02 Aug, 2023
ਜਾਣੋਂ ਖੁਦਕੁਸ਼ੀ ਕਰਨ ਵਾਲੇ ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ ਵੱਲੋਂ ਤਿਆਰ ਕੀਤੇ ਗਏ ਪ੍ਰਸਿੱਧ ਫ਼ਿਲਮਾਂ ਦੇ ਸੈੱਟ
ਦੇਵਦਾਸ : ਮਾਧੁਰੀ ਦੀਕਸ਼ਿਤ, ਐਸ਼ਵਰਿਆ ਰਾਏ ਅਤੇ ਸ਼ਾਹਰੁਖ ਦੀ ਫ਼ਿਲਮ ‘ਦੇਵਦਾਸ’ ਆਪਣੇ ਸਮੇਂ ਦੀ ਮਸ਼ਹੂਰ ਹਿੰਦੀ ਫ਼ਿਲਮ ਸੀ, ਜਿਸ ਦੇ ਸੈੱਟ ਨੂੰ ਨਿਤਿਨ ਦੇਸਾਈ ਨੇ ਡਿਜ਼ਾਇਨ ਕੀਤਾ ਸੀ
Source: google
ਲ਼ਗਾਨ : ਆਮਿਰ ਖ਼ਾਨ ਅਤੇ ਗ੍ਰੈਸੀ ਸਿੰਘ ਦੀ ਫ਼ਿਲਮ ਦਾ ਸੈੱਟ ਵੀ ਨਿਤਿਨ ਦੇਸਾਈ ਦੇ ਵੱਲੋਂ ਡਿਜ਼ਾਇਨ ਕੀਤਾ ਗਿਆ ਸੀ । ਇਹ ਫ਼ਿਲਮ ਵੀ ਸੁਪਰ ਹਿੱਟ ਫ਼ਿਲਮ ਸੀ
Source: google
ਜੋਧਾ ਅਕਬਰ : ਰਿਤਿਕ ਰੌਸ਼ਨ ਅਤੇ ਐਸ਼ਵਰਿਆ ਰਾਏ ਦੀ ਫ਼ਿਲਮ ਜੋਧਾ ਅਕਬਰ ਵੀ ਬਿਹਤਰੀਨ ਫ਼ਿਲਮਾਂ ਚੋਂ ਇੱਕ ਸੀ ਅਤੇ ਇਸ ਦੇ ਸੈੱਟ ਨੂੰ ਵੀ ਨਿਤਿਨ ਦੇਸਾਈ ਵੱਲੋਂ ਤਿਆਰ ਕੀਤਾ ਗਿਆ ਸੀ
Source: google
ਫੈਸ਼ਨ : ਫੈਸ਼ਨ ਫ਼ਿਲਮ ਪ੍ਰਿਯੰਕਾ ਚੋੋਪੜਾ, ਕੰਗਨਾ ਰਣੌਤ ਸਣੇ ਹੋਰ ਕਈ ਅਦਾਕਾਰਾਂ ਦੇ ਨਾਲ ਸੱਜੀ ਇਸ ਫ਼ਿਲਮ ਦੇ ਸੈੱਟ ਨੂੰ ਤਿਆਰ ਕਰਨ ਦਾ ਸਿਹਰਾ ਵੀ ਨਿਤਿਨ ਦੇਸਾਈ ਨੂੰ ਜਾਂਦਾ ਹੈ
Source: google
ਹਮ ਦਿਲ ਦੇ ਚੁੱਕੇ ਸਨਮ : ਸਲਮਾਨ ਖ਼ਾਨ, ਐਸ਼ਵਰਿਆ ਰਾਏ ਅਤੇ ਅਜੇ ਦੇਵਗਨ ਦੀ ਫ਼ਿਲਮ ਦੇ ਸੈੱਟਸ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਜੋ ਕਿ ਨਿਤਿਨ ਦੇਸਾਈ ਦੇ ਵੱਲੋਂ ਬਣਾਏ ਗਏ ਸਨ
Source: google
