18 Jul, 2023

Tomato price Hike: ਟਮਾਟਰ ਦੇ ਰੇਟ ਵਧਣ ਕਾਰਨ ਹੋ ਪਰੇਸ਼ਾਨ ਤਾਂ ਬਣਾਓ ਟਮਾਟਰ ਤੋਂ ਬਿਨਾਂ ਬਨਣ ਵਾਲੀ ਇਹ ਸਬਜ਼ੀਆਂ

ਇਨ੍ਹੀਂ ਦਿਨੀਂ ਟਮਾਟਰ ਦੇ ਰੇਟ ਅਸਮਾਨ ਛੁਹ ਰਹੇ ਹਨ, ਜਿਸ ਦੇ ਰਸੋਈ ਦਾ ਬਜਟ ਗੜਬੜ ਹੋ ਗਿਆ ਹੈ ਤੇ ਲੋਕਾਂ ਦੀ ਪਲੇਟ ਚੋਂ ਟਮਾਟਰ ਗਾਇਬ ਹੋ ਗਏ ਹਨ।


Source: Google

ਰੋਜ਼ਾਨਾ ਖਾਣੇ 'ਚ ਜਿਵੇਂ ਕਿ ਸਬਜ਼ੀ, ਸਲਾਦ ਤੇ ਚਟਨੀ ਆਦਿ ਟਮਾਟਰ ਤੋਂ ਬਿਨਾਂ ਬਨਾਉਣਾ ਬੇਹੱਦ ਮੁਸ਼ਕਿਲ ਹੈ, ਜਿਸ ਦੇ ਚੱਲਦੇ ਜ਼ਿਆਦਾਤਰ ਮਹਿਲਾਵਾਂ ਪਰੇਸ਼ਾਨ ਹਨ।


Source: Google

ਅੱਜ ਅਸੀਂ ਤੁਹਾਨੂੰ ਅਜਿਹੀ ਸੁਆਦ ਤੇ ਸਿਹਤ ਲਈ ਚੰਗੀ ਸਬਜ਼ੀਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਬਿਨਾਂ ਟਮਾਟਰ ਦੇ ਅਸਾਨੀ ਨਾਲ ਬਣਾ ਸਕਦੇ ਹੋ।


Source: Google

ਆਲੂ ਮਟਰ ਦੀ ਸਬਜ਼ੀ: ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਨੂੰ ਇਹ ਸਬਜ਼ੀ ਬਹੁਤ ਪਸੰਦ ਹੁੰਦੀ ਹੈ। ਬਿਨਾਂ ਟਮਾਟਰ ਤੋਂ ਵੀ ਆਲੂ ਮਟਰ ਦੀ ਸਬਜ਼ੀ ਸੁਆਦ ਬਣ ਸਕਦੀ ਹੈ। ਇਸ 'ਚ ਟਮਾਟਰ ਦੀ ਥਾਂ ਤੁਸੀਂ ਅਮਚੂਰ ਦਾ ਇਸਤੇਮਾਲ ਕਰ ਸਕਦੇ ਹੋ।


Source: Google

ਭਿੰਡੀ ਦੀ ਸਬਜ਼ੀ: ਇਸ ਲਈ ਟਮਾਟਰ ਦੀ ਲੋੜ ਨਹੀਂ ਹੁੰਦੀ। ਸੁੱਕੀ ਜਾਂ ਮਸਾਲੇਦਾਰ ਭਿੰਡੀ ਤੁਸੀਂ ਆਲੂ ਪਾ ਕੇ ਬਣਾ ਸਕਦੇ ਹੋ। ਇਸ 'ਚ ਮਹਿਜ਼ ਲੱਸਣ ਤੇ ਪਿਆਜ਼ ਪਾਉਣ ਨਾਲ ਸੁਆਦ ਆ ਜਾਂਦਾ ਹੈ ਤੇ ਇਸ 'ਚ ਟਮਾਟਰ ਪਾਉਣ ਦੀ ਲੋੜ ਨਹੀਂ ਹੁੰਦੀ ਹੈ।


