01 Aug, 2023
Mohammed Rafi Death Anniversary: ਮੁਹੰਮਦ ਰਫੀ ਦੇ ਇਹ ਸਦਾਬਹਾਰ ਗੀਤ, ਜੋ ਅੱਜ ਵੀ ਨੇ ਸਰੋਤਿਆਂ ਦੀ ਪਹਿਲੀ ਪਸੰਦ
Chaudhvin Ka Chand: ਇਹ ਗੀਤ ਸਾਲ 1960 'ਚ ਰਿਲੀਜ਼ ਹੋਈ ਫ਼ਿਲਮ ਚੌਦਵੀਂ ਕਾ ਚਾਂਦ ਦਾ ਹੈ। ਇਸ ਗੀਤ ਨੂੰ ਮਜਰੂਹ ਸੁਲਤਾਨਪੁਰੀ ਨੇ ਲਿਖਿਆ ਤੇ ਮੁਹੰਮਦ ਰਫੀ ਨੇ ਗਾਇਆ ਹੈ। ਇਸ ਨੂੰ ਇੱਕ ਕਲਾਸਿਕ ਮਾਸਟਰਪੀਸ ਤੇ ਹੁਣ ਤੱਕ ਬਣਾਏ ਗਏ ਸਭ ਤੋਂ ਖੂਬਸੂਰਤ ਬਾਲੀਵੁੱਡ ਗੀਤਾਂ ਚੋਂ ਇੱਕ ਮੰਨਿਆ ਜਾਂਦਾ ਹੈ।
Source: Google
Tum Jo Mil Gaye Ho: ਮੁਹੰਮਦ ਰਫੀ ਦੀ ਆਵਾਜ਼ 'ਚ ਇਹ ਗੀਤ 1973 ਦੀ ਫ਼ਿਲਮ "ਹੰਸਤੇ ਜ਼ਖਮ" ਦਾ ਇੱਕ ਕਲਾਸਿਕ ਗੀਤ ਹੈ। ਇਹ ਗੀਤ ਆਨੰਦ ਬਖਸ਼ੀ ਦੁਆਰਾ ਲਿਖਿਆ ਗਿਆ ਸੀ ਅਤੇ ਲਕਸ਼ਮੀਕਾਂਤ-ਪਿਆਰੇਲਾਲ ਵੱਲੋਂ ਇਸ ਦਾ ਸੰਗੀਤ ਦਿੱਤਾ ਗਿਆ ਸੀ।
Source: Google
Yeh Reshmi Zulfein: 1969 ਦੀ ਹਿੰਦੀ ਫ਼ਿਲਮ ਦੋ ਰਾਸਤੇ ਦਾ ਇੱਕ ਸ਼ਾਨਦਾਰ ਗੀਤ ਹੈ। ਇਹ ਗੀਤ ਆਨੰਦ ਬਖਸ਼ੀ ਦੁਆਰਾ ਲਿਖਿਆ ਗਿਆ ਸੀ ਅਤੇ ਲਕਸ਼ਮੀਕਾਂਤ-ਪਿਆਰੇਲਾਲ ਦੁਆਰਾ ਸੰਗੀਤ ਦਿੱਤਾ ਗਿਆ ਹੈ। ਇਹ ਮੁਹੰਮਦ ਰਫੀ ਵੱਲੋਂ ਗਾਇਆ ਗਿਆ ਇੱਕ ਪਿਆਰਾ ਗੀਤ ਹੈ।
Source: Google
Aaj Mausam Bada Beimaan Hai : ਇਸ ਗੀਤ ਨੂੰ ਮੁਹੰਮਦ ਰਫੀ ਨੇ ਖੂਬਸੂਰਤੀ ਨਾਲ ਗਾਇਆ ਹੈ। ਇਹ ਗੀਤ ਫ਼ਿਲਮ 'ਲੋਫਰ' ਦਾ ਹੈ। ਇਸ ਗੀਤ ਦੇ ਬੋਲ ਆਨੰਦ ਬਖਸ਼ੀ ਨੇ ਲਿਖੇ ਹਨ ਤੇ ਸੰਗੀਤ ਲਕਸ਼ਮੀਕਾਂਤ-ਪਿਆਰੇਲਾਲ ਦਾ ਹੈ।
Source: Google
Abhi Na Jao Chhod Kar: ਇਹ ਗੀਤ 1961 ਦੀ ਫ਼ਿਲਮ ਹਮ ਦੋਨੋ ਦਾ ਇੱਕ ਕਲਾਸਿਕ ਗੀਤ ਹੈ। ਗੀਤ ਦੇ ਬੋਲ ਸਾਹਿਰ ਲੁਧਿਆਣਵੀ ਨੇ ਲਿਖੇ ਸਨ ਤੇ ਜੈਦੇਵ ਨੇ ਰਚਨਾ ਕੀਤੀ ਸੀ। ਇਹ ਮੁਹੰਮਦ ਰਫੀ ਤੇ ਆਸ਼ਾ ਭੋਸਲੇ ਦੁਆਰਾ ਗਾਇਆ ਗਿਆ ਇੱਕ ਪਿਆਰ ਤੇ ਸੈਡ ਸੌਂਗ ਹੈ।
