30 Mar, 2023

Ramanavami Special: ਭਗਵਾਨ ਰਾਮ ਦਾ ਅਜਿਹਾ ਮੰਦਰ, ਜਿੱਥੇ ਰਾਮਨਵਮੀ 'ਤੇ ਬਣਦਾ ਹੈ 4 ਕਵਿੰਟਲ ਪ੍ਰਸ਼ਾਦ

Ramanavami Special: ਅੱਜ ਰਾਮਨਵਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਭਾਰਤ 'ਚ ਇੱਕ ਅਜਿਹਾ ਮੰਦਰ ਵੀ ਹੈ ਜਿੱਥੇ ਰਾਮ ਨਵਮੀ ਦੇ ਮੌਕੇ ਵੱਡੀ ਮਾਤਰਾ 'ਚ ਖ਼ਾਸ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ।


Source: Google

ਇਸ ਮੰਦਰ ਦਾ ਨਾਂਅ ਸ਼੍ਰੀ ਵ੍ਰਿੰਦਾਵਨ ਬਾਗ ਮਠ ਮੰਦਿਰ ਹੈ ਤੇ ਇਹ ਮੰਦਰ ਮੱਧ ਪ੍ਰਦੇਸ਼ ਦੇ ਬੁੰਦੇਲਖੰਡ ਵਿਖੇ ਸਥਿਤ ਹੈ।


Source: Google

ਮੰਦਰ ਦੇ ਮਹੰਤ ਨਰਹਰੀ ਦਾਸ ਦੇ ਮੁਤਾਬਕ ਇਹ ਇੱਕ ਪ੍ਰਾਚੀਨ ਮੰਦਰ ਹੈ ਤੇ ਇੱਥੇ ਭਗਵਾਨ ਰਾਮ ਬਾਲ ਰੂਪ ਵਿੱਚ ਵਿਰਾਜਮਾਨ ਹਨ।


Source: Google

ਮੰਹਤ ਨੇ ਦੱਸਿਆ ਕਿ ਰਾਮਨਵਮੀ ਦੇ ਮੌਕੇ ਇੱਥੇ ਮਹਾਆਰਤੀ ਦਾ ਆਯੋਜਨ ਹੁੰਦਾ ਹੈ, ਜਿਸ 'ਚ ਦੇਸ਼ ਭਰ ਤੋਂ ਸਾਧੂ-ਸੰਤ ਤੇ ਸ਼ਰਧਾਲੂ ਸ਼ਾਮਿਲ ਹੁੰਦੇ ਹਨ।


Source: Google

ਇਸ ਮੰਦਰ ਦੀ ਖ਼ਾਸੀਅਤ ਇਹ ਹੈ ਕਿ ਇੱਥੇ ਹਰ ਸਾਲ ਰਾਮਨਵਮੀ ਦੇ ਮੌਕੇ ਇੱਥੇ ਮਾਲਪੁੜੇ ਦਾ ਖ਼ਾਸ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ।


Source: Google

ਇਸ ਖ਼ਾਸ ਪ੍ਰਸ਼ਾਦ ਨੂੰ ਆਟੇ ਤੇ ਦੇਸੀ ਘਿਉ ਨਾਲ ਬਣਾਇਆ ਜਾਂਦਾ ਹੈ ਤੇ ਇਸ ਨੂੰ ਬਨਾਉਣ ਲਈ ਲਗਭਗ 48 ਘੰਟੇ ਤੋਂ ਵੱਧ ਦਾ ਸਮਾਂ ਲੱਗਦਾ ਹੈ


Source: Google

ਇਹ ਪ੍ਰਸ਼ਾਦ ਤਿਆਰ ਕਰਨ ਲਈ ਲਗਭਗ ਅੱਧਾ ਦਰਜਨ ਤੋਂ ਵੱਧ ਲੋਕ ਸ਼੍ਰੀ ਰਾਮ ਰਸੋਈ ਵਿੱਚ ਆਪੋ ਆਪਣਾ ਯੋਗਦਾਨ ਪਾਉਂਦੇ ਹਨ।


Source: Google

ਬੁੰਦੇਲਖੰਡ ਦਾ ਇਸ ਪ੍ਰਾਚੀਨ ਸ਼੍ਰੀ ਵ੍ਰਿੰਦਾਵਨ ਬਾਗ ਮਠ 'ਚ ਅੱਜ ਵੀ ਸ਼੍ਰੀ ਰਾਮ ਨਵਮੀ ਦਾ ਤਿਉਹਾਰ ਸੈਂਕੜੇ ਸਾਲ ਪੁਰਾਣੀਆਂ ਪਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ।


Source: Google

ਮਾਲਪੁੜਾ ਇੱਕ ਅਜਿਹਾ ਪਕਵਾਨ ਹੈ, ਜਿਸ ਨੂੰ ਕਿ ਦੇਵ-ਦੇਵਤਿਆਂ ਦਾ ਪਸੰਦੀਦਾ ਪਕਵਾਨ ਮੰਨਿਆ ਜਾਂਦਾ ਹੈ ਤੇ ਇਸੇ ਲਈ ਇੱਥੇ ਭਗਵਾਨ ਰਾਮ ਨੂੰ ਮਾਲਪੁੜਾ ਚੜ੍ਹਾਇਆ ਜਾਂਦਾ ਹੈ।


Source: Google

Ram Navmi Special: Actors Who Have Played Lord Rama And Mata Sita On Screen in Ramayana