22 Aug, 2023

ਜਾਣੋ ਬਾਲੀਵੁੱਡ ਦੇ ਉਹ ਕਲਾਕਾਰ ਜੋ ਨਹੀਂ ਸੀ ਬਣਨਾ ਚਾਹੁੰਦੇ ਅਦਾਕਾਰ, ਇਸ ਤਰ੍ਹਾਂ ਮਿਲਿਆ ਅਦਾਕਾਰੀ ਦਾ ਮੌਕਾ

ਅਦਾਕਾਰਾ ਜ਼ਰੀਨ ਖ਼ਾਨ ਨੂੰ ਸਲਮਾਨ ਖ਼ਾਨ ਦੇ ਨਾਲ ਕੰਮ ਕਰਨ ਤੋਂ ਬਾਅਦ ਮਿਲੀ ਰਾਤੋ ਰਾਤ ਸਫਲਤਾ, ਅਦਾਕਾਰਾ ਦਾ ਬਾਲੀਵੁੱਡ ‘ਚ ਆਉਣ ਦੀ ਕੋਈ ਇੱਛਾ ਨਹੀਂ ਸੀ


Source: Google

ਭੂਮੀ ਪੇਡਨੇਕਰ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕਰਦੀ ਸੀ, ਅਚਾਨਕ ਬਾਲੀਵੁੱਡ ‘ਚ ਬ੍ਰੇਕ ਮਿਲਿਆ ਤਾਂ ਬਣ ਗਈ ਅਦਾਕਾਰਾ


Source: Google

ਅਕਸ਼ੇ ਕੁਮਾਰ ਵੀ ਬੈਂਕਾਕ ‘ਚ ਮਾਰਸ਼ਲ ਆਰਟਸ ਕਰ ਰਹੇ ਸਨ, ਇਸ ਤੋਂ ਇਲਾਵਾ ਉਹ ਵਿਦੇਸ਼ ‘ਚ ਬਤੌਰ ਸ਼ੈੱਫ ਕਰ ਰਹੇ ਸਨ ਕੰਮ, ਫਿਰ ਬਾਲੀਵੁੱਡ ਦੇ ਬਣ ਗਏ ਮਸ਼ਹੂਰ ਸਿਤਾਰੇ


Source: Google

ਬਿਪਾਸ਼ਾ ਬਾਸੂ ਵੀ ਇੱਕ ਕਾਮਯਾਬ ਮਾਡਲ ਬਣਨਾ ਚਾਹੁੰਦੀ ਸੀ, ਪਰ ਉੱਥੇ ਉਸ ਨੂੰ ਬੋਰੀਅਤ ਮਹਿਸੂਸ ਹੋਣ ਲੱਗੀ ਤਾਂ ਉਸ ਨੇ ਅਦਾਕਾਰੀ ਕਰਨੀ ਸ਼ੁਰੂ ਕਰ ਦਿੱਤੀ


Source: Google

ਪਰੀਣੀਤੀ ਚੋਪੜਾ ਇੱਕ ਬੈਂਕਰ ਬਣਨਾ ਚਾਹੁੰਦੀ ਸੀ ।ਉਸ ਨੇ ਇੰਗਲੈਂਡ ਬੈਕਿੰਗ ਖੇਤਰ ‘ਚ ਜਾਣ ਲਈ ਲੱਖਾਂ ਦੀ ਫੀਸ ਭਰੀ ਸੀ,ਪਰ ਅਚਾਨਕ ਬਾਲੀਵੁੱਡ ‘ਚ ਕੰਮ ਕਰਨ ਦਾ ਮੌਕਾ ਮਿਲਿਆ


Source: Google

ਨਰਗਿਸ ਫਾਖਰੀ ਦਾ ਵੀ ਫ਼ਿਲਮਾਂ ‘ਚ ਆਉਣ ਦਾ ਕੋਈ ਇਰਾਦਾ ਨਹੀਂ ਸੀ, ਪਰ ਉਸ ਨੇ ਜਦੋਂ ‘ਰੌਕਸਟਾਰ’ ਦੀ ਸਟੋਰੀ ਸੁਣੀ ਤਾਂ ਫ਼ਿਲਮ ‘ਚ ਕੰਮ ਕਰਨ ਦਾ ਮਨ ਬਣਾ ਲਿਆ


Source: Google

ਸੋਨਾਕਸ਼ੀ ਸਿਨ੍ਹਾ ਇੱਕ ਸਟਾਈਲਿਸਟ ਬਣਨਾ ਚਾਹੁੰਦੀ ਸੀ, ਪਰ ਉਹ ਮਾਡਲਿੰਗ ਕਰਨ ਲੱਗ ਪਈ ਅਤੇ ਅਦਾਕਾਰੀ ਦੇ ਖੇਤਰ ‘ਚ ਆ ਗਈ


Source: Google

ਸ਼੍ਰੀਲੰਕਾ ਦੀ ਸੁੰਦਰੀ ਜੈਕਲੀਨ ਇੱਕ ਟੀਵੀ ਚੈਨਲ ‘ਤੇ ਰਿਪੋਰਟਿੰਗ ਕਰਦੀ ਸੀ । ਉਹ ਆਪਣੀ ਨੌਕਰੀ ਤੋਂ ਖੁਸ਼ ਸੀ, ਪਰ ਅਚਾਨਕ ਉਸ ਨੇ ਅਦਾਕਾਰੀ ਦਾ ਰੁਖ ਕੀਤਾ ਅਤੇ ਕਾਮਯਾਬ ਅਭਿਨੇਤਰੀ ਬਣ ਗਈ


Source: Google

ਸੈਫ ਅਲੀ ਖ਼ਾਨ ਵੀ ਕਾਮਯਾਬ ਕ੍ਰਿਕੇਟਰ ਬਣਨਾ ਚਾਹੁੰਦੇ ਸਨ, ਪਰ ਪਿਤਾ ਵਾਂਗ ਉਹ ਕਾਮਯਾਬ ਕ੍ਰਿਕੇਟਰ ਨਾ ਬਣ ਸਕੇ ਅਤੇ ਅਦਾਕਾਰੀ ਦੇ ਖੇਤਰ ‘ਚ ਆ ਗਏ


Source: Google

ਕਰੀਨਾ ਕਪੂਰ ਵੀ ਕਦੇ ਅਦਾਕਾਰੀ ਦੇ ਖੇਤਰ ‘ਚ ਨਹੀਂ ਸੀ ਆਉਣਾ ਚਾਹੁੰਦੀ, ਉਹ ਇੱਕ ਕਾਮਯਾਬ ਵਕੀਲ ਬਣਨਾ ਚਾਹੁੰਦੀ ਸੀ, ਪਰ ਕਿਸਮਤ ਨੂੰ ਉਸ ਦਾ ਵਕੀਲ ਬਣਨਾ ਮਨਜ਼ੂਰ ਨਹੀਂ ਸੀ ਅਤੇ ਉਹ ਇੱਕ ਕਾਮਯਾਬ ਅਦਾਕਾਰਾ ਬਣ ਗਈ


Source: Google

Across Hindi Cinema; 10/10 characters played by the Indian actors