25 Jul, 2023

World IVF Day 2023: ਕਿੰਝ ਹੋਈ IVF ਦੀ ਸ਼ੁਰੂਆਤ ? ਜਾਣੋ ਇਸ ਦਾ ਇਤਿਹਾਸ ਅਤੇ ਮਹੱਤਤਾ

World IVF Day 2023: ਅੱਜ 25 ਜੁਲਾਈ ਨੂੰ World IVF Day ਮਨਾਇਆ ਜਾ ਰਿਹਾ ਹੈ। ਇਹ ਦਿਨ ਆਮ ਲੋਕਾਂ ਨੂੰ ਇਸ ਪ੍ਰਕਿਰਿਆ ਬਾਰੇ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ।


Source: Google

IVF ਕੀ ਹੈ : IVF ਗਰਭ ਅਵਸਥਾ ਦਾ ਆਰਟੀਫੀਸ਼ੀਲ ਪ੍ਰੋਸੈਸ ਹੈ। ਇਸ ਪ੍ਰਕਿਰਿਆ ਨੂੰ IVF ਕਿਹਾ ਜਾਂਦਾ ਹੈ। IVF ਦਾ ਰੁਝਾਨ ਪਿਛਲੇ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਵਧਿਆ ਹੈ।


Source: Google

IVF ਦਾ ਫੁੱਲ ਫਾਰਮ: IVF ਦਾ ਅਰਥ ਹੈ ਇਨ ਵਿਟਰੋ ਫਰਟੀਲਾਈਜ਼ੇਸ਼ਨ। ਇਸ ਨੂੰ ਆਮ ਭਾਸ਼ਾ ਵਿੱਚ ਟੈਸਟ ਟਿਊਬ ਬੇਬੀ ਵੀ ਕਿਹਾ ਜਾਂਦਾ ਹੈ।


Source: Google

ਪ੍ਰੈਗਨੈਂਸੀ ਲਈ: ਇਹ ਪ੍ਰਕਿਰਿਆ ਉਨ੍ਹਾਂ ਜੋੜਿਆਂ ਲਈ ਵਰਦਾਨ ਹੈ ਜੋ ਕੁਦਰਤੀ ਤੌਰ 'ਤੇ ਗਰਭ ਧਾਰਨ ਕਰਨ 'ਚ ਅਸਫਲ ਰਹੇ ਹਨ।


Source: Google

ਹਰ ਸਾਲ 25 ਜੁਲਾਈ ਨੂੰ ਵਿਸ਼ਵ ਪੱਧਰ 'ਤੇ IVF ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ 1978 ਵਿੱਚ ਹੋਈ ਸੀ।


Source: Google

ਇਸ ਦਿਨ 1978 'ਚ ਜਦੋਂ IVF ਰਾਹੀਂ ਪਹਿਲੇ ਬੱਚੇ ਦਾ ਜਨਮ ਹੋਇਆ ਸੀ, ਉਦੋਂ ਤੋਂ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਹੋਈ। IVF Day ਨੂੰ ਹਿੰਦੀ ਭਾਸ਼ਾ 'ਚ ਵਿਸ਼ਵ ਭਰੂਣ ਵਿਗਿਆਨੀ ਦਿਵਸ ਕਿਹਾ ਜਾਂਦਾ ਹੈ।


Source: Google

ਇਸ ਦਿਨ ਖ਼ਾਸ ਤੌਰ 'ਤੇ ਉਨ੍ਹਾਂ ਭਰੂਣ ਵਿਗਿਆਨੀਆਂ ਨੂੰ ਧੰਨਵਾਦ ਕੀਤਾ ਜਾਂਦਾ ਹੈ ਜੋ ਜ਼ਿੰਦਗੀ ਬਚਾਉਣ ਦੇ ਨਾਲ-ਨਾਲ ਜੀਵਨ ਦੇਣ ਦਾ ਵੀ ਕੰਮ ਕਰਦੇ ਹਨ।


Source: Google

IVF ਦਿਵਸ ਮਨਾਉਣ ਦਾ ਉਦੇਸ਼: IVF ਦਿਵਸ ਉਨ੍ਹਾਂ ਜੋੜਿਆਂ ਨੂੰ ਮਾਤਾ-ਪਿਤਾ ਬਨਣ ਦਾ ਨਵਾਂ ਰਾਹ ਦਿਖਾਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ, ਜੋ ਗਰਭ ਧਾਰਨ ਦੀ ਉਮੀਦ ਗੁਆ ਚੁੱਕੇ ਹਨ।


Source: Google

IVF ਦਾ ਇਤਿਹਾਸ: 10 ਨਵੰਬਰ 1977 ਨੂੰ, ਲੈਸਲੀ ਬ੍ਰਾਊਨ ਨਾਂਅ ਦੀ ਔਰਤ ਨੇ ਡਾਕਟਰ ਪੈਟਰਿਕ ਸਟੈਪਟੋ ਤੇ ਰੌਬਰਟ ਐਡਵਰਡਸ ਦੀ ਮਦਦ ਨਾਲ ਆਈਵੀਐਫ ਪ੍ਰੋਸੈਸ ਸ਼ੁਰੂ ਕੀਤਾ ਤੇ 25 ਜੁਲਾਈ 1978 ਨੂੰ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ।


Source: Google

ਕਿਸੇ ਵੀ ਕਾਰਨਾਂ ਦੇ ਚੱਲਦੇ ਮਾਪੇ ਨਾਂ ਬਣ ਸਕਣ ਵਾਲੇ ਜੋੜੇ ਡਾਕਟਰੀ ਜਾਂਚ ਤੇ ਡਾਕਟਰੀ ਸਲਾਹ ਨਾਲ ਇਸ ਪ੍ਰਕਿਰਿਆ ਦਾ ਲਾਭ ਲੈ ਕੇ ਮਾਤਾ-ਪਿਤਾ ਬਣ ਸਕਦੇ ਹਨ।


Source: Google

Liked Oppenheimer? 5 Must Watch Christopher Nolan's Masterpieces on OTT