ਮਿਸ਼ਨ ਕਸਮੀਰ : ਇਸ ਫ਼ਿਲਮ ‘ਚ ਜੈਕੀ ਸ਼ਰਾਫ, ਰਿਤਿਕ ਰੌਸ਼ਨ ਅਤੇ ਸੰਜੇ ਦੱਤ ਮੁੱਖ ਭੂਮਿਕਾ ‘ਚ ਸਨ ਅਤੇ ਫ਼ਿਲਮ ਦੇ ਸੈੱਟਸ ਨੂੰ ਨਿਤਿਨ ਦੇਸਾਈ ਵੱਲੋਂ ਬਣਾਇਆ ਗਿਆ ਸੀ
Source: google
ਦਾ ਲੀਜੇਂਡ ਆਫ਼ ਭਗਤ ਸਿੰਘ : ਫ਼ਿਲਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੀਵਨ ਅਤੇ ਸ਼ਹੀਦੀ ਨੂੰ ਦਰਸਾਉਂਦੀ ਹੈ,ਇਸ ਦਾ ਸੈੱਟ ਵੀ ਨਿਤਿਨ ਦੇਸਾਈ ਦੇ ਵੱਲੋਂ ਬਣਾਇਆ ਗਿਆ ਸੀ
Source: google
ਵਨਸ ਅਪੋਨ ਏ ਟਾਈਮ ਇਨ ਮੁੰਬਈ : ਅਜੇ ਦੇਵਗਨ ਅਤੇ ਕੰਗਨਾ ਰਣੌਤ ਦੀ ਇਸ ਫ਼ਿਲਮ ‘ਚ ਪੁਰਾਣੇ ਸਮੇਂ ਨੂੰ ਦਰਸਾਇਆ ਗਿਆ ਸੀ । ਜਿਸ ‘ਚ ਕੰਗਨਾ ਅਤੇ ਅਜੇ ਦੀ ਪ੍ਰੇਮ ਕਹਾਣੀ ਨੂੰ ਦਿਖਾਇਆ ਗਿਆ ਹੈ, ਇਸ ਦਾ ਸੈੱਟ ਵੀ ਮਰਹੂਮ ਆਰਟ ਡਾਇਰੈਕਟਰ ਦੇ ਵੱਲੋਂ ਤਿਆਰ ਕੀਤਾ ਗਿਆ
Source: google
ਅਕੇਲੇ ਹਮ ਅਕੇਲੇ ਤੁਮ : ਆਮਿਰ ਖ਼ਾਨ ਅਤੇ ਮਨੀਸ਼ਾ ਕੋਇਰਾਲਾ ਦੀ ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ ਦਾ ਸੈੱਟ ਵੀ ਨਿਤਿਨ ਦੇਸਾਈ ਦੇ ਵੱਲੋਂ ਤਿਆਰ ਕੀਤਾ ਗਿਆ ਸੀ ।
Source: google
ਸਲਾਮ ਬੌਂਬੇ : ਫ਼ਿਲਮ ਭਾਰਤ ਦੇ ਸਭ ਤੋਂ ਵੱਡੇ ਸ਼ਹਿਰ ਬੌਂਬੇ ਦੀ ਝੁੱਗੀ ਅਤੇ ਬਸਤੀ ‘ਚ ਰਹਿਣ ਵਾਲੇ ਬੱਚਿਆਂ ਦੀ ਜ਼ਿੰਦਗੀ ਨੂੰ ਦਰਸਾਉਂਦੀ ਹੈ । ਝੁੱਗੀ ਝੌਪੜੀ ਦੇ ਸੈੱਟ ਨਿਤਿਨ ਦੇਸਾਈ ਵੱਲੋਂ ਤਿਆਰ ਕੀਤੇ ਗਏ ਸਨ ।
Source: google
ਓਟੀਟੀ ‘ਤੇ ਇਨ੍ਹਾਂ ਪ੍ਰਸਿੱਧ ਬਾਲੀਵੁੱਡ ਫ਼ਿਲਮਾਂ ਦਾ ਮਾਣੋ ਅਨੰਦ