Source: Google

ਕੜ੍ਹੀ: ਦਹੀ ਤੇ ਬੇਸਣ ਨਾਲ ਤਿਆਰ ਹੋਣ ਵਾਲੀ ਕੜ੍ਹੀ 'ਚ ਟਮਾਟਰਾਂ ਦੀ ਲੋਣ ਨਹੀਂ ਹੁੰਦੀ। ਤੁਸੀਂ ਬੇਸਣ ਜਾਂ ਫਿਰ ਬੂੰਦੀ ਨਾਲ ਬੇਹੱਦ ਸੁਆਦ ਕੜ੍ਹੀ ਬਣਾ ਕੇ ਚੌਲਾਂ ਨਾਲ ਇਸ ਦਾ ਆਨੰਦ ਮਾਣ ਸਕਦੇ ਹੋ।


Source: Google

ਭਰਵਾਂ ਬੈਂਗਨ: ਟੇਸਟੀ ਭਰਵਾਂ ਬੈਂਗਨ ਨੂੰ ਤੁਸੀਂ ਟਮਾਟਰ ਤੋਂ ਬਿਨਾਂ ਵੀ ਤਿਆਰ ਕਰ ਸਕਦੇ ਹੋ। ਇਸ ਨੂੰ ਤੁਸੀਂ ਲੰਚ ਜਾਂ ਡਿਨਰ ਦੋਹਾਂ ਸਮੇਂ ਖਾ ਸਕਦੇ ਹੋ।


Source: Google

ਕਰੇਲੇ ਦੀ ਸਬਜ਼ੀ: ਕਰੇਲੇ ਦੀ ਸਬਜ਼ੀ 'ਚ ਟਮਾਟਰ ਦੀ ਲੋੜ ਨਹੀਂ ਹੁੰਦੀ, ਇਸ ਨੂੰ ਬਿਨਾਂ ਟਮਾਟਰਾਂ ਤੋਂ ਮਹਿਜ਼ ਪਿਆਜ਼ ਨਾਲ ਬੇਹੱਦ ਸੁਆਦ ਬਣਾਇਆ ਜਾ ਸਕਦਾ ਹੈ।


Source: Google

ਪਾਲਕ ਪਨੀਰ: ਇਹ ਸਬਜ਼ੀ ਖਾਣ 'ਚ ਜਿਨ੍ਹੀ ਸੁਆਦ ਹੁੰਦੀ ਹੈ, ਉਨ੍ਹੀਂ ਹੀ ਸਿਹਤ ਲਈ ਵੀ ਚੰਗੀ ਹੁੰਦੀ ਹੈ। ਤੁਸੀਂ ਪਾਲਕ ਪਨੀਰ ਬਿਨਾ ਟਮਾਟਰ ਦੇ ਬਣਾ ਸਕਦੇ ਹੋ।


Source: Google

ਅਰਬੀ ਦੀ ਸਬਜ਼ੀ: ਅਰਬੀ ਦੀ ਸਬਜ਼ੀ ਬਨਾਉਣ ਲਈ ਟਮਾਟਰ ਦੀ ਲੋੜ ਨਹੀਂ ਪੈਂਦੀ। ਤੁਸੀਂ ਟਮਾਟਰ ਤੋਂ ਬਿਨਾਂ ਅਰਬੀ ਨੂੰ ਫ੍ਰਾਈ ਕਰਕੇ ਮਸਾਲੇਦਾਰ ਸੁੱਕੀ ਸਬਜ਼ੀ ਬਣਾ ਕੇ ਇਸ ਦਾ ਆਨੰਦ ਮਾਣ ਸਕਦੇ ਹੋ।


Source: Google

List of Bigg Boss contestants who had the potential to win but failed!