16 Jun, 2023

Health Tips: ਜੇਕਰ ਤੁਸੀਂ ਵੀ ਜਾਪਾਨੀ ਲੋਕਾਂ ਵਾਂਗ ਰਹਿਣਾ ਚਾਹੁੰਦੇ ਹੋ ਫਿੱਟ ਤਾਂ ਅਪਣਾਓ ਇਹ ਰੂਟੀਨ, ਹੋਣਗੇ ਕਈ ਫਾਇਦੇ

ਕੀ ਤੁਸੀਂ ਜਾਣਦੇ ਹੋ ਕਿ ਜਾਪਾਨੀ ਲੋਕ ਇੰਨੇ ਫਿੱਟ ਕਿਵੇਂ ਰਹਿੰਦੇ ਹਨ, ਜੇਕਰ ਨਹੀਂ ਤਾਂ ਅਪਣਾਓ ਇਹ ਰੂਟੀਨ ਜੋ ਤੁਹਾਡੀ ਸਿਹਤ 'ਚ ਸੁਧਾਰ ਕਰ ਤੁਹਾਨੂੰ ਵੀ ਰੱਖੇਗਾ ਪੂਰੀ ਤਰ੍ਹਾਂ ਫਿੱਟ


Source: Google

ਯੋਗ ਜਾਪਾਨੀ ਲੋਕਾਂ ਦੀ ਰੂਟੀਨ ਦਾ ਇੱਕ ਜ਼ਰੂਰੀ ਹਿੱਸਾ ਹੈ, ਜਿਵੇਂ ਕਿ ਸਾਰੇ ਜਾਣਦੇ ਹਨ ਕਿ ਯੋਗ ਕਰਨ ਨਾਲ ਸਰੀਰ ਨੂੰ ਆਰਾਮ ਤੇ ਦਿਮਾਗ ਨੂੰ ਸਾਂਤੀ ਮਿਲਦੀ ਹੈ।


Source: Google

ਜਪਾਨੀ ਲੋਕ ਆਪਣੇ ਭੋਜਨ ਵਿੱਚ ਪ੍ਰੋਟੀਨ ਲੈਂਦੇ ਹਨ ਤੇ ਇਸ ਨੂੰ ਸੂਪ ਜਾਂ ਤਰਲ ਪਦਾਰਥਾਂ ਦੇ ਨਾਲ ਲੈਂਦੇ ਹਨ। ਪ੍ਰੋਟੀਨ ਸਰੀਰ ਦੇ ਇਮਨਿਊਟੀ ਸਿਸਟਮ ਨੂੰ ਮਜ਼ਬੂਤ ਕਰਦਾ ਹੈ।


Source: Google

ਜਾਪਾਨ ਦੇ ਲੋਕ ਇਸ ਗੱਲ 'ਤੇ ਬਹੁਤ ਧਿਆਨ ਦਿੰਦੇ ਹਨ ਕਿ ਉਹ ਕਿਹੜੀ ਚੀਜ਼ ਨਾਲ ਜ਼ਿਆਦਾ ਖੁਸ਼ ਹਨ ਤੇ ਖ਼ਾਸ ਤੌਰ 'ਤੇ ਉਹ ਖ਼ੁਦ ਦੇ ਸ਼ੌਕ ਜ਼ਰੂਰ ਪੂਰੇ ਕਰਦੇ ਹਨ। ਇਹ ਖੁਸ਼ਹਾਲ ਜੀਵਨ ਦਾ ਮੂਲ ਮੰਤਰ ਹੈ।


Source: Google

ਹਾਰਾ ਹਾਚੀ ਬੂ" ਦਾ ਸੱਭਿਆਚਾਰਕ ਅਭਿਆਸ ਬਿਨਾਂ ਜ਼ਿਆਦਾ ਖਾਧੇ ਸੰਤੁਸ਼ਟਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ। ਇਸੇ ਲਈ ਜਾਪਾਨੀ ਲੋਕ ਚੌਪਸਟਿਕ ਤੇ ਛੋਟੇ ਭਾਂਡਿਆ 'ਚ ਖਾਣਾ ਖਾਂਦੇ ਹਨ।


Source: Google

ਜਾਪਾਨੀ ਲੋਕਾਂ ਦੇ ਭੋਜਨ ਦੀ ਗੱਲ ਕਰੀਏ ਤਾਂ ਉਹ ਭੋਜਨ 'ਚ ਇੱਕ ਦੀ ਬਜਾਏ ਕਈ ਤਰ੍ਹਾਂ ਦੀਆਂ ਚੀਜ਼ਾਂ ਖਾਣੀਆਂ ਪਸੰਦ ਕਰਦੇ ਨੇ, ਪਰ ਉਹ ਆਪਣਾ ਭੋਜਨ ਭੁੱਖ ਤੋਂ ਮਹਿਜ਼ 80 % ਤੱਕ ਹੀ ਕਰਦੇ ਹਨ ਤਾਂ ਜੋ ਭੋਜਨ ਅਸਾਨੀ ਨਾਲ ਪਚ ਜਾਵੇ।


