24 Apr, 2024
ਨਿਮਰਤ ਖਹਿਰਾ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ, ਜਾਣੋ ਗਾਇਕਾ ਦੇ ਮਿਊਜ਼ਿਕ ਕਰੀਅਰ ਬਾਰੇ
ਨਿਮਰਤ ਖਹਿਰਾ ਦਾ ਜਨਮ ਗੁਰਦਾਸਪੁਰ ‘ਚ ਹੋਇਆ ਹੈ ਅਤੇ ਉਹ ਆਪਣੇ ਮਾਪਿਆਂ ਦੀ ਇਕਲੌਤੀ ਧੀ ਹੈ।
Source: Instagram
ਨਿਮਰਤ ਖਹਿਰਾ ਨੇ ਆਪਣੀ ਸਕੂਲੀ ਸਿੱਖਿਆ ਗੁਰਦਾਸਪੁਰ ਤੋਂ ਹੀ ਪੂਰੀ ਕੀਤੀ ਹੈ ਅਤੇ ਪ੍ਰਾਇਮਰੀ ਸਕੂਲ ‘ਚ ਪੜ੍ਹਾਈ ਦੇ ਦੌਰਾਨ ਹੀ ਉਸ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ ।
Source: Instagram
ਉਹ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ ਤਿੰਨ ਦੀ ਜੇਤੂ ਵੀ ਰਹਿ ਚੁੱਕੀ ਹੈ।
Source: Instagram
ਨਿਮਰਤ ਖਹਿਰਾ ਉਸ ਵੇਲੇ ਚਰਚਾ ‘ਚ ਆਈ ਸੀ ਜਦੋਂ ਉਸ ਦਾ ਗੀਤ ‘ਇਸ਼ਕ ਕਚਹਿਰੀ’ ਰਿਲੀਜ਼ ਹੋਇਆ ਸੀ।
Source: Instagram
ਨਿਮਰਤ ਖਹਿਰਾ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਵੀ ਕੀਤੀ ਹੈ ਅਤੇ ਉਸ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਸਰਾਹਿਆ ਗਿਆ ।
Source: Instagram
ਕੁਝ ਸਮਾਂ ਪਹਿਲਾਂ ਉਸ ਦੀ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਜੋੜੀ’ ਵੀ ਆਈ ਸੀ। ਇਸ ਫ਼ਿਲਮ ‘ਚ ਦੋਵਾਂ ਦੀ ਅਦਾਕਾਰੀ ਨੂੰ ਵੀ ਪਸੰਦ ਕੀਤਾ ਗਿਆ ਸੀ ।
Source: Instagram
ਨਿਮਰਤ ਖਹਿਰਾ ਅਜਿਹੇ ਮੁੰਡੇ ਨੂੰ ਆਪਣਾ ਜੀਵਨ ਸਾਥੀ ਬਨਾਉਣਾ ਪਸੰਦ ਕਰਦੀ ਹੈ ਜੋ ਕਿ ਹਰ ਕੁੜੀ ਦੀ ਇੱਜ਼ਤ ਕਰੇ ।
Source: Instagram
ਹਰਮਜੀਤ ਦੀ ਲੇਖਣੀ ਅਤੇ ਨਿਮਰਤ ਦੀ ਆਵਾਜ਼ ਨੇ ਸਰੋਤਿਆਂ ਦੇ ਦਿਲਾਂ ਨੂੰ ਕੀਲ ਕੇ ਰੱਖ ਦਿੱਤਾ ਹੈ।
Source: Instagram
ਨਿਮਰਤ ਖਹਿਰਾ ਦੀ ਸਾਦਗੀ ਦਾ ਹਰ ਕੋਈ ਕਾਇਲ ਹੈ। ਉਹ ਜਿੱਥੇ ਪੰਜਾਬੀ ਸੂਟਾਂ ‘ਚ ਕਹਿਰ ਢਾਉਂਦੀ ਹੈ, ਉੱਥੇ ਹੀ ਵੈਸਟਨ ਲੁੱਕ ਵੀ ਉਹ ਸੋਹਣੀ ਲੱਗਦੀ ਹੈ।
Source: Instagram
Top 9 OTT Releases This Week You Can't Afford to Miss!
Find out More..