23 Apr, 2024
ਜਿੰਮੀ ਸ਼ੇਰਗਿੱਲ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਕਈ ਹਿੱਟ ਫ਼ਿਲਮਾਂ, ਜਾਣੋ ਅਦਾਕਾਰ ਦੀ ਜ਼ਿੰਦਗੀ ਤੇ ਕਰੀਅਰ ਨਾਲ ਜੁੜੀਆਂ ਖ਼ਾਸ ਗੱਲਾਂ
ਜਿੰਮੀ ਸ਼ੇਰਗਿੱਲ ਦਾ ਜਨਮ ਉੱਤਰ ਪ੍ਰਦੇਸ਼ ਦੇ ਗੋਰਖਪੁਰ ‘ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਜੀ ਦਾ ਨਾਮ ਸਤਿਆਜੀਤ ਸਿੰਘ ਸ਼ੇਰਗਿੱਲ ਹੈ।
Source: Instagram
ਜਿੰਮੀ ਸ਼ੇਰਗਿੱਲ ਨੇ ਆਪਣੀ ਨੇ ਕੁਝ ਸਾਲ ਲਖਨਊ ਦੇ ਸੈਂਟ ਫ੍ਰਾਂਸਿਸ ਸਕੂਲ ਤੋਂ ਕੀਤੀ ਹੈ। ਇਸ ਤੋਂ ਬਾਅਦ 1985 ‘ਚ ਉਹ ਪੰਜਾਬ ਸਥਿਤ ਪਟਿਆਲਾ ‘ਚ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ ।
Source: Instagram
ਜਿੰਮੀ ਸ਼ੇਰਗਿੱਲ ਨੇ ਉਚੇਰੀ ਸਿੱਖਿਆ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਵੀ ਇਸੇ ਦੌਰਾਨ ਸਿੱਖੀ । ਜਿਸ ਤੋਂ ਬਾਅਦ ਉਹ ਕਿਸਮਤ ਅਜ਼ਮਾਉਣ ਦੇ ਲਈ ਮੁੰਬਈ ਚਲੇ ਗਏ ।
Source: Instagram
ਉਨ੍ਹਾਂ ਨੇ ਪ੍ਰਿਯੰਕਾ ਪੁਰੀ ਦੇ ਨਾਲ ਵਿਆਹ ਕਰਵਾਇਆ ਹੈ। ਪ੍ਰਿਯੰਕਾ ਪੁਰੀ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਉਨ੍ਹਾਂ ਦੇ ਕਜ਼ਨ ਦੇ ਵਿਆਹ ‘ਚ ਹੀ ਹੋਈ ਸੀ ।
Source: Instagram
ਜਿੰਮੀ ਸ਼ੇਰਗਿੱਲ ਦਾ ਇੱਕ ਬੇਟਾ ਹੈ, ਜਿਸ ਦਾ ਨਾਮ ਵੀਰ ਸ਼ੇਰਗਿੱਲ ਹੈ।
Source: Instagram
ਬਾਲੀਵੁੱਡ ‘ਚ ਜਿੰਮੀ ਸ਼ੇਰਗਿੱਲ ਨੇ 1995 ‘ਚ ਆਈ ਫ਼ਿਲਮ ‘ਮਾਚਿਸ’ ਦੇ ਨਾਲ ਸ਼ੁਰੂਆਤ ਕੀਤੀ ਸੀ ।
Source: Instagram
ਇਹ ਫ਼ਿਲਮ ਪੰਜਾਬ ਦੇ ਅੱਤਵਾਦ ਤੇ ਅਧਾਰਿਤ ਸੀ । ਫ਼ਿਲਮ ਨੇ ਬਾਕਸ ਆਫਿਸ ‘ਤੇ ਠੀਕਠਾਕ ਬਿਜਨੇਸ ਕੀਤਾ ਸੀ।
Source: Instagram
ਪੰਜਾਬੀ ਫ਼ਿਲਮਾਂ ‘ਚ ਉਨ੍ਹਾਂ ਨੇ 2005 ‘ਚ ਐਂਟਰੀ ਕੀਤੀ ਸੀ । ‘ਯਾਰਾਂ ਨਾਲ ਬਹਾਰਾਂ’ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।
Source: Instagram
ਜਿੰਮੀ ਪੰਜਾਬੀ ਫ਼ਿਲਮਾਂ ਦੇ ਟੌਪ ਦੇ ਅਦਾਕਾਰਾਂ ਚੋਂ ਇੱਕ ਹਨ ।
Source: Instagram
ਉਹ ਹੁਣ ਤੱਕ ਕਈ ਪੰਜਾਬੀ ਤੇ ਹਿੰਦੀ ਫ਼ਿਲਮਾਂ ਕਰ ਚੁੱਕੇ ਹਨ । ਜਿਸ ‘ਚ ਮਾਚਿਸ, ਮੋਹਬੱਤੇਂ, ਸ਼ਰੀਕ, ਸਾਹਿਬ ਬੀਵੀ ਔਰ ਗੁਲਾਮ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ।
Source: Instagram
8 Mind-Bending Psychological thrillers on OTT