23 Apr, 2024
ਖ਼ੁਦ ਨੂੰ ਕਿੰਝ ਫਿੱਟ ਰੱਖਦੇ ਨੇ ਚਮਕੀਲਾ ਸਟਾਰ ਦਿਲਜੀਤ ਦੋਸਾਂਝ, ਜਾਣੋ ਗਾਇਕ ਦੀ ਫਿੱਟਨੈਸ ਰੂਟੀਨ ਬਾਰੇ ਖਾਸ ਗੱਲਾਂ
ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫਿਲਮ 'ਅਮਰ ਸਿੰਘ ਚਮਕੀਲਾ' ਰਾਹੀਂ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ।
Source: Diljit Dosanjh fitness routine
ਇਸ ਫਿਲਮ ਵਿੱਚ ਦਿਲਜੀਤ ਦੀ ਗਾਇਕੀ ਦੇ ਨਾਲ-ਨਾਲ ਉਨ੍ਹਾਂ ਦੀ ਫਿੱਟਨੈਸ ਤੇ ਲੁੱਕਸ ਦੇ ਵੀ ਕਾਫੀ ਚਰਚੇ ਹੋ ਰਹੇ ਹਨ।
Source: Diljit Dosanjh fitness routine
ਦਿਲਜੀਤ ਦੋਸਾਂਝ ਆਪਣੇ ਕਿਸੇ ਵੀ ਕਿਰਦਾਰ ਨੂੰ ਨਿਭਾਉਣ ਲਈ ਖਾਸ ਤੌਰ 'ਤੇ ਆਪਣੀ ਫਿੱਟਨੈਸ ਰੂਟੀਨ ਨੂੰ ਸਖ਼ਤੀ ਨਾਲ ਫਾਲੋ ਕਰਦੇ ਹਨ।
Source: Diljit Dosanjh fitness routine
ਦਿਲਜੀਤ ਭਾਵੇਂ ਕਿੰਨੇ ਵੀ ਰੁਝੇ ਕਿਉਂ ਨਾਂ ਹੋਣ ਪਰ ਉਹ ਕਦੇ ਵੀ ਆਪਣਾ ਵਰਕਆਊਟ ਕਰਨਾ ਨਹੀਂ ਭੁੱਲਦੇ। ਇਸ ਤੋਂ ਇਲਾਵਾ ਉਹ ਲੋੜੀਂਦਾ ਸਟ੍ਰੈਂਥ ਟ੍ਰੇਨਿੰਗ ਵੀ ਲੈਂਦੇ ਹਨ।
Source: Diljit Dosanjh fitness routine
ਦਿਲਜੀਤ ਸਟ੍ਰੈਂਥ ਟ੍ਰੇਨਿੰਗ ਦੇ ਨਾਲ-ਨਾਲ ਐਰੋਬੈਟਿਕਸ ਤੇ ਕਾਰਡੀਓ ਵੀ ਕਰਦੇ ਹਨ, ਤੁਸੀਂ ਅਕਸਰ ਹੀ ਵੀਡੀਓਜ਼ 'ਚ ਗਾਇਕ ਨੂੰ ਭੰਗੜਾ ਕਰਦੇ ਹੋਏ ਵੇਖਿਆ ਹੋਵੇਗਾ। ਇਹ ਗਾਇਕ ਦੇ ਫਿੱਟਨੈਸ ਰੂਟੀਨ ਦਾ ਹਿੱਸਾ ਹੈ।
Source: Diljit Dosanjh fitness routine
ਦਿਲਜੀਤ ਦੋਸਾਂਝ ਆਪਣੇ ਜੀਵਨ ਵਿੱਚ ਯੋਗ ਨੂੰ ਬਹੁਤ ਮਹੱਤਵ ਦਿੰਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਯੋਗ ਆਪਣੇ ਆਪ ਵਿੱਚ ਇੱਕ ਅਜਿਹਾ ਅਧਿਆਏ ਹੈ ਜਿਸ ਨੂੰ ਹਰ ਕਿਸੇ ਨੂੰ ਜਾਨਣਾ ਚਾਹੀਦਾ ਹੈ ਤੇ ਇਹ ਤੁਹਾਡੇ ਜੀਵਨ ਨੂੰ ਸਾਰਥਕ ਬਣਾ ਦਿੰਦਾ ਹੈ।
