07 Jul, 2023

World Chocolate Day 2023: ਵਰਲਡ ਚਾਕਲੇਟ ਡੇਅ 'ਤੇ ਟ੍ਰਾਈ ਕਰੋ ਇਹ 9 ਕਲਾਸਿਕਲ ਚਾਕਲੇਟ ਡੈਜ਼ਰਟ

World Chocolate Day 2023: ਅੱਜ ਦੁਨੀਆ ਭਰ 'ਚ ਵਰਲਡ ਚਾਕਲੇਟ ਡੇਅ ਮਨਾਇਆ ਜਾ ਰਿਹਾ ਹੈ। ਇਹ ਦਿਨ ਚਾਕਲੇਟ ਦੇ ਖੋਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ। ਚਾਕਲੇਟ ਦੀ ਖੋਜ ਸਾਲ 1550 'ਚ ਪਹਿਲੀ ਵਾਰ ਹੋਈ ਸੀ।


Source: Google

Chocolate Mug Cake : ਇਸ ਚਾਕਲੇਟ ਮਗ ਕੇਕ ਨੂੰ ਤੁਸੀਂ ਅਸਾਨੀ ਨਾਲ ਆਪਣੇ ਕਾਫੀ ਮਗ 'ਚ ਘੱਟ ਸਮੱਗਰੀ ਤੇ ਕੋਕੋ ਪਾਉਡਰ ਤੇ ਖੰਡ ਤੇ ਦੁੱਧ ਨਾਲ ਕੁਝ ਹੀ ਸਮੇਂ 'ਚ ਝਟਪਟ ਤਿਆਰ ਕਰ ਸਕਦੇ ਹੋ। ਇਸ ਨੂੰ ਤੁਸੀਂ ਕਦੇ ਵੀ ਟ੍ਰਾਈ ਕਰ ਸਕਦੇ ਹੋ।


Source: Google

Chocolate Almond Biscuts: ਇਹ ਇੱਕ ਇਟਾਲੀਅਨ ਡੈਜ਼ਰਟ ਵਜੋਂ ਮਸ਼ਹੂਰ ਹਨ। ਇਸ ਚਾਹ ਤੇ ਕਾਫੀ ਨਾਲ ਖਾਧਾ ਜਾਂਦਾ ਹੈ।


Source: Google

Chocolate Fudge: ਚਾਕਲੇਟ ਫਜ਼ ਇੱਕ ਬੇਹੱਦ ਸਵਾਦ ਭਰਿਆ ਡੈਜ਼ਰਟ ਹੈ। ਇਹ ਦੁੱਧ, ਚਾਕਲੇਟ, ਬਟਰ, ਕੰਨਡੈਸ ਮਿਲਕ, ਵਨਿਲਾ ਐਸਟ੍ਰੈਕਟ ਤੇ ਨਟਸ ਦੇ ਨਾਲ ਬਣਾਇਆ ਜਾਂਦਾ ਹੈ।


Source: Google

Chocolate Waffle: ਇਹ ਬੇਹੱਦ ਮਿੱਠਾ ਤੇ ਗੂੜੇ ਚਾਕਲੇਟੀ ਰੰਗ ਦਾ ਹੁੰਦਾ ਹੈ। ਇਸ ਨੂੰ ਤੁਸੀਂ ਕੋਕੋ ਪਾਉਡਰ, ਦੁੱਧ, ਬੇਕਿੰਗ ਪਾਉਡਰ, ਬਟਰ, ਮੈਦੇ ਤੇ ਬ੍ਰਾਊਨ ਸ਼ੂਗਰ ਨਾਲ ਬਣਾ ਸਕਦੇ ਹੋ। ਇਸ ਨੂੰ ਤੁਸੀਂ ਵੱਖ-ਵੱਖ ਫਲਾਂ ਤੇ ਚਾਕਲੇਟ ਸਾਸ ਪਾ ਕੇ ਖਾ ਸਕਦੇ ਹੋ।


Source: Google

Chocolate Pudding: ਚਾਕਲੇਟ ਪੁੱਡਿੰਗ ਨੂੰ ਕੋਕੋ ਪਾਉਡਰ , ਲੋਅ ਫੈਟ ਦੁੱਧ ਤੇ ਲੋਅ ਫੈਟ ਕ੍ਰੀਮ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ।


Source: Google

Chocolate Brownie: ਇਹ ਇੱਕ ਮਜ਼ੇਦਾਰ ਤੇ ਚਾਕਲੇਟ ਦੀ ਵੱਖ-ਵੱਖ ਪਰਤਾਂ ਨਾਲ ਬਣੀ ਹੋਈ ਡਿਸ਼ ਹੈ। ਇਸ 'ਚ ਅੰਡੇ, ਬਟਰ, ਖੰਡ, ਦੁੱਧ, ਮੈਦਾ , ਵਨਿਲਾ ਐਸਟ੍ਰੈਕਟ , ਬੇਕਿੰਗ ਪਾਉਡਰ ਤੇ ਨਟਸ ਪਾ ਕੇ ਬਣਾਇਆ ਜਾਂਦਾ ਹੈ।


Source: Google

Chocolate Mousse: ਇਹ ਚਾਕਲੇਟ ਨਾਲ ਬਨਣ ਵਾਲੀ ਇੱਕ ਪਾਪੁਲਰ ਡਿਸ਼ ਹੈ। ਇਸ ਨੂੰ ਚਾਕਲੇਟ ਦੇ ਤਰਲ ਰੂਪ ਵਿੱਚ ਪਰੋਸਿਆ ਜਾਂਦਾ ਹੈ।


Source: Google

Choco Lava: ਚਾਕਲੇਟ ਲਾਵਾ ਦਾ ਨਾਂਅ ਸੁਣਦੇ ਹੀ ਹਰ ਕਿਸੇ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ। ਇਹ ਬੇਹੱਦ ਸੁਆਦ ਡਿਸ਼ ਹੈ।


Source: Google

Chocolate Ice Cream: ਆਈਸਕ੍ਰੀਮ ਖਾਣਾ ਬੱਚੇ ਤੋਂ ਲੈ ਕੇ ਹਰ ਉਮਰ ਦੇ ਲੋਕਾਂ ਨੂੰ ਪਸੰਦ ਹੈ। ਚਾਕਲੇਟ ਆਈਸਕ੍ਰੀਮ ਹਰ ਕਿਸੇ ਦੀ ਫੇਵਰੇਟ ਡਿਸ਼ਿਜ਼ ਚੋਂ ਇੱਕ ਹੈ ਤੇ ਇਸ ਨੂੰ ਬਨਾਉਣਾ ਬੇਹੱਦ ਅਸਾਨ ਹੈ।


Source: Google

Not Threads,These Are the Top 10 Twitter Alternative Apps of 2023