13 Apr, 2024
ਬਾਲੀਵੁੱਡ ਦੀਆਂ ਉਹ ਮਸ਼ਹੂਰ ਜੋੜੀਆਂ, ਜਿਨ੍ਹਾਂ ਨੂੰ ਵੱਡੇ ਪਰਦੇ ‘ਤੇ ਮੁੜ ਤੋਂ ਵੇਖਣਾ ਚਾਹੁੰਦੇ ਨੇ ਦਰਸ਼ਕ
ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ ਨੇ ‘ਜਬ ਵੀ ਮੈਟ’ ਸਣੇ ਕਈ ਫ਼ਿਲਮਾਂ ‘ਚ ਇੱਕਠਿਆਂ ਕੰਮ ਕੀਤਾ ਹੈ। ਇਸ ਜੋੜੀ ਨੂੰ ਦਰਸ਼ਕਾਂ ਦੇ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ।ਦੋਵਾਂ ਵਿਚਾਲੇ ਅਫੇਅਰ ਵੀ ਰਿਹਾ ਸੀ । ਇਸ ਜੋੜੀ ਨੂੰ ਦਰਸ਼ਕ ਫਿਰ ਤੋਂ ਵੇਖਣਾ ਪਸੰਦ ਕਰਨਗੇ ।
Source: google
ਸਿਧਾਰਥ ਮਲਹੋਤਰਾ ਤੇ ਆਲੀਆ ਭੱਟ ਨੇ ਵੀ ਕਈ ਫ਼ਿਲਮਾਂ ‘ਚ ਇੱਕਠਿਆਂ ਕੰਮ ਕੀਤਾ ਸੀ । ਜਿਸ ਤੋਂ ਬਾਅਦ ਦਰਸ਼ਕ ਇਸ ਜੋੜੀ ਨੂੰ ਮੁੜ ਤੋਂ ਇੱਕਠਿਆਂ ਵੇਖਣ ਲਈ ਬੇਤਾਬ ਹਨ ।
Source: google
ਰਣਬੀਰ ਕਪੂਰ ਤੇ ਦੀਪਿਕਾ ਪਾਦੂਕੋਣ ਨੇ ਵੀ ਕਈ ਫ਼ਿਲਮਾਂ ‘ਚ ਇੱਕਠਿਆਂ ਕੰਮ ਕੀਤਾ ਸੀ । ਇਸ ਜੋੜੀ ਦੀ ਕਮਿਸਟਰੀ ਨੂੰ ਵੱਡੇ ਪਰਦੇ ‘ਤੇ ਪਸੰਦ ਕੀਤਾ ਗਿਆ ਸੀ ।
Source: google
ਸ਼ਾਹਰੁਖ ਖ਼ਾਨ ਤੇ ਕਾਜੋਲ ਨੇ ਦਿਲ ਵਾਲੇ ਦੁਲਹਨੀਆ ਲੈ ਜਾਏਂਗੇ,ਕੁਛ ਕੁਛ ਹੋਤਾ ਹੈ ‘ਚ ਇੱਕਠਿਆਂ ਕੰਮ ਕੀਤਾ ਅਤੇ ਇਸ ਰੋਮਾਂਟਿਕ ਜੋੜੀ ਨੂੰ ਦਰਸ਼ਕਾਂ ਦਾ ਰੱਜਵਾਂ ਪਿਆਰ ਮਿਲਿਆ ।
Source: google
ਧਰਮਿੰਦਰ ਅਤੇ ਹੇਮਾ ਮਾਲਿਨੀ ਨੇ ਸੱਤਰ ਤੇ ਅੱਸੀ ਦੇ ਦਹਾਕੇ ‘ਚ ਕਈ ਫ਼ਿਲਮਾਂ ‘ਚ ਕੰਮ ਕੀਤਾ । ਦੋਵੇਂ ਅਸਲ ਜ਼ਿੰਦਗੀ ‘ਚ ਵੀ ਵਧੀਆ ਕਪਲ ਹੈ। ਇਸ ਜੋੜੀ ਨੂੰ ਵੀ ਦਰਸ਼ਕ ਵੱਡੇ ਪਰਦੇ ‘ਤੇ ਮੁੜ ਤੋਂ ਵੇਖਣਾ ਚਾਹੁੰਦੇ ਹਨ ।
Source: google
ਇਮਰਾਨ ਹਾਸ਼ਮੀ ਤੇ ਮਲਿਕਾ ਸ਼ੇਰਾਵਤ ਨੇ ਵੀ ‘ਮਰਡਰ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਸ ਜੋੜੀ ਨੂੰ ਵੱਡੇ ਪਰਦੇ ‘ਤੇ ਖੂਬ ਪਸੰਦ ਕੀਤਾ ਗਿਆ ਸੀ ।
Source: google
ਐਸ਼ਵਰਿਆ ਰਾਏ ਅਤੇ ਰਿਤਿਕ ਰੌਸ਼ਨ ਨੇ ‘ਜੋਧਾ ਅਕਬਰ’ ਸਮੇਤ ਕਈ ਫ਼ਿਲਮਾਂ ਕੀਤੀਆਂ ਹਨ । ਇਸ ਜੋੜੀ ਨੂੰ ਵੀ ਖੂਬ ਸਰਾਹਿਆ ਗਿਆ ਸੀ।
Source: google
ਵਰੁਣ ਧਵਨ ਤੇ ਆਲੀਆ ਭੱਟ ਨੇ ਵੀ ਹੁਣ ਤੱਕ ਇੱਕਠਿਆਂ ਕਈ ਫ਼ਿਲਮਾਂ ਕੀਤੀਆਂ ਹਨ । ਇਸ ਕਿਊਟ ਜੋੜੀ ਨੇ ਵੀ ਹਮੇਸ਼ਾ ਦਰਸ਼ਕਾਂ ਦਾ ਦਿਲ ਜਿੱਤਿਆ ਹੈ।
Source: google
ਸਲਮਾਨ ਖ਼ਾਨ ਤੇ ਮਾਧੁਰੀ ਦੀਕਸ਼ਿਤ ਨੇ ‘ਹਮ ਆਪਕੇ ਹੈ ਕੌਣ’, ‘ਸਾਜਨ’ ਸਣੇ ਕਈ ਫ਼ਿਲਮਾਂ ਕੀਤੀਆਂ । ਇਸ ਜੋੜੀ ਨੂੰ ਪਰਦੇ ‘ਤੇ ਮੁੜ ਦਰਸ਼ਕ ਵੇਖਣਾ ਚਾਹੁੰਦੇ ਹਨ ।
Source: google
ਅਮਿਤਾਭ ਬੱਚਨ ‘ਤੇ ਰੇਖਾ ਨੇ 70 ਤੇ 80 ਦੇ ਦਹਾਕੇ ‘ਚ ਕਈ ਫ਼ਿਲਮਾਂ ਕੀਤੀਆਂ ਹਨ । ਇਸ ਰੀਅਲ ਲਾਈਫ ਪ੍ਰੇਮੀ ਜੋੜੇ ਨੂੰ ਰੀਲ ਲਾਈਫ ‘ਚ ਮੁੜ ਤੋਂ ਵੇਖਣਾ ਚਾਹੁੰਦੇ ਹਨ ਦਰਸ਼ਕ।
Source: google
7 marvelous women centric Films to watch before Heeramandi