06 Oct, 2023
Food Tips : ਟ੍ਰਾਈ ਕਰੋ ਬੇਸਣ ਨਾਲ ਤਿਆਰ ਹੋਣ ਵਾਲੀਆਂ ਇਹ Top 10 ਮਜ਼ੇਦਾਰ ਰੈਸਿਪੀਜ਼
ਬੇਸਨ ਦੀ ਕੜ੍ਹੀ : ਦਹੀਂ ਤੇ ਬੇਸਣ ਨਾਲ ਤਿਆਰ ਹੋਣ ਵਾਲੀ ਪੰਜਾਬੀ ਕੜ੍ਹੀ ਹਰ ਕਿਸੇ ਨੂੰ ਪਸੰਦ ਆ ਜਾਂਦੀ ਹੈ। ਇਹ ਬਨਾਉਣ 'ਚ ਜਿਨ੍ਹੀਂ ਆਸਾਨ ਹੈ, ਉਨ੍ਹੀਂ ਹੀ ਜ਼ਿਆਦਾ ਸੁਆਦ ਵੀ ਹੁੰਦੀ ਹੈ।
Source: Google
ਗੱਟੇ ਦੀ ਸਬਜ਼ੀ : ਇਹ ਇੱਕ ਟ੍ਰੈਡੀਸ਼ਨਲ ਰਾਜਸਥਾਨੀ ਡਿਸ਼ ਹੈ। ਇਸ 'ਚ ਬੇਸਣ ਨਾਲ ਤਿਆਰ ਕੀਤਾ ਜਾਂਦਾ ਹੈ, ਇਹ ਖਾਣ 'ਚ ਪੌਸ਼ਟਿਕ ਤੇ ਸੁਆਦ ਨਾਲ ਭਰਪੂਰ ਹੁੰਦੀ ਹੈ।
Source: Google
ਖਾਂਡਵੀ : ਖਾਂਡਵੀ ਇੱਕ ਗੁਜਰਾਤੀ ਡਿਸ਼ ਹੈ, ਜਿਸ ਨੂੰ ਕਿ ਸਨੈਕਸ ਦੇ ਤੌਰ 'ਤੇ ਖਾਧਾ ਜਾਂਦਾ ਹੈ। ਇਸ ਨੂੰ ਤੁਸੀਂ ਨਾਸ਼ਤੇ ਤੇ ਸ਼ਾਮ ਦੇ ਸਮੇਂ ਸਨੈਕਸ ਦੇ ਰੂਪ ਵਿੱਚ ਖਾ ਸਕਦੇ ਹੋ।
Source: Google
ਬੇਸਣ ਸ਼ਿਮਲਾ ਮਿਰਚ: ਬੇਸਨ ਸ਼ਿਮਲਾ ਮਿਰਚ ਇੱਕ ਮਜ਼ੇਦਾਰ ਰੈਸਿਪੀ ਹੈ। ਇਸ ਦੇ ਲਈ ਸ਼ਿਮਲਾ ਮਿਰਚ ਨੂੰ ਬੇਸਨ ਨਾਲ ਚੰਗੀ ਤਰ੍ਹਾਂ ਭੂਨ ਕੇ ਬਣਾਇਆ ਜਾਂਦਾ ਹੈ। ਇਹ ਇੱਕ ਸ਼ੁੱਧ ਸ਼ਾਕਾਹਾਰੀ ਤੇ ਹੈਲਦੀ ਫੂਡ ਆਪਸ਼ਨ ਹੈ।
Source: Google
ਬੇਸਨ ਚਿੱਲਾ : ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਨਾਸ਼ਤੇ ਜਾਂ ਲੰਚ 'ਚ ਕੁਝ ਅਜਿਹਾ ਦੇਣਾ ਚਾਹੁੰਦੇ ਹੋ ਜੋ ਜਲਦੀ ਤਿਆਰ ਹੋ ਜਾਵੇ ਤੇ ਹੈਲਦੀ ਵੀ ਹੋਵੇ ਤਾਂ ਤੁਸੀ ਬੇਸਣ ਦਾ ਚਿੱਲਾ ਬਣਾ ਕੇ ਦੇ ਸਕਦੇ ਹੋ।
Source: Google
