੍ਹੀ : ਪੰਜਾਬੀ ਕੜ੍ਹੀ ਲੱਸੀ ਤੇ ਵੇਸਣ ਨਾਲ ਤਿਆਰ ਕੀਤੀ ਜਾਂਦੀ ਹੈ। ਇਹ ਡਿਸ਼ ਬਨਾਉਣ 'ਚ ਜਿਨ੍ਹੀਂ ਆਸਾਨ ਹੁੰਦੀ ਹੈ ਖਾਣ 'ਚ ਵੀ ਉਨ੍ਹੀਂ ਹੀ ਸੁਵਾਦ ਹੁੰਦੀ ਹੈ।


Source: Google

ਰਾਜਮਾ-ਚੌਲ: ਤਿਉਹਾਰਾਂ ਦੇ ਸਮੇਂ ਕਈ ਵਾਰ ਘਰ ਦੀਆਂ ਮਹਿਲਾਵਾਂ ਕੋਲ ਸਮੇਂ ਦੀ ਘਾਟ ਹੁੰਦੀ ਹੈ। ਵਿਸਾਖੀ ਦੇ ਮੌਕੇ 'ਤੇ ਤੁਸੀਂ ਘੱਟ ਸਮੇਂ 'ਚ ਸਵਾਦ ਨਾਲ ਭਰੇ ਰਾਜਮਾ ਚੌਲ ਬਣਾ ਸਕਦੇ ਹੋ ਤੇ ਇਸ ਦਾ ਮਜ਼ਾ ਲੈ ਸਕਦੇ ਹੋ।


Source: Google

ਲੱਸੀ: ਲੱਸੀ ਤੋਂ ਬਗੈਰ ਪੰਜਾਬੀਆਂ ਦਾ ਖਾਣਾ ਅਧੁੂਰਾ ਮੰਨਿਆ ਜਾਂਦਾ ਹੈ। ਲੱਸੀ ਭੋਜਨ ਨੂੰ ਜਲਦੀ ਪਚਣ ਵਿੱਚ ਮਦਦ ਕਰਦੀ ਹੈ। ਅਜਿਹੇ 'ਚ ਤੁਸੀਂ ਖਾਣੇ ਨਾਲ ਨਮਕੀਨ ਜਾਂ ਮਿੱਠੀ ਲੱਸੀ ਨੂੰ ਸ਼ਾਮਿਲ ਕਰਕੇ ਆਪਣਾ ਖਾਣਾ ਪੂਰਾ ਕਰ ਸਕਦੇ ਹੋ।


Source: Google

Best South Indian movies from January-April 2023