11 Jul, 2023
Monsoon Special: ਬਰਸਾਤ ਦੇ ਮੌਸਮ 'ਚ ਕੀੜੀਆਂ ਤੇ ਮੱਖੀ, ਮੱਛਰਾਂ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ 10 ਟਿੱਪਸ
ਬਰਸਾਤ ਦੇ ਮੌਸਮ 'ਚ ਕੀੜੇ, ਮੱਖੀ ਤੇ ਮੱਛਰਾਂ ਨੂੰ ਘਰ 'ਚ ਦਾਖਲ ਹੋਣ ਤੋਂ ਰੋਕਣ ਦਾ ਸਭ ਤੋਂ ਕਾਰਗਰ ਤਰੀਕਾ ਹੈ ਸ਼ਾਮ ਨੂੰ ਘਰ ਦੀਆਂ ਸਾਰੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਕਰ ਦੇਣਾ। ਧਿਆਨ ਰਹੇ ਕਿ ਖਿੜਕੀਆਂ ਤੇ ਦਰਵਾਜ਼ਿਆਂ ਨੂੰ ਜ਼ਿਆਦਾ ਸਮੇਂ ਤੱਕ ਖੁੱਲ੍ਹਾ ਨਾਂ ਰਖੋ।
Source: Google
ਕਮਰੇ 'ਚ ਜਿੱਥੇ ਰੋਸ਼ਨੀ ਦੀ ਲੋੜ ਨਾ ਹੋਵੇ ਉੱਥੇ ਲਾਈਟਾਂ ਬੰਦ ਰੱਖੋ। ਖਾਸ ਕਰਕੇ ਛੱਤ ਤੇ ਖਿੜਕੀਆਂ ਦੇ ਆਲੇ-ਦੁਆਲੇ। ਕਿਉਂਕਿ ਜ਼ਿਆਦਾਤਰ ਕੀੜੇ-ਮਕੌੜੇ ਰੌਸ਼ਨੀ ਵੱਲ ਆਕਰਸ਼ਿਤ ਹੁੰਦੇ ਹਨ।
Source: Google
ਕੀੜੇ-ਮਕੌੜਿਆਂ ਨੂੰ ਦੂਰ ਕਰਨ ਲਈ ਨਿੰਬੂ ਅਤੇ ਬੇਕਿੰਗ ਸੋਡਾ ਦਾ ਘੋਲ ਬਣਾ ਕੇ ਸਪਰੇਅ ਕਰੋ। ਜਦੋਂ ਇਸ ਘੋਲ ਨੂੰ ਕੀੜਿਆਂ 'ਤੇ ਛਿੜਕਿਆ ਜਾਂਦਾ ਹੈ ਤਾਂ ਕੀੜੇ ਦੂਰ ਭੱਜ ਜਾਂਦੇ ਹਨ।
Source: Google
ਘਰ ਦੀ ਸਾਫ-ਸਫਾਈ ਵੱਲ ਖ਼ਾਸ ਧਿਆਨ ਦਿਓ, ਜਿੰਨੀ ਜ਼ਿਆਦਾ ਸਫਾਈ ਹੋਵੇਗੀ, ਕੀੜੇ-ਮਕੌੜੇ ਓਨੇ ਹੀ ਘੱਟ ਨਜ਼ਰ ਆਉਣਗੇ।
Source: Google
ਘਰ ਦੇ ਦਰਵਾਜ਼ੇ ਤੇ ਖਿੜਕੀਆਂ 'ਤੇ ਜਾਲੀ ਜਾਂ ਬਲੈਕ ਸਕ੍ਰੀਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨਾਲ ਰੌਸ਼ਨੀ ਬਾਹਰ ਨਹੀਂ ਆਵੇਗੀ ਤੇ ਕੀੜੇ ਨਹੀਂ ਆਉਣਗੇ।
Source: Google
ਇਨ੍ਹਾਂ ਬਰਸਾਤੀ ਕੀੜਿਆਂ ਨੂੰ ਦੂਰ ਕਰਨ ਲਈ ਪੇਪਰਮਿੰਟ ਅਤੇ ਲੈਵੈਂਡਰ ਅਸੈਂਸ਼ੀਅਲ ਤੇਲ ਵੀ ਫਾਇਦੇਮੰਦ ਹਨ। ਇਨ੍ਹਾਂ ਨੂੰ ਕੀੜਿਆਂ 'ਤੇ ਛਿੜਕਿਆ ਜਾ ਸਕਦਾ ਹੈ।
Source: Google
ਮੌਨਸੂਨ ਦੇ ਕਈ ਕੀੜੇ ਕਾਲੀ ਮਿਰਚ ਤੋਂ ਵੀ ਦੂਰ ਭੱਜ ਜਾਂਦੇ ਹਨ। ਕਾਲੀ ਮਿਰਚ ਨੂੰ ਪੀਸ ਕੇ ਪਾਣੀ 'ਚ ਮਿਲਾ ਲਓ ਅਤੇ ਫਿਰ ਇਸ ਨੂੰ ਸਪਰੇਅ ਬੋਤਲ 'ਚ ਭਰ ਕੇ ਕੀੜਿਆਂ 'ਤੇ ਛਿੜਕ ਦਿਓ।
Source: Google
ਘਰ 'ਚ ਮੌਜੂਦ ਕੂੜੇਦਾਨ ਨੂੰ ਹਮੇਸ਼ਾ ਢੱਕ ਕੇ ਜਾਂ ਬੰਦ ਕਰਕੇ ਰੱਖੋ, ਕੂੜੇ ਦੇ ਡੱਬੇ 'ਚ ਪਾਣੀ ਆਦਿ ਨਾਂ ਭਰਨ ਦਿਓ, ਇਸ ਨਾਲ ਬਦਬੂ ਤੇ ਮੱਖੀ ਤੇ ਮੱਛਰਾਂ ਦੇ ਆਉਣ ਦਾ ਖ਼ਤਰਾ ਵੱਧ ਜਾਂਦਾ ਹੈ। ਇਹ ਡੇਂਗੂ ਤੇ ਡਾਇਰੀਆ ਵਰਗੀ ਬਿਮਾਰੀ ਦਾ ਕਾਰਨ ਬਣਦੇ ਹਨ।
Source: Google
ਨਿੰਮ ਦੇ ਤੇਲ ਦੀ ਵਰਤੋਂ ਕੀੜੇ-ਮਕੌੜਿਆਂ ਨੂੰ ਦੂਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਕੀੜੇ-ਮਕੌੜਿਆਂ ਤੋਂ ਛੁਟਕਾਰਾ ਪਾਉਣ ਲਈ, ਕੀੜਿਆਂ 'ਤੇ ਨਿੰਮ ਦੇ ਤੇਲ ਦਾ ਛਿੜਕਾਅ ਕਰੋ।
Source: Google
ਘਰ 'ਚ ਲੱਗੇ ਬੂਟਿਆਂ ਤੇ ਗਮਲਿਆਂ ਨੂੰ ਸਾਫ਼ ਰੱਖੋ। ਛੋਟੇ ਕੀੜੇ ਇਧਰ-ਉਧਰ ਪੌਦਿਆਂ 'ਚ ਲੁਕ ਜਾਂਦੇ ਹਨ ਤੇ ਰਾਤ ਨੂੰ ਬਾਹਰ ਆ ਜਾਂਦੇ ਹਨ।
Source: Google
10 perfect movies for a date night