Source: Diljit Dosanjh fitness routine
ਦਿਲਜੀਤ ਦੋਸਾਂਝ ਆਪਣੇ ਫਿੱਟਨੈਸ ਲਈ ਚੰਗਾ ਸੰਗੀਤ ਸੁਨਣਾ ਅਤੇ ਗਾਉਣਾ ਪਸੰਦ ਕਰਦੇ ਹਨ। ਗਾਇਕ ਦੇ ਮੁਤਾਬਕ ਸੰਗੀਤ ਮਨ ਨੂੰ ਸਕੂਨ ਦਿੰਦਾ ਹੈ ਤੇ ਤੁਹਾਡੇ ਸਰੀਰ 'ਤੇ ਚੰਗਾ ਪ੍ਰਭਾਵ ਪਾਉਂਦਾ ਹੈ।
Source: Diljit Dosanjh fitness routine
ਦਿਲਜੀਤ ਦੋਸਾਂਝ ਫਿੱਟਨੈਸ ਦੇ ਲਈ ਚੰਗੇ ਖਾਣੇ ਤੇ ਡਾਈਟ ਨੂੰ ਵੀ ਕਾਫੀ ਮਹੱਤਵ ਦਿੰਦੇ ਹਨ। ਉਹ ਅਕਸਰ ਹੀ ਆਪਣੇ ਇੰਟਰਵਿਊਜ਼ 'ਚ ਦੱਸ ਚੁੱਕੇ ਹਨ ਕਿ ਉਹ ਸ਼ੁੱਧ ਸ਼ਾਕਾਹਾਰੀ ਹਨ ਤੇ ਆਪਣਾ ਖਾਣਾ ਖ਼ੁਦ ਬਣਾਉਂਦੇ ਹਨ।
Source: Diljit Dosanjh fitness routine
ਦਿਲਜੀਤ ਫਿੱਟ ਰਹਿਣ ਲਈ ਕਿਸੇ ਵੀ ਤਰ੍ਹਾਂ ਦੇ ਨਸ਼ੇ ਜਿਵੇਂ ਕਿ ਸ਼ਰਾਬ , ਸਿਗਰਟ ਆਦਿ ਤੋਂ ਦੂਰ ਰਹਿੰਦੇ ਹਨ ਤੇ ਆਪਣੇ ਕੰਮ ਉੱਤੇ ਫੋਕਸ ਕਰਦੇ ਹਨ।
Source: Diljit Dosanjh fitness routine
ਦਿਲਜੀਤ ਦੋਸਾਂਝ ਦੇ ਮੁਤਾਬਕ ਜੇਕਰ ਤੁਸੀਂ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਇਨ੍ਹਾਂ ਸਰੀਆਂ ਚੀਜ਼ਾ ਦੇ ਨਾਲ ਤੁਹਾਨੂੰ ਆਪਣੇ ਸਰੀਰ ਨੂੰ ਆਰਾਮ ਵੀ ਦੇਣਾ ਚਾਹੀਦਾ ਹੈ ਤੇ ਲੋੜੀਂਦਾ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ ਤਾਂ ਜੋ ਤੁਸੀਂ ਆਪਣੇ ਅਗਲੇ ਕੰਮ ਨੂੰ ਚੰਗੀ ਐਨਰਜੀ ਨਾਲ ਪੂਰਾ ਕਰ ਸਕੋ।
Source: Diljit Dosanjh fitness routine
10 most recommended Raj Kapoor classics of all time