14 Jun, 2023
Kirron Kher's Birthday Special: ਜਾਣੋ ਕਿਰਨ ਖੇਰ ਤੇ ਅਨੁਪਮ ਖੇਰ ਦੀ ਅਨੋਖੀ ਪ੍ਰੇਮ ਕਹਾਣੀ, ਕਿੰਝ ਹੋਈ ਦੋਹਾਂ ਦੇ ਰਿਸ਼ਤੇ ਦੀ ਸ਼ੁਰੂਆਤ
ਅੱਜ ਅਸੀਂ ਕਿਰਨ ਖ਼ੇਰ ਦੇ ਜਨਮਦਿਨ ਦੇ ਮੌਕੇ 'ਤੇ ਤੁਹਾਨੂੰ ਅਨੁਪਮ ਖੇਰ ਤੇ ਕਿਰਨ ਖੇਰ ਦੀ ਲਵ ਸਟੋਰੀ ਬਾਰੇ ਦੱਸਣ ਜਾ ਰਹੇ ਹਾਂ। ਇਨ੍ਹਾਂ ਦੀ ਲਵ ਸਟੋਰੀ ਦੋਸਤੀ ਤੋਂ ਲੈ ਕੇ ਪਿਆਰ ਦੀ ਅਨੋਖੀ ਕਹਾਣੀ ਨੂੰ ਦਰਸਾਉਂਦੀ ਹੈ।
Source: Instagram
ਕਿਰਨ ਤੇ ਅਨੁਪਮ ਖੇਰ ਦੀ ਪਹਿਲੀ ਮੁਲਾਕਾਤ ਚੰਡੀਗੜ੍ਹ ਵਿਖੇ ਹੋਈ ਸੀ। ਹਲਾਂਕਿ ਦੋਵੇਂ ਇੱਕ ਥੀਏਟਰ ਕੇ ਮੈਂਬਰ ਹੋਣ ਦੇ ਬਾਵਜੂਦ ਇੱਕ ਦੂਜੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦੇ ਸਨ।
Source: Instagram
ਸਾਲ 1980 'ਚ ਕਿਰਨ ਖੇਰ ਦਾ ਵਿਆਹ ਬਿਜਨਸਮੈਨ ਗੌਤਮ ਬੇਰੀ ਨਾਲ ਹੋ ਗਿਆ ਤੇ ਦੂਜੇ ਪਾਸੇ ਅਨੁਪਮ ਖੇਰ ਨੇ ਮਧੁਮਾਲਤੀ ਨਾਲ ਵਿਆਹ ਕੀਤਾ ਪਰ ਦੋਵੇਂ ਆਪਣੀ ਵਿਆਹੁਤਾ ਜ਼ਿੰਦਗੀ 'ਚ ਖੁਸ਼ ਨਹੀਂ ਸਨ।
Source: Instagram
ਦੋਹਾਂ ਦੀ ਅਚਾਨਕ ਕੋਲਕਾਤਾ ਵਿਖੇ ਨਾਦਿਰਾ ਬੱਬਰ ਦੇ ਜ਼ਰੀਏ ਮੁੜ ਕਿਰਨ ਤੇ ਅਨੁਪਮ ਇੱਕੋ ਮੰਚ 'ਤੇ ਇੱਕਠੇ ਨਜ਼ਰ ਆਏ ਅਤੇ ਦੋਹਾਂ ਦੀ ਮੁੜ ਮੁਲਾਕਾਤ ਹੋਈ।
Source: Instagram
ਇਸ ਮੁਲਾਕਾਤ ਮਗਰੋਂ ਅਨੁਪਮ ਨੂੰ ਕਿਰਨ ਨਾਲ ਪਿਆਰ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਕਿਰਨ ਨੂੰ ਵਿਆਹ ਲਈ ਪ੍ਰਪੋਜ਼ ਕੀਤਾ।
Source: Instagram
ਕਿਰਨ ਖੇਰ ਨੇ ਆਪਣੇ ਇੱਕ ਇੰਟਰਵਿਊ 'ਚ ਕਿਹਾ ਕਿ ਅਨੁਪਮ ਨੇ ਉਨ੍ਹਾਂ ਨੂੰ ਘਰ ਆ ਕੇ ਪ੍ਰਪੋਜ਼ ਕੀਤਾ ਸੀ ਤੇ ਦੋਹਾਂ ਨੇ ਆਪਣੇ ਪਹਿਲੇ ਪਾਰਟਨਰਸ ਤੋਂ ਤਲਾਕ ਲੈ ਲਿਆ ਤੇ ਵਿਆਹ ਕਰ ਲਿਆ।
Source: Instagram
ਕਿਰਨ ਤੇ ਅਨੁਪਮ ਖੇਰ ਦੀ ਜ਼ਿੰਦਗੀ ਵਿਆਹ ਮਗਰੋਂ ਖੁਸ਼ੀਆਂ ਨਾਲ ਭਰ ਗਈ। ਦੋਹਾਂ ਨੇ ਬੇਟੇ ਸਿਕੰਦਰ ਦੇ ਨਾਲ ਹਰ ਉਹ ਥਾਂ ਘੁੰਮੇ ਤੇ ਜਿੱਥੇ ਉਹ ਵਿਆਹ ਤੋਂ 15 ਸਾਲ ਤੋਂ ਪਹਿਲਾਂ ਉਹ ਇੱਕਠੇ ਘੁੰਮਦੇ ਹੋਏ ਸਨ।
Source: Instagram
ਅਨੁਪਮ ਖੇਰ ਤੇ ਕਿਰਨ ਖੇਰ ਦੀ ਇਹ ਲਵ ਸਟੋਰੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਪਹਿਲਾਂ ਦੋਵੇਂ ਦੋਸਤ ਬਣੇ, ਵੱਖ ਹੋਏ, ਦੋਹਾਂ ਨੂੰ ਪਿਆਰ ਹੋਇਆ ਤੇ ਬਾਅਦ ਵਿੱਚ ਵਿਆਹ।
Source: Instagram
ਅੱਜ ਕਿਰਨ ਖੇਰ ਕਈ ਟੀਵੀ ਸ਼ੋਅਜ਼ ਦੀ ਜੱਜ, ਇੱਕ ਸਿਆਸੀ ਆਗੂ ਤੇ ਚੰਗੀ ਅਭਿਨੇਤਰੀ ਵਜੋਂ ਕੰਮ ਕਰ ਰਹੀ ਹੈ। ਕਿਰਨ ਆਪਣੀ ਕਾਮਯਾਬੀ ਸਿਹਰਾ ਆਪਣੇ ਪਤੀ ਅਨੁਪਮ ਖੇਰ ਨੂੰ ਦਿੱਤੀ ਹੈ।
Source: Instagram
ਕਿਰਨ ਖੇਰ ਅੱਜ ਆਪਣੇ ਪਤੀ ਤੇ ਪਰਿਵਾਰ ਨਾਲ ਆਪਣਾ 71ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਦੇ ਫੈਨਜ਼ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਜਨਮਦਿਨ ਦੀ ਵਧਾਈ ਦੇ ਰਹੇ ਹਨ।
Source: Instagram
AI transformations of Sushant Singh Rajput