27 Aug, 2023

Skin Care: ਚਿਹਰੇ ਦੇ ਅਣਚਾਹੇ ਵਾਲਾਂ ਨੂੰ ਹਟਾਉਣ ਲਈ ਟ੍ਰਾਈ ਕਰੋ 10 ਸ਼ਾਨਦਾਰ ਹੋਮਮੇਡ ਸਕ੍ਰਬਰ

ਦਹੀ ਤੇ ਖੰਡ: ਦਹੀ ਤੇ ਖੰਡ ਨੂੰ ਇੱਕਠੇ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਨੂੰ ਸੁਕਣ ਮਗਰੋ ਚਿਹਰੇ 'ਤੇ ਵਾਲਾਂ ਤੋਂ ਉਲਟ ਦਿਸ਼ਾ ਵੱਲ ਸਕ੍ਰਬ ਕਰੋ।


Source: Google

ਬੇਸਣ ਤੇ ਹਲਦੀ: ਇਹ ਭਾਰਤ ਦਾ ਟ੍ਰੈਡੀਸ਼ਨ ਤਰੀਕਾ ਹੈ। ਜਿੱਥੇ ਬੇਸਣ ਇੱਕ ਚੰਗੇ ਸਕ੍ਰਬਰ ਵਜੋਂ ਕੰਮ ਕਰਦਾ ਹੈ ਉੱਥੇ ਹੀ ਹਲਦੀ ਐਂਟੀ ਫੰਗਲ ਤੇ ਗਲੋਇੰਗ ਸਕਿਨ ਤੇ ਟੈਨ ਦੂਰ ਕਰਨ 'ਚ ਮਦਦ ਕਰਦੀ ਹੈ।


Source: Google

ਓਟਮੀਲ ਤੇ ਸ਼ਹਿਦ: ਓਟਮੀਲ ਨੂੰ ਪੀਸ ਕੇ ਸ਼ਹਿਦ ਨਾਲ ਇਸ ਦਾ ਪੇਸਟ ਬਣਾਓ ਤੇ 10 ਤੋਂ 15 ਮਿੰਟ ਰੱਖੋ ਤੇ ਸਾਫ ਪਾਣੀ ਨਾਲ ਧੋ ਲਵੋ। ਸ਼ਹਿਦ ਤੁਹਾਡੀ ਸਕਿਨ 'ਤੇ ਐਂਟੀ ਏਜ਼ਿੰਗ ਨੂੰ ਰੋਕਦਾ ਹੈ।


Source: Google

ਖੰਡ ਤੇ ਨਿੰਬੂ ਦਾ ਰਸ : ਇੱਕ ਚਮਚ ਖੰਡ 'ਚ 1 ਚਮਚ ਨਿੰਬੂ ਦਾ ਰਸ ਪਾਓ , ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਸ ਨਾਲ ਆਪਣੇ ਚਿਹਰੇ 'ਤੇ ਮਸਾਜ ਕਰੋ। ਇਹ ਤੁਹਾਡੀ ਸਕਿਨ ਨੂੰ ਹੈਲਦੀ ਬਣਾਏਗਾ।


Source: Google

ਕੌਫੀ ਸਕ੍ਰਬਰ : ਕੌਫੀ ਪਾਊਡਰ ਨੂੰ ਆਲੀਵ ਆਇਲ ਤੇ ਥੋੜੇ ਜਿਹੇ ਪਾਣੀ ਨਾਲ ਮਿਲਾ ਕੇ ਪੇਸਟ ਬਣਾ ਲਵੋ ਤੇ ਸੁਕਣ 'ਤੇ ਰਗੜ ਕੇ ਛੁਡਾ ਲਵੋ। ਇਸ ਨਾਲ ਸਕਿਨ ਸਾਫ ਹੋਵੇਗੀ ਤੇ ਅਣਚਾਹੇ ਵਾਲ ਹੱਟ ਜਾਣਗੇ।


