02 Aug, 2023
Health Tips: ਆਪਣੀ ਡਾਈਟ 'ਚ ਸ਼ਾਮਿਲ ਕਰੋ ਇਹ ਚੀਜ਼ਾਂ, ਜੋ ਦਿਲ ਦੀਆਂ ਬਿਮਾਰੀਆਂ ਤੋਂ ਕਰਦੀਆਂ ਨੇ ਬਚਾਅ
ਦਿਲ ਨਾਲ ਸਬੰਧਿਤ ਬਿਮਾਰੀਆਂ ਨਾਲ ਪੀੜਤ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਥੋਂ ਤੱਕ ਕੀ ਨੌਜਵਾਨਾਂ, ਬਜ਼ੁਰਗਾਂ ਤੋਂ ਲੈ ਕੇ ਨਿੱਕੀ ਉਮਰ ਦੇ ਬੱਚੇ ਵੀ ਇਸ ਤੋਂ ਪੀੜਤ ਹਨ
Source: Google
ਸਿਹਤ ਮਾਹਰਾਂ ਮੁਤਾਬਕ ਬੈਡ ਕੋਲੇਸਟ੍ਰੋਲ ਬਲੱਡ ਪਾਈਪਸ ਨੂੰ ਬਲੌਕ ਕਰ ਦਿੰਦੇ ਹਨ। ਇਸ ਨਾਲ ਸਾਰੇ ਸਰੀਰ 'ਚ ਖੂਨ ਦੀ ਸਪਲਾਈ ਰੁਕ ਜਾਂਦੀ ਹੈ, ਜਿਸ ਦੇ ਚੱਲਦੇ ਹਾਰਟ ਅਟੈਕ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।ਆਓ ਜਾਣਦੇ ਹਾਂ ਹਾਰਟ ਅਟੈਕ ਦੇ ਖ਼ਤਰੇ ਨੂੰ ਘੱਟ ਕਰਨ ਲਈ ਕੀ ਖਾਣਾ ਚਾਹੀਦਾ ਹੈ।
Source: Google
ਅਖਰੋਟ : ਇਸ 'ਚ ਵਿਟਾਮਿਨ E, ਬੀ 6, ਫੈਟੀ ਐਸਿਡ, ਪ੍ਰੋਟੀਨ ਤੇ ਕੈਲਸ਼ੀਅਮ ਸਣੇ ਕਈ ਪੋਸ਼ਕ ਤੱਤ ਹੁੰਦੇ ਹਨ। ਜੋ ਸਾਡੀ ਦਿਲ ਦੀ ਸਿਹਤ ਲਈ ਬਹੁਤ ਲਾਭਦਾਇਕ ਹੁੰਦੇ ਹਨ।
Source: Google
ਬਲੈਕ ਬੀਨਸ: ਇਸ 'ਚ ਕੈਲਸ਼ੀਅਮ, ਕਾਪਰ, ਮੈਨੀਸ਼ੀਅਮ ਤੇ ਫਾਸਫੋਰਸ ਸਣੇ ਕਈ ਐਂਟੀ ਆਕਸੀਡੈਂਟ ਹੁੰਦੇ ਹਨ, ਜੋ ਸਿਹਤ ਲਈ ਚੰਗੇ ਹੁੰਦੇ ਹਨ।
Source: Google
ਸੁੱਕੇ ਮੇਵੇ: ਦਿਲ ਦੇ ਮਰੀਜ਼ਾਂ ਨੂੰ ਆਪਣੀ ਡਾਈਟ 'ਚ ਨਟਸ ਯਾਨੀ ਕਿ ਸੁੱਕੇ ਮੇਵੇ ਸ਼ਾਮਿਲ ਕਰਨੇ ਚਾਹੀਦੇ ਹਨ। ਇਸ 'ਚ ਨੈਚੂਰਲ ਫੈਟ ਹੁੰਦਾ ਹੈ ਤੇ ਇਹ ਬੈਡ ਕੋਲੇਸਟ੍ਰੋਲ ਘਟਾਉਣ 'ਚ ਮਦਦ ਕਰਦੇ ਹਨ।
Source: Google
ਲੱਸਣ: ਲੱਸਣ 'ਚ ਕਈ ਚਿਕਿਤਸਕ ਗੁਣ ਹੁੰਦੇ ਹਨ। ਲੱਸਣ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਤੇ ਖੂਨ ਦੇ ਪ੍ਰਵਾਹ ਨੂੰ ਬਿਹਤਰ ਕਰਨ 'ਚ ਮਦਦ ਕਰਦਾ ਹੈ।
Source: Google
ਦਾਲਾਂ: ਦਾਲਾਂ 'ਚ ਫੋਲੇਟ, ਹਾਈ ਫਾਈਬਰ ਤੇ ਮੈਗਨੀਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ। ਹਾਰਟ ਦੇ ਮਰੀਜ਼ਾਂ ਲਈ ਮਸੂਰ ਦੀ ਦਾਲ ਕਾਫੀ ਫਾਇਦੇਮੰਦ ਹੁੰਦੀ ਹੈ।
Source: Google
ਓਟਮੀਲ : ਓਟਮੀਲ ਇੱਕ ਘੁਲਣਸ਼ੀਲ ਫਾਈਬਰ ਹੁੰਦਾ ਹੈ, ਜੋ ਸਰੀਰ ਵਿੱਚ ਬੈਡ ਕੋਲੇਸਟ੍ਰੋਲ ਦੀ ਮਾਤਰਾ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।
Source: Google
ਪਾਲਕ :ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਇਹ ਸਰੀਰ 'ਚ ਮੈਗਨੀਸ਼ੀਅਮ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਹਾਰਟ ਬੀਟ ਨੂੰ ਨਿਯਮਤ ਕਰਨ 'ਚ ਮਦਦ ਕਰਦਾ ਹੈ।
Source: Google
ਡਾਰਕ ਚਾਕਲੇਟ: ਡਾਰਕ ਚਾਕਲੇਟ ਫਲੇਵੋਨੋਇਡਸ ਵਰਗੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ, ਜੋ ਦਿਲ ਦੀ ਸਿਹਤ ਨੂੰ ਵਧਾਉਣ ਵਿੱਚ ਮਦਦ ਕਰ ਸਕਦੀ ਹੈ।
Source: Google
Best movies to watch if you want to believe in love once again