14 Oct, 2023

Shardiya Navratri 2023 : ਨਰਾਤਿਆਂ ਦੇ ਵਰਤ 'ਚ ਭੁੱਲ੍ਹ ਕੇ ਵੀ ਨਾਂ ਕਰੋ ਇਹ ਚੀਜ਼ਾਂ, ਨਹੀਂ ਤਾਂ ਹੋ ਸਕਦਾ ਹੈ ਨੁਕਸਾਨ

ਇਸ ਸਾਲ 15 ਅਕਤੂਬਰ ਤੋਂ ਸ਼ਰਦ ਨਰਾਤੇ ਸ਼ੁਰੂ ਹੋ ਰਹੇ ਹਨ । ਨਰਾਤਿਆਂ ਦੇ ਵਰਤ 'ਚ ਭੁੱਲ੍ਹ ਕੇ ਵੀ ਨਾਂ ਕਰੋ ਇਹ ਚੀਜ਼ਾਂ


Source: Google

ਇਸ ਵਾਰ ਸ਼ਰਦ ਨਰਾਤੇ 15 ਅਕਤੂਬਰ ਤੋਂ ਸ਼ੁਰੂ ਹੋਣਗੇ ਅਤੇ 23 ਅਕਤੂਬਰ ਨੂੰ ਖ਼ਤਮ ਹੋਣਗੇ। ਦਸਵੇਂ ਦਿਨ ਯਾਨੀ ਕਿ 24 ਅਕਤੂਬਰ ਨੂੰ ਵਿਜੇਦਸ਼ਵਮੀ ਯਾਨੀ ਕਿ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ।


Source: Google

ਨਰਾਤਿਆਂ 'ਚ ਮਾਂ ਦੁਰਗਾ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਨਰਾਤਿਆਂ ਦੇ ਦਿਨਾਂ 'ਚ ਮਾਂ ਦੁਰਗਾ ਦੀ ਪੂਜਾ ਦਾ ਖ਼ਾਸ ਮਹੱਤਵ ਹੈ।


Source: Google

ਨਰਾਤੇ ਦੇ ਸਮੇਂ ਵਰਤ ਰੱਖਣ ਵਾਲੇ ਲੋਕਾਂ ਲਈ ਕੁਝ ਖ਼ਾਸ ਨਿਯਮ ਹਨ। ਆਓ ਜਾਣਦੇ ਹਾਂ ਕਿ ਨਰਾਤਿਆਂ ਦੇ ਵਰਤ 'ਚ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ ਹਨ।


Source: Google

ਨਰਾਤਿਆਂ ਦੇ ਵਰਤ ਸ਼ੁਰੂ ਹੋਣ ਤੋਂ ਪਹਿਲਾਂ ਵਰਤ ਕਰਨ ਵਾਲਿਆਂ ਨੂੰ ਸਾਫ ਸਫਾਈ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ। ਘਰ ਤੇ ਘਰ ਅੰਦਰ ਸਥਿਤ ਮੰਦਰ 'ਚ ਕਿਸੇ ਤਰ੍ਹਾਂ ਦੀ ਗੰਦਗੀ ਨਹੀਂ ਹੋਣੀ ਚਾਹੀਦੀ ਹੈ।


Source: Google

ਵਰਤ ਦੇ ਦੌਰਾਨ ਸਾਤਵਿਕ ਭੋਜਨ ਹੀ ਕਰਨਾ ਚਾਹੀਦਾ ਹੈ। ਇਸ ਦੌਰਾਨ ਪਿਆਜ਼ ਤੇ ਲੱਸਣ ਦਾ ਇਸਤੇਮਾਲ ਨਾ ਕਰੋ।


Source: Google

ਨਰਾਤਿਆਂ ਦੇ ਇਨ੍ਹਾਂ 9 ਦਿਨਾਂ 'ਚ ਨਹੁੰ ਕੱਟਣ ਦੀ ਮਨਾਹੀ ਹੈ। ਇਸ ਦੌਰਾਨ ਜੇਕਰ ਵਰਤ ਕਰਨ ਵਾਲੇ ਨੂੰ ਨਹੁੰ ਨਹੀਂ ਕੱਟਣੇ ਚਾਹੀਦੇ ਹਨ। ਅਜਿਹਾ ਕਰਨ 'ਤੇ ਮਾਂ ਦੁਰਗਾ ਦਾ ਅਸ਼ੀਰਵਾਦ ਨਹੀਂ ਮਿਲਦਾ।


Source: Google

ਨਰਾਤਿਆਂ ਦੇ ਦਿਨਾਂ 'ਚ ਵਾਲ ਕੱਟਣ ਤੇ ਸ਼ੇਵਿੰਗ ਕਰਨ ਤੋਂ ਬੱਚੋ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਭਵਿੱਖ 'ਚ ਕਾਮਯਾਬੀ ਨਹੀਂ ਮਿਲਦੀ।


Source: Google

ਨਰਾਤਿਆਂ ਦੇ ਦੌਰਾਨ ਲੈਦਰ ਦੀ ਬੈਲਟ, ਬੂਟ, ਪਰਸ ਆਦਿ ਦਾ ਇਸਤੇਮਾਲ ਨਾਂ ਕਰੋ। ਨਰਾਤਿਆਂ 'ਚ ਲੈਦਰ ਦਾ ਇਸਤੇਮਾਲ ਅਸ਼ੁੱਭ ਮੰਨਿਆ ਜਾਂਦਾ ਹੈ।


Source: Google

ਨਰਾਤਿਆਂ ਦੇ ਦੌਰਾਨ ਸ਼ਰਾਬ ਤੇ ਮਾਸਾਹਾਰੀ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਮਾਂ ਦੁਰਗਾ ਨਾਰਾਜ਼ ਹੋ ਜਾਂਦੀ ਹੈ।


Source: Google

From Khushi Kapoor to Bhumi Pednekar; 10 most magnificent looks from Elle Beauty Awards 2023