ਢੋਕਲਾ : ਢੋਕਲਾ ਇੱਕ ਗੁਜਰਾਤੀ ਡਿਸ਼ ਹੈ, ਪਰ ਇਸ ਨੂੰ ਕੇਕ ਵਾਂਗ ਬੇਹੱਦ ਘੱਟ ਸਮੇਂ 'ਚ ਜਲਦੀ ਹੀ ਤਿਆਰ ਕੀਤਾ ਜਾ ਸਕਦਾ ਹੈ। ਸਵੇਰ ਦੇ ਨਾਸ਼ਤੇ ਲਈ ਇਹ ਇੱਕ ਚੰਗਾ ਆਪਸ਼ਨ ਹੈ।
Source: Google
ਬੇਸਨ ਭਿੰਡੀ : ਜੇਕਰ ਤੁਹਾਡੇ ਬੱਚੇ ਵੀ ਹਰੀ ਸਬਜ਼ੀਆਂ ਨਹੀਂ ਖਾਂਦੇ ਤਾਂ ਤੁਸੀਂ ਬੇਸਣ ਭਿੰਡੀ ਟ੍ਰਾਈ ਕਰ ਸਕਦੇ ਹੋ। ਇਹ ਇੱਕ ਟ੍ਰੈਡੀਸ਼ਨਲ ਤੇ ਸੁਆਦ ਨਾਲ ਭਰੀ ਡਿਸ਼ ਹੈ। ਇਸ ਨੂੰ ਤੁਸੀਂ ਆਪਸ਼ਨਲ ਸਬਜ਼ੀ ਵਜੋਂ ਵੀ ਪਰੋਸ ਸਕਦੇ ਹੋ।
Source: Google
ਬ੍ਰੈਡ ਪਕੌੜਾ: ਉਂਝ ਤਾਂ ਤੁਸੀਂ ਬੇਸਣ ਨਾਲ ਕਿਸੇ ਵੀ ਤਰ੍ਹਾਂ ਦੇ ਪਕੌੜੇ ਬਣਾ ਸਕਦੇ ਹੋ, ਪਰ ਜੇਕਰ ਤੁਸੀਂ ਪੂਰੀ ਤਰ੍ਹਾਂ ਸਟ੍ਰੀਟ ਫੂਡ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਬ੍ਰੈਡ ਤੇ ਬੇਸਣ ਨਾਲ ਇਸ ਰੈਸਿਪੀ ਨੂੰ ਬਣਾ ਸਕਦੇ ਹੋ।
Source: Google
ਬੇਸਣ ਦੇ ਲੱਡੂ: ਇਹ ਇੱਕ ਟ੍ਰੈਡੀਸ਼ਨਲ ਭਾਰਤੀ ਡੈਜ਼ਰਟ ਹੈ। ਘਿਓ, ਖੰਡ ਤੇ ਇਲਾਇਚੀ ਨਾਲ ਬਣੇ ਇਹ ਲੱਡੂ ਖਾਣ ਵਿੱਚ ਬਹੁਤ ਸੁਆਦ ਹੁੰਦੇ ਹਨ। ਇਹ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਦੀ ਪਸੰਦੀਦਾ ਮਿਠਾਈ ਚੋਂ ਇੱਕ ਹੈ।
Source: Google
ਬੇਸਣ ਦਾ ਹਲਵਾ : ਤੁਸੀਂ ਸੂਜੀ ਤੋਂ ਇਲਾਵਾ ਬੇਸਣ ਦਾ ਹਲਵਾ ਵੀ ਬਣਾ ਸਕਦੇ ਹੋ। ਇਹ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
Source: Google
ICC World Cup Special; Top 10 biggest Bollywood Cricket Movies of all time!