Source: Google

ਜਾਪਾਨ ਦੇ ਲੋਕ ਗ੍ਰੀਨ ਟੀ ਪੀਣਾ ਬਹੁਤ ਪਸੰਦ ਕਰਦੇ ਹਨ। ਜਪਾਨ 'ਚ ਗ੍ਰੀਨ ਟੀ ਦੀਆਂ ਕਈ ਕਿਸਮਾਂ ਉਪਲਬਧ ਹਨ। ਉੱਥੇ ਲੋਕ ਚਾਹ 'ਚ ਦੁੱਧ ਤੇ ਖੰਡ ਦੀ ਵਰਤੋਂ ਨਹੀਂ ਕਰਦੇ, ਗ੍ਰੀਨ ਟੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ ਜੋ ਕਈ ਸਿਹਤ ਲਾਭ ਪ੍ਰਦਾਨ ਕਰਦੀ ਹੈ।


Source: Google

ਜਾਪਾਨੀ ਲੋਕ ਆਪਣੇ ਖਾਣ ਪੀਣ ਤੋਂ ਲੈ ਕੇ ਆਪਣੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ 'ਤੇ ਕਈ ਤਰ੍ਹਾਂ ਨਾਲ ਕੰਮ ਕਰਦੇ ਹਨ। ਇਸ ਦੇ ਲਈ ਉਹ ਉਹੀ ਕੰਮ ਕਰਦੇ ਹਨ ਜਿਸ 'ਚ ਉਨ੍ਹਾਂ ਦੀ ਦਿਲਚਸਪੀ ਹੁੰਦੀ ਹੈ ਤੇ ਜਿਸ 'ਚ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਨ।


Source: Google

ਜਾਪਾਨੀ ਲੋਕ ਆਪਣੇ ਪਰਿਵਾਰ ਵਿੱਚ ਚੰਗੇ ਰਿਸ਼ਤੇ 'ਤੇ ਜ਼ਰੂਰ ਕੰਮ ਕਰਦੇ ਹਨ, ਇਸ ਨੂੰ ਇਕਾਗੀ ਕਹਿੰਦੇ ਹਨ। ਜਿਵੇਂ ਕਿ ਮਾਪੇ ਆਪਣੇ ਬੱਚਿਆਂ ਤੇ ਬਜ਼ੁਰਗਾਂ ਨਾਲ ਇੱਕਠੇ ਖਾਣਾ, ਨਾਚ ਗਾਣਾ ਤੇ ਘੁੰਮਣ ਜਾਣਾ ਆਦਿ ਪਸੰਦ ਕਰਦੇ ਹਨ। ਇਸ ਨਾਲ ਆਪਸੀ ਰਿਸ਼ਤੇ ਮਜ਼ਬੂਤ ਹੁੰਦੇ ਹਨ।


Source: Google

ਜਾਪਾਨੀ ਲੋਕ ਆਪਣੇ ਦਿਨ ਦੀ ਸ਼ੁਰੂਆਤ ਤੋ ਲੈ ਕੇ ਸੌਣ ਤੱਕ ਸਭ ਕੁਝ ਸਮੇਂ ਸਿਰ ਕਰਨਾ ਪਸੰਦ ਕਰਦੇ ਹਨ। ਉਹ ਆਪਣੇ ਸਰੀਰਕ ਐਕਟਿਵੀਟੀ ਦੇ ਨਾਲ-ਨਾਲ ਭਰਪੂਰ ਆਰਾਮ ਕਰਨ ਨੂੰ ਵੀ ਪਹਿਲ ਦਿੰਦੇ ਹਨ। ਇਹ ਉਨ੍ਹਾਂ ਦੇ ਫਿੱਟ ਤੇ ਖੁਸ਼ਹਾਲ ਰਹਿਣ ਦਾ ਸਭ ਤੋਂ ਵੱਡਾ ਸੀਕ੍ਰੇਟ ਹੈ।


Source: Google

ਅਦਾਕਾਰਾ ਅਵਿਕਾ ਗੌੜ ਦਾ ਛਲਕਿਆ ਦਰਦ, ਇਸ ਤਰ੍ਹਾਂ ਦੋ ਫ਼ਿਲਮਾਂ ਚੋਂ ਕੀਤਾ ਗਿਆ ਸੀ ਬਾਹਰ