27 Oct, 2023

Hair Care: ਜੇਕਰ ਵਾਲਾਂ ਨੂੰ ਰੱਖਣਾ ਚਾਹੁੰਦੇ ਹੈਲਦੀ ਤੇ ਸ਼ਾਇਨੀ, ਆਪਣੀ ਡਾਈਟ 'ਚ ਸ਼ਾਮਿਲ ਕਰੋ ਇਹ Super Food

Amla: ਆਂਵਲਾ ਵਿਟਾਮਿਨ C ਦਾ ਸਭ ਤੋਂ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਹ ਵਾਲਾਂ ਨੂੰ ਚਮਕਦਾਰ ਤੇ ਮਜ਼ਬੂਤ ਬਣਾਉਂਦਾ ਹੈ। ਇਸ ਨੂੰ ਤੁਸੀਂ ਪਾਉਡਰ, ਚਟਨੀ, ਮੁਰੱਬੇ ਜਾਂ ਇੱਕ ਫਲ ਵਾਂਗ ਇਸਤੇਮਾਲ ਕਰ ਸਕਦੇ ਹੋ।


Source: Google

Berries: ਬੇਰੀਆਂ 'ਚ ਕਈ ਵਿਟਾਮਿਨਾਂ ਨਾਲ ਭਰੀਆਂ ਹੁੰਦੀਆਂ ਹਨ ਜੋ ਵਾਲਾਂ ਦੇ ਵਿਕਾਸ 'ਚ ਮਦਦ ਕਰਦੀਆਂ ਹਨ। ਇਸ 'ਚ ਵਿਟਾਮਿਨ C ਹੁੰਦਾ ਹੈ, ਜੋ ਕਿ ਵਾਲਾਂ ਨੂੰ ਮਜ਼ਬੂਤ ਕਰਦਾ ਹੈ।


Source: Google

Spinach : ਪਾਲਕ ਹਰੀ ਸਬਜ਼ੀ ਹੈ ਜੋ ਫੋਲੇਟ, ਆਇਰਨ, ਤੇ ਵਿਟਾਮਿਨ A ਤੇ C ਵਰਗੇ ਲਾਭਕਾਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ, ਇਹ ਵਾਲਾਂ ਦੇ ਵਿਕਾਸ ਲਈ ਮਹੱਤਵਪੂਰਨ ਹੈ।


Source: Google

Fish: ਸੈਲਮਨ, ਹੈਰਿੰਗ ਤੇ ਮੈਕਰੇਲ ਵਰਗੀ ਮੱਛੀਆਂ 'ਚ ਪੌਸ਼ਟਿਕ ਤੱਤ ਹੁੰਦੇ ਹਨ ਜੋ ਵਾਲਾਂ ਦੇ ਵਿਕਾਸ ਨੂੰ ਵਧਾ ਸਕਦੇ ਹਨ। ਇਹ ਓਮੇਗਾ -3 ਫੈਟੀ ਐਸਿਡ ਦੇ ਸ਼ਾਨਦਾਰ ਸਰੋਤ ਹਨ, ਜੋ ਕਿ ਵਾਲਾਂ ਦੀ ਕਈ ਪਰੇਸ਼ਾਨੀਆਂ ਨੂੰ ਦੂਰ ਕਰਦੇ ਹਨ।


Source: Google

Eggs: ਅੰਡੇ ਪ੍ਰੋਟੀਨ ਅਤੇ ਬਾਇਓਟਿਨ ਦਾ ਇੱਕ ਵਧੀਆ ਸਰੋਤ ਹਨ, ਦੋ ਪੌਸ਼ਟਿਕ ਤੱਤ ਜੋ ਵਾਲਾਂ ਦੇ ਵਿਕਾਸ ਲਈ ਜ਼ਰੂਰੀ ਹਨ। ਵਾਲਾਂ ਲਈ ਪ੍ਰੋਟੀਨ ਬਹੁਤ ਮਹੱਤਵਪੂਰਨ ਹੈ ਕਿਉਂਕਿ ਵਾਲਾਂ ਦੇ ਰੋਮ ਜ਼ਿਆਦਾਤਰ ਪ੍ਰੋਟੀਨ ਨਾਲ ਬਣੇ ਹੁੰਦੇ ਹਨ।


Source: Google

Avocados: ਐਵਾਕਾਡੋ ਸੁਆਦੀ, ਪੌਸ਼ਟਿਕ ਤੇ ਸ਼ਾਕਾਹਾਰੀ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹਨ। ਇੱਕ ਐਵਾਕਾਡੋ ਮਨੁੱਖੀ ਸਰੀਰ 'ਚ ਲਗਭਗ 28% ਵਿਟਾਮਿਨ E ਨੂੰ ਪੂਰਾ ਕਰਦਾ ਹੈ।


Source: Google

Nuts : ਤੁਸੀਂ Nuts 'ਚ ਕਈ ਤਰ੍ਹਾਂ ਦੇ ਡ੍ਰਾਈ ਫਰੂਟ ਮਿਕਸ ਕਰਕੇ ਖਾ ਸਕਦੇ ਹੋ। ਅਖਰੋਟ ਸਵਾਦ ਨਾਲ ਭਰਪੂਰ ਤੇ ਸੁਵਿਧਾਜਨਕ ਹੁੰਦੇ ਹਨ।ਇਸ 'ਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਵਾਲਾਂ ਦੇ ਵਿਕਾਸ ਲਈ ਚੰਗੇ ਹੁੰਦੇ ਨੇ।


Source: Google

Seeds : ਬੀਜ ਘੱਟ ਕੈਲੋਰੀਆਂ ਵਾਲੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਹ ਸਰੀਰ ਤੇ ਵਾਲਾਂ ਦੇ ਵਿਕਾਸ ਲਈ ਕਈ ਪੋਸ਼ਕ ਤੱਤਾਂ ਜਿਵੇਂ ਵਿਟਾਮਿਨ A ,C ,E ਤੇ ਜ਼ਿੰਕ ਆਦਿ ਗੁਣਾਂ ਨਾਲ ਭਰਪੂਰ ਹੁੰਦੇ ਹਨ।


Source: Google

Beans : ਬੀਨਜ਼ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹਨ, ਜੋ ਕਿ ਵਾਲਾਂ ਦੇ ਵਿਕਾਸ ਲਈ ਜ਼ਰੂਰੀ ਹੈ।


Source: Google

Sweet potatoes: ਸ਼ਕਰਕੰਦੀ ਬੀਟਾ-ਕੈਰੋਟੀਨ ਦਾ ਬਹੁਤ ਵੱਡਾ ਸਰੋਤ ਹੈ। ਇਸ ਨਾਲ ਸਰੀਰ 'ਚ ਵਿਟਾਮਿਨ A ਬਣਦਾ ਹੈ, ਜੋ ਵਾਲਾਂ ਦੀ ਸਿਹਤ ਲਈ ਚੰਗਾ ਹੁੰਦਾ ਹੈ।


Source: Google

From Koffee With Karan 8 to Aspirants 2; Here's is the OTT essential list for the weekend