Source: Google

ਦਹੀਂ ਤੇ ਬੇਸਣ: ਬੇਸਣ ਤੇ ਦਹੀ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ ਤੇ ਲਗਾਓ ਤੇ ਸੁਕਣ 'ਤੇ ਹਲਕੇ ਹੱਥਾਂ ਨਾਲ ਰਗੜ ਕੇ ਛੁਡਾ ਲਵੋ।


Source: Google

ਬੇਕਿੰਗ ਸੋਡਾ ਤੇ ਕੌਫੀ : ਬੇਕਿੰਗ ਸੋਡਾ ਤੇ ਕੌਫੀ ਨੂੰ ਬਰਾਬਾਰ ਮਾਤਰਾ 'ਚ ਲੈ ਕੇ ਪੇਸਟ ਬਣਾਓ, ਇਸ ਨੂੰ ਚਿਹਰੇ 'ਤੇ ਲਗਾ ਕੇ ਮਸਾਜ ਕਰੋ ਤੇ ਕੁਝ ਸਮਾਂ ਛੱਡ ਕੇ ਇਸ ਨੂੰ ਧੋ ਲਵੋ।


Source: Google

ਟਮਾਟਰ ਤੇ ਖੰਡ : ਟਮਾਟਰ ਦੇ ਰਸ 'ਚ ਖੰਡ ਪਾ ਕੇ ਇਸ ਨੂੰ ਚਿਹਰੇ ਤੇ ਲਗਾਓ ਤੇ ਕੁਝ ਸਮਾਂ ਬਾਅਦ ਚਿਹਰੇ 'ਤੇ ਹਲਕੇ ਹੱਥਾਂ ਨਾਲ ਮਸਾਜ਼ ਕਰੋ ਤੇ ਇਸ ਨੂੰ ਧੋ ਲਵੋ। ਤੁਹਾਡਾ ਚਿਹਰਾ ਨਿਖਰ ਜਾਵੇਗਾ।


Source: Google

ਪਪੀਤਾ: ਪਕਾ ਹੋਇਆ ਪਪੀਤੇ ਦਾ ਇੱਕ ਚਮਚ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵੋ। ਇਸ ਨੂੰ ਚਿਹਰੇ 'ਤੇ ਚੰਗੀ ਤਰ੍ਹਾਂ ਲਗਾ ਕੇ ਮਸਾਜ ਕਰੋ। ਇਹ ਸਕਿਨ ਤੋਂ ਟੈਨ ਹਟਾਉਣ ਤੇ ਸਕਿਨ ਨੂੰ ਨਿਖਾਰਨ 'ਚ ਮਦਦ ਕਰਦਾ ਹੈ।


Source: Google

ਐਲੋਵੇਰਾ ਤੇ ਬ੍ਰਾਊਨ ਸ਼ੂਗਰ: ਐਲੋਵੇਰਾ ਜੈਲ ਤੇ ਬ੍ਰਾਊਨ ਸ਼ੂਗਰ ਨੂੰ ਬਰਾਬਰ ਮਾਤਰਾ 'ਚ ਲੈ ਕੇ ਇਸ ਨੂੰ ਚਿਹਰੇ 'ਤੇ ਅਪਲਾਈ ਕਰੋ ਤੇ 10 ਮਿੰਟਾਂ ਬਾਅਦ ਧੋ ਲਵੋ। ਇਹ ਸਕਿਨ ਤੋਂ ਡੈਡ ਸੈਲਸ ਨੂੰ ਖ਼ਤਮ ਕਰਨ 'ਚ ਮਦਦ ਕਰੇਗਾ।


Source: Google

ਇਸ ਵੀਕੇਂਡ ‘ਤੇ ਓਟੀਟੀ ‘ਤੇ ਅਨੰਦ ਮਾਣੋ ਇਨ੍ਹਾਂ ਬਿਹਤਰੀਨ ਫ਼ਿਲਮਾਂ ਦਾ