20 Jul, 2023
ਸਮਾਂਥਾ ਰੁਥ ਪ੍ਰਭੂ ਨੇ ਆਪਣੇ ਕਰੀਅਰ ਤੋਂ ਬ੍ਰੇਕ ਲੈਣ ਦਾ ਕੀਤਾ ਐਲਾਨ, ਜਾਣੋ ਕੀ ਹੈ ਵਜ੍ਹਾ
ਸਮਾਂਥਾ ਰੁਥ ਪ੍ਰਭੂ ਅੱਜ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫਿਲਮ ਇੰਡਸਟਰੀ ਦੇ ਗਲਿਆਰਿਆਂ ਵਿੱਚ ਅਦਾਕਾਰਾ ਸਮਾਂਥਾ ਰੁਥ ਪ੍ਰਭੂ ਨੂੰ ਲੈ ਕੇ ਇਹ ਖ਼ਬਰਾਂ ਆ ਰਹੀਆਂ ਹਨ ਕਿ ਅਦਾਕਾਰਾ ਫ਼ਿਲਮਾਂ ਤੋਂ ਬ੍ਰੇਕ ਲੈਣਾ ਚਾਹੁੰਦੀ ਹੈ।
Source: Instagram
ਪਿਛਲੇ ਦਿਨੀਂ ਸਾਊਥ ਸੁਪਰਸਟਾਰ ਥਲਪਤੀ ਵਿਜੇ ਦੇ ਸਨਿਆਸ ਲੈਣ ਦੀਆਂ ਖਬਰਾਂ ਸਾਹਮਣੇ ਆਇਆ ਸਨ, ਇਸ ਦੇ ਨਾਲ ਹੀ ਇਹ ਮਸ਼ਹੂਰ ਅਦਾਕਾਰਾ ਸਮਾਂਥਾ ਰੁਥ ਪ੍ਰਭੂ ਵੀ ਜਲਦ ਹੀ ਇੰਡਸਟਰੀ ਤੋਂ ਬ੍ਰੇਕ ਲੈਣ ਦੀਆਂ ਖਬਰਾਂ ਆ ਰਹੀਆਂ ਹਨ।
Source: Instagram
ਇਸ ਬ੍ਰੇਕ ਦੇ ਪਿੱਛੇ ਇਕ ਨਿੱਜੀ ਕਾਰਨ ਹੈ, ਹਾਲਾਂਕਿ ਕੁਝ ਸਮਾਂ ਪਹਿਲਾਂ ਹੀ ਸਮਾਂਥਾ ਦਾ ਨਾਗਾ ਚੈਤੰਨਿਆ ਤੋਂ ਤਲਾਕ ਹੋ ਗਿਆ ਸੀ, ਜਿਸ ਤੋਂ ਬਾਅਦ ਅਦਾਕਾਰਾ ਕਾਫੀ ਟੁੱਟ ਗਈ ਸੀ।
Source: Instagram
ਅਭਿਨੇਤਰੀ ਸਮਾਂਥਾ ਬਾਰੇ ਤਾਂ ਹਰ ਕੋਈ ਜਾਣਦਾ ਹੈ ਕਿ ਪਿਛਲੇ ਸਾਲ ਉਸ ਨੇ ਕਈ ਮੁਸ਼ਕਿਲਾਂ 'ਚੋਂ ਲੰਘ ਕੇ ਆਪਣੀ ਮਿਹਨਤ ਨਾਲ ਆਪਣੇ ਸਾਰੇ ਪ੍ਰੋਜੈਕਟ ਪੂਰੇ ਕੀਤੇ।
Source: Instagram
ਸਮਾਂਥਾ ਬੀਤੇ 1 ਸਾਲ ਤੋਂ ਆਪਣੀ ਨਿੱਜੀ ਸਮੱਸਿਆਵਾਂ ਦੇ ਨਾਲ-ਨਾਲ ਸਿਹਤ ਸਬੰਧੀ ਸਮੱਸਿਆਵਾਂ ਨਾਲ ਵੀ ਜੂਝ ਰਹੀ ਹੈ। ਇਨ੍ਹਾਂ ਮੁਸ਼ਕਿਲਾਂ ਤੇ ਗੰਭੀਰ ਬਿਮਾਰ ਤੋਂ ਲੜਨ ਮਗਰੋਂ ਹੁਣ ਸਮਾਂਥਾ ਨੇ ਕੁਝ ਸਮੇਂ ਲਈ ਆਪਣੇ ਫ਼ਿਲਮੀ ਕਰੀਅਰ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ।