Source: Google
Chali Chali Re Patang: ਇਹ ਗੀਤ 1971'ਚ ਰਿਲੀਜ਼ ਹੋਈ ਫ਼ਿਲਮ 'ਸਫਰ' ਦਾ ਹੈ। ਗੀਤ ਦੇ ਬੋਲ ਆਨੰਦ ਬਖਸ਼ੀ ਨੇ ਲਿਖੇ ਤੇ ਇਸ ਦਾ ਸੰਗੀਤ ਕਲਿਆਣਜੀ-ਆਨੰਦਜੀ ਨੇ ਦਿੱਤਾ ਸੀ। ਇਸ ਨੂੰ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਨੇ ਗਾਇਆ ਹੈ।
Source: Google
Tum Mujhe Yun Bhula Na Paoge: ਮੁਹੰਮਦ ਰਫੀ ਵੱਲੋਂ ਗਾਇਆ ਇਹ ਗੀਤ 1970 ਦੀ ਫ਼ਿਲਮ ਪਗਲਾ ਕਹੀਂ ਕਾ ਦਾ ਹੈ। ਗੀਤ ਦੇ ਬੋਲ ਆਨੰਦ ਬਖਸ਼ੀ ਨੇ ਲਿਖੇ ਹਨ ਤੇ ਸੰਗੀਤ ਲਕਸ਼ਮੀਕਾਂਤ-ਪਿਆਰੇਲਾਲ ਦਾ ਹੈ।
Source: Google
Baharon Phool Barsao: ਮੁਹੰਮਦ ਰਫੀ ਵੱਲੋਂ ਗਾਇਆ ਇਹ ਗੀਤ ਇਹ ਇੱਕ ਕਲਾਸਿਕਲ ਗੀਤ ਹੈ। ਇਹ ਸਾਲ 1966 'ਚ ਰਿਲੀਜ਼ ਹੋਈ ਫ਼ਿਲਮ 'ਸੂਰਜ' ਦਾ ਹੈ। ਇਸ ਗੀਤ ਦੇ ਬੋਲ ਹਸਰਤ ਜੈਪੁਰੀ ਨੇ ਲਿਖੇ ਤੇ ਸੰਗੀਤ ਸ਼ੰਕਰ ਜੈਕਿਸ਼ਨ ਨੇ ਦਿੱਤਾ। ਇਸ ਗੀਤ 'ਚ ਉੱਘੇ ਕਲਾਕਾਰ ਰਾਜਿੰਦਰ ਕੁਮਾਰ ਤੇ ਵੈਜੰਤੀ ਮਾਲਾ ਨਜ਼ਰ ਆਏ।
Source: Google
Gulabi Ankhen: ਰਫੀ ਸਾਹਿਬ ਦਾ ਇਹ ਗੀਤ ਇੱਕ ਪੌਪ ਗੀਤ ਹੈ। ਇਹ ਫ਼ਿਲਮ 'ਦਿ ਟਰੇਨ' ਦਾ ਗੀਤ ਹੈ। ਇਸ ਗੀਤ ਨੂੰ ਮਿਊਜ਼ਿਕ ਕੰਪੋਜੀਸ਼ਨ ਰਾਹੁਲ ਦੇਵ ਬਰਮਨ ਨੇ ਤਿਆਰ ਕੀਤਾ ਹੈ ਅਤੇ ਗੀਤ ਦੇ ਬੋਲ ਆਨੰਦ ਬਖਸ਼ੀ ਨੇ ਲਿਖੇ ਹਨ। ਦਿੱਗਜ ਰਾਜੇਸ਼ ਖੰਨਾ ਅਤੇ ਨੰਦਾ ਦੀ ਵਿਸ਼ੇਸ਼ਤਾ।
Source: Google
Kya Hua Tera Wada: ਮਹੁੰਮਦ ਰਫੀ ਦਾ ਇਹ ਗੀਤ ਫ਼ਿਲਮ 'ਹਮ ਕਿਸੀ ਸੇ ਕਮ ਨਹੀਂ' ਦਾ ਹੈ। ਗੀਤ ਦੇ ਬੋਲ ਮਜਰੂਹ ਸੁਲਤਾਨਪੁਰੀ ਨੇ ਲਿਖੇ ਹਨ। ਇਸ ਦਾ ਸੰਗੀਤ ਆਰ ਡੀ ਬਰਮਨ ਨੇ ਦਿੱਤਾ ਸੀ।
Source: Google
ਮਨਿੰਦਰ ਬੁੱਟਰ ਦਾ ਅੱਜ ਹੈ ਜਨਮ ਦਿਨ, ਜਾਣੋ ਗਾਇਕ ਦੇ ਹਿੱਟ ਗੀਤਾਂ ਬਾਰੇ
Find out More..