17 Sep, 2023
Birthday special: ਜਾਣੋ ਪੀਐਮ ਮੋਦੀ ਦੀ ਖਾਣੇ ਨਾਲ ਜੁੜੀ 10 ਆਦਤਾਂ, ਜਿਨ੍ਹਾਂ ਨਾਲ 73 ਸਾਲ ਦੀ ਉਮਰ 'ਚ ਵੀ ਉਹ ਰਹਿੰਦੇ ਨੇ ਫਿੱਟ
ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਹੈ ਤੇ ਉਹ 73 ਸਾਲਾਂ ਦੇ ਹੋ ਗਏ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਉਹ 73 ਸਾਲ ਦੀ ਉਮਰ 'ਚ ਵੀ ਇਨ੍ਹੇ ਫਿੱਟ ਤੇ ਐਕਟਿਵ ਕਿਵੇਂ ਰਹਿੰਦੇ ਹਨ।
Source: Instagram
ਜਾਣੋ ਪੀਐਮ ਮੋਦੀ ਦੀ ਖਾਣੇ ਨਾਲ ਜੁੜੀ 10 ਆਦਤਾਂ, ਜਿਨ੍ਹਾਂ ਨਾਲ ਉਹ ਰਹਿੰਦੇ ਨੇ ਪੂਰੀ ਤਰ੍ਹਾਂ ਫਿੱਟ
Source: Instagram
ਪੀਐਮ ਮੋਦੀ ਆਯੂਰਵੈਦਿਕ ਚੀਜ਼ਾਂ ਖਾਣਾ ਪਸੰਦ ਕਰਦੇ ਹਨ ਤੇ ਉਹ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦੇ ਹਨ। ਅਪ੍ਰੈਲ 2021 'ਚ ਉਨ੍ਹਾਂ ਨੇ ਇੱਕ ਪੋਸਟ ਰਾਹੀਂ ਨੀਮ ਦੇ ਫਾਇਦੇ ਦੱਸੇ ਸੀ।
Source: Instagram
ਪੀਐਮ ਮੋਦੀ ਹਰੀ ਸਬਜ਼ੀਆਂ ਖਾਣਾ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਉਹ ਆਪਣਾ ਸਵੇਰ ਦਾ ਨਾਸ਼ਤਾ ਸਵੇਰੇ 9 ਵਜੇ ਤੋਂ ਪਹਿਲਾਂ ਖਤਮ ਕਰ ਲੈਂਦੇ ਹਨ।
Source: Instagram
ਪੀਐਮ ਮੋਦੀ ਸ਼ੁੱਧ ਸ਼ਾਕਾਹਾਰੀ ਭੋਜਨ ਹੀ ਖਾਂਦੇ ਹਨ, ਉਹ ਆਪਣੇ ਜਨਮਦਿਨ ਦੇ ਮੌਕੇ 'ਤੇ ਆਪਣੀ ਮਾਂ ਦੇ ਹੱਥੋਂ ਬਣੀ ਭਾਰਤੀ ਥਾਲੀ ਖਾਣਾ ਪਸੰਦ ਕਰਦੇ ਨੇ ਜਿਸ 'ਚ ਦਾਲ , ਰੋਟੀ, ਚੌਲ ਤੇ ਸਬਜ਼ੀ ਤੇ ਦਹੀਂ ਆਦਿ ਸ਼ਾਮਿਲ ਹੋਵੇ।
Source: Instagram
ਪੀਐਮ ਮੋਦੀ ਦੱਸਦੇ ਹਨ ਕਿ ਉਨ੍ਹਾਂ ਦੀ ਮਾਂ ਖਾਣੇ 'ਚ ਰੋਜ਼ਾਨਾ ਸ਼ੁੱਧ ਹਲਦੀ ਦਾ ਇਸਤੇਮਾਲ ਕਰਦੀ ਹੈ। ਆਰਗੈਨਿਕ ਹਲਦੀ ਸਰੀਰ 'ਚ ਇਮਿਊਨਟੀ ਵਧਾਉਣ ਦਾ ਕੰਮ ਕਰਦੀ ਹੈ।
Source: Instagram
ਪੀਐਮ ਮੋਦੀ Mango Lover ਵੀ ਹਨ, ਉਨ੍ਹਾਂ ਨੂੰ ਅੰਬ ਖਾਣਾ ਵੀ ਬੇਹੱਦ ਪਸੰਦ ਹੈ, ਉਨ੍ਹਾਂ ਨੇ ਅਕਸ਼ੈ ਕੁਮਾਰ ਨਾਲ ਆਪਣੇ ਇੰਟਰਵਿਊ 'ਚ ਇਸ ਬਾਰੇ ਖੁਲਾਸਾ ਕੀਤਾ ਤੇ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ।
Source: Instagram
ਪੀਐਮ ਮੋਦੀ ਨੂੰ ਬਿਹਾਰ ਦੀ ਮਸ਼ਹੂਰ ਡਿਸ਼ ਲਿੱਟੀ ਚੋਖਾ ਖਾਣਾ ਵੀ ਬਹੁਤ ਪਸੰਦ ਹੈ। ਹੁਨਰ ਹਾਟ ਦੇ ਦੌਰਾਨ ਪੀਐਮ ਮੋਦੀ ਨੂੰ ਬੜੇ ਹੀ ਚਾਅ ਨਾਲ ਲਿੱਟੀ ਚੋਖਾ ਦਾ ਆਨੰਦ ਮਾਣਦੇ ਹੋਏ ਵੇਖਿਆ ਗਿਆ ਸੀ।
Source: Instagram
ਸ਼ਾਕਾਹਾਰੀ ਭੋਜਨ ਦੇ ਨਾਲ-ਨਾਲ ਪੀਐਮ ਮੋਦੀ ਸਾਦਗੀ ਦਾ ਵੀ ਕਾਫੀ ਖਿਆਲ ਰੱਖਦੇ ਹਨ, ਉਨ੍ਹਾਂ ਨੂੰ ਸਾਦਾ ਭੋਜਨ ਜਿਵੇਂ ਕਿ ਖਿਚੜੀ ਬਹੁਤ ਪਸੰਦ ਹੈ ਜੋ ਕਿ ਇੱਕ ਸਿੰਪਲ ਤੇ ਛੇਤੀ ਪੱਚਣ ਵਾਲੀ ਡਿਸ਼ ਹੈ।
Source: Instagram
ਪੀਐਮ ਮੋਦੀ ਖਾਣੇ ਦੇ ਨਾਲ ਫਾਸਟਿੰਗ 'ਤੇ ਵੀ ਪੂਰਾ ਧਿਆਨ ਦਿੰਦੇ ਹਨ ਤੇ ਹਫ਼ਤੇ ਦੋ ਦਿਨ ਫਾਸਟ ਕਰਦੇ ਹਨ ਤਾਂ ਉਹ ਪੂਰੀ ਤਰ੍ਹਾਂ ਫਿੱਟ ਰਹਿ ਸਕਣ।
Source: Instagram
From Devdas to Bajirao Mastani; 5 Bollywood movies that shows woman in 'Ek tarfa Pyaar'