Source: Instagram
ਸਮਾਂਥਾ ਨੇ ਇੱਕ ਇੰਟਰਵਿਊ ਦੇ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਤੇ ਕਿਹਾ ਕਿ ਉਹ ਬ੍ਰੇਕ ਲੈਣ ਤੋਂ ਪਹਿਲਾਂ ਆਪਣੇ ਸਾਰੇ ਅਧੂਰੇ ਪ੍ਰੋਜੈਕਟਸ ਨੂੰ ਪੂਰਾ ਕਰਨਾ ਚਾਹੁੰਦੀ ਹੈ।
Source: Instagram
ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਕਰੀਬ ਇਕ ਸਾਲ ਤੋਂ ਇੰਡਸਟਰੀ ਤੋਂ ਦੂਰੀ ਬਣਾ ਕੇ ਰੱਖ ਰਹੀ ਹੈ। ਉਨ੍ਹਾਂ ਨੇ ਇਕ ਸਾਲ ਤੱਕ ਕੋਈ ਫਿਲਮ ਜਾਂ ਵੈੱਬ ਸੀਰੀਜ਼ ਸਾਈਨ ਨਾ ਕਰਨ ਦਾ ਮਨ ਬਣਾ ਲਿਆ ਹੈ।
Source: Instagram
ਸਮਾਂਥਾ ਨੇ ਦੱਸਿਆ ਕਿ ਉਹ ਆਪਣੇ ਇਸ ਬ੍ਰੇਕ ਪੀਰੀਅਡ ਵਿੱਚ ਆਪਣੀ ਸਿਹਤ ਦਾ ਖ਼ਾਸ ਖਿਆਲ ਰੱਖਣਾ ਤੇ ਪੂਰੀ ਤਰ੍ਹਾਂ ਆਪਣੇ ਆਪ ਨੂੰ ਫਿੱਟ ਰੱਖਣ ਤੇ ਮਾਨਸਿਕ ਤੌਰ 'ਤੇ ਖ਼ੁਦ ਲਈ ਆਰਾਮ ਕਰਨਾ ਚਾਹੁੰਦੀ ਹੈ।
Source: Instagram
ਹਾਲ ਹੀ ਵਿੱਚ ਬ੍ਰੇਕ ਲੈਣ ਤੋਂ ਪਹਿਲਾਂ ਸਮਾਂਥਾ ਨੇ ਵਰੂਣ ਧਵਨ ਨਾਲ ਸਿਟਾਡੇਲ ਇੰਡੀਆ ਦੀ ਸ਼ੂਟਿੰਗ ਖ਼ਤਮ ਕਰ ਲਈ ਹੈ ਤੇ ਹੁਣ ਉਹ ਵਿਜੇ ਦੇਵਰਕੋਂਡਾ ਨਾਲ ਆਉਣ ਵਾਲੀ ਨਵੀਂ ਫ਼ਿਲਮ 'ਕੁਸ਼ੀ' ਦੀ ਸ਼ੂਟਿੰਗ ਸ਼ੈਡਿਊਲ ਪੂਰਾ ਕਰ ਰਹੀ ਹੈ, ਇਸ ਮਗਰੋਂ ਉਹ ਬ੍ਰੇਕ ਲਵੇਗੀ।
Source: Instagram
Indian Celebrities and Their Most Luxurious Vanity Vans