17 Apr, 2024

ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਟੈਲੀਫੋਨ ਕੰਪਨੀ ‘ਚ ਨਿੰਜਾ ਕਰਦੇ ਸਨ ਕੰਮ, ਜਾਣੋ ਗਾਇਕ ਨਾਲ ਜੁੜੀਆਂ ਖ਼ਾਸ ਗੱਲਾਂ

ਗਾਇਕ ਨਿੰਜਾ ਦਾ ਅਸਲੀ ਨਾਮ ਅਮਿਤ ਭੱਲਾ ਹੈ। ਨਿੰਜਾ ਨੇ ਗਾਇਕੀ ਦੇ ਨਾਲ-ਨਾਲ ਭੰਗੜਾ ਕੋਚ ਵੀ ਰਹਿ ਚੁੱਕੇ ਹਨ ।


Source: instagram

ਨਿੰਜਾ ਨੇ ਗਾਇਕੀ ਦੇ ਖੇਤਰ ‘ਚ ਖੁਦ ਨੂੰ ਸਥਾਪਿਤ ਕਰਨ ਦੇ ਲਈ ਕਰੜੀ ਮਿਹਨਤ ਕੀਤੀ ਹੈ ਅਤੇ ਇੰਡਸਟਰੀ ‘ਚ ਆਉਣ ਤੋਂ ਪਹਿਲਾਂ ਉਹ ਕਾਫੀ ਸਰੀਰ ਤੋਂ ਕਾਫੀ ਭਾਰੇ ਸਨ।


Source: instagram

ਇੰਡਸਟਰੀ ‘ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਖੁਦ ‘ਤੇ ਕੰਮ ਕੀਤਾ ਅਤੇ ਫੈਟ ਤੋਂ ਫਿੱਟ ਹੋਏ ।ਉਨ੍ਹਾਂ ਨੇ ਘੰਟਿਆਂ ਬੱਧੀ ਜਿੰਮ ‘ਚ ਪਸੀਨਾ ਵਹਾਇਆ ਅਤੇ ਖੁਦ ਨੂੰ ਫਿੱਟ ਕੀਤਾ ।


Source: instagram

ਨਿੰਜਾ ਨੇ ਜਸਮੀਤ ਕੌਰ ਦੇ ਨਾਲ ਵਿਆਹ ਕਰਵਾਇਆ ਹੈ। ਜੋ ਕਿ ਇੱਕ ਸਿੱਖ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ।


Source: instagram

ਜਸਮੀਤ ਅਤੇ ਨਿੰਜਾ ਦੇ ਘਰ ਇੱਕ ਪੁੱਤਰ ਨੇ ਕੁਝ ਦਿਨ ਪਹਿਲਾਂ ਹੀ ਜਨਮ ਲਿਆ ਹੈ। ਇਹ ਉਨ੍ਹਾਂ ਦਾ ਦੂਜਾ ਪੁੱਤਰ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਘਰ ਬੇਟੇ ਦਾ ਜਨਮ ਹੋਇਅ ਸੀ।


Source: instagram

ਨਿੰਜਾ ਅਤੇ ਜਸਮੀਤ ਦੀ ਮੁਲਾਕਾਤ ਵੀ ਭੰਗੜੇ ਦੀ ਕੋਚਿੰਗ ਦੇ ਦੌਰਾਨ ਹੀ ਹੋਈ ਸੀ। ਜਸਮੀਤ ਨੇ ਹੀ ਨਿੰਜੇ ਨੂੰ ਪ੍ਰਪੋਜ਼ ਕੀਤਾ ਸੀ ।


Source: instagram

ਨਿੰਜਾ ਨੇ ਗਾਇਕੀ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਨਿੱਤਰੇ ।


Source: instagram

ਨਿੰਜਾ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ । ਉਹ ਹੁਣ ਤੱਕ ਅੜਬ ਮੁਟਿਆਰਾਂ, ਜ਼ਿੰਦਗੀ ਜ਼ਿੰਦਾਬਾਦ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।


Source: instagram

ਜਲਦ ਹੀ ਨਿੰਜਾ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣ ਵਾਲੇ ਹਨ


Source: instagram

ਨਿੰਜਾ ਗਾਉਣ ਦੇ ਨਾਲ-ਨਾਲ ਲੋਕ ਸਾਜ਼ ਅਲਗੌਜ਼ੇ ਵਜਾਉਣਾ ਵੀ ਪਸੰਦ ਕਰਦੇ ਹਨ ।


Source: instagram

8 Non-Hindi films about Love to watch