15 Jul, 2023
Shatrughan Sinha Birthday: ਜਾਣੋ ਕਿੰਝ ਬਿਹਾਰ 'ਚ ਜਨਮਿਆ ਇਹ ਬੱਚਾ ਬਣਿਆ ਬਾਲੀਵੁੱਡ ਦਾ ਸੁਪਰਸਟਾਰ
ਸ਼ਤਰੂਘਨ ਸਿਨਹਾ ਦਾ ਜਨਮ ਬਿਹਾਰ ਦੀ ਰਾਜਧਾਨੀ ਪਟਨਾ ਵਿਖੇ 15 ਜੁਲਾਈ 1946 ਨੂੰ ਹੋਇਆ ਸੀ । ਸ਼ਤਰੂਘਨ ਆਪਣੀ ਅਦਾਕਾਰੀ ਦੇ ਨਾਲ -ਨਾਲ ਦਮਦਾਰ ਅਦਾਕਾਰੀ ਲਈ ਮਸ਼ਹੂਰ ਸਨ।
Source: Google
ਸ਼ਤਰੂਘਨ ਨੇ ਹੀਰੋ ਬਨਣ ਲਈ ਫ਼ਿਲਮ ਇੰਡਸਟਰੀ 'ਚ ਕਦਮ ਰੱਖਿਆ ਸੀ, ਪਰ ਉਨ੍ਹਾਂ ਦੀ ਸ਼ੁਰੂਆਤ ਇੱਕ ਖਲਨਾਇਕ ਦੇ ਰੂਪ 'ਚ ਹੋਈ।
Source: Google
ਸ਼ਤਰੂਘਨ ਸਿਨਹਾ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਪਿਆਰ ਹੀ ਪਿਆਰ' ਨਾਲ ਹੋਈ ਸੀ। ਇਸ ਫ਼ਿਲਮ 'ਚ ਉਨ੍ਹਾਂ ਨੇ ਖਲਨਾਇਕ ਦਾ ਕਿਰਦਾਰ ਨਿਭਾਇਆ ਸੀ ਪਰ ਉਸ ਨੂੰ ਇਸ ਦਾ ਸਿਹਰਾ ਵੀ ਨਹੀਂ ਮਿਲਿਆ।
Source: Google
ਸ਼ਤਰੂਘਨ ਸਿਨਹਾ ਨੂੰ ਇੰਡਸਟਰੀ 'ਚ ਕਾਫੀ ਸੰਘਰਸ਼ ਕਰਨਾ ਪਿਆ ਸੀ। ਸ਼ਤਰੂਘਨ ਸਿਨਹਾ ਦੀ ਗੱਲ੍ਹ 'ਤੇ ਕੱਟ ਦਾ ਨਿਸ਼ਾਨ ਹੈ, ਜਿਸ ਕਾਰਨ ਕੋਈ ਵੀ ਨਿਰਦੇਸ਼ਕ ਉਨ੍ਹਾਂ ਨੂੰ ਹੀਰੋ ਬਣਾਉਣ ਲਈ ਤਿਆਰ ਨਹੀਂ ਸੀ
Source: Google
ਸ਼ਤਰੂਘਨ ਨੇ ਇਸ ਕੱਟ ਦੀ ਸਰਜਰੀ ਕਰਵਾਉਣ ਦਾ ਮਨ ਬਣਾ ਲਿਆ ਸੀ ਪਰ ਦੇਵ ਆਨੰਦ ਦੀ ਸਲਾਹ 'ਤੇ ਉਨ੍ਹਾਂ ਨੇ ਇਸ ਕੱਟ ਨਾਲ ਆਪਣਾ ਸਫਰ ਜਾਰੀ ਰੱਖਿਆ ਤੇ ਬਾਅਦ 'ਚ ਉਨ੍ਹਾਂ ਨੂੰ ਸਫਲਤਾ ਮਿਲੀ।
Source: Google
ਲੋਕਾਂ ਨੇ ਸ਼ਤਰੂਘਨ ਦਾ ਨਾਂ ਸ਼ਾਟਗਨ ਰੱਖਿਆ। ਇਸ ਦੇ ਨਾਲ ਹੀ ਉਨ੍ਹਾਂ ਦਾ ਡਾਇਲਾਗ 'ਖਾਮੋਸ਼' ਅੱਜ ਵੀ ਲੋਕਾਂ ਦੇ ਬੁੱਲਾਂ 'ਤੇ ਹੈ।
Source: Google
ਸ਼ਤਰੂਘਨ ਸਿਨਹਾ ਹੀਰੋ ਬਣੇ ਤਾਂ ਦਰਸ਼ਕਾਂ ਨੇ ਉਨ੍ਹਾਂ ਦੀ ਤਾਰੀਫ ਕੀਤੀ। ਹਾਲਾਂਕਿ, ਜਦੋਂ ਉਨ੍ਹਾਂ ਨੇ ਖਲਨਾਇਕ ਦੀ ਭੂਮਿਕਾ ਨਿਭਾਈ, ਤਾਂ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਦਿੱਤਾ।
Source: Google
ਸ਼ਸ਼ੀ ਕਪੂਰ ਤੇ ਸ਼ਤਰੂਘਨ ਸਿਨਹਾ ਇੱਕ ਸਮੇਂ ਬਹੁਤ ਚੰਗੇ ਦੋਸਤ ਬਣ ਗਏ ਸਨ। ਇੱਕ ਵਾਰ ਜਦੋਂ ਸ਼ਤਰੂਘਨ ਸਿਨਹਾ ਸੈੱਟ 'ਤੇ ਦੇਰੀ ਨਾਲ ਪਹੁੰਚੇ ਤਾਂ ਸ਼ਸ਼ੀ ਕਪੂਰ ਉਨ੍ਹਾਂ ਨੂੰ ਮਾਰਨ ਲਈ ਬੈਲਟ ਨਾਲ ਉਨ੍ਹਾਂ ਦੇ ਪਿੱਛੇ ਭੱਜਣ ਲੱਗੇ।
Source: Google
ਇਸ ਦੌਰਾਨ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਫਿਲਮ ਨਿਰਮਾਤਾਵਾਂ ਨੇ ਮੈਨੂੰ ਇਸ ਲਈ ਕਾਸਟ ਕੀਤਾ ਹੈ ਕਿਉਂਕਿ ਮੈਂ ਸਮੇਂ 'ਤੇ ਆਉਂਦਾ ਹਾਂ। ਇਸ 'ਤੇ ਸ਼ਸ਼ੀ ਕਪੂਰ ਨੂੰ ਗੁੱਸਾ ਆ ਗਿਆ। ਉਨ੍ਹਾਂ ਕਿਹ ਕਿ ਇਸ ਨੂੰ ਦੇਖੋ ਉਸਨੂੰ ਇਹ ਗੱਲ ਕਹਿਣ ਵਿੱਚ ਕੋਈ ਸ਼ਰਮ ਨਹੀਂ ਆ ਰਹੀ।
Source: Google
ਅੱਜ ਅਦਾਕਾਰ ਦੇ ਜਨਮਦਿਨ 'ਤੇ ਫੈਨਜ਼ ਤੇ ਸਾਥੀ ਕਲਾਕਾਰ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ।
Source: Google
Zindagi Na Milegi Dobara Completes 12 Years: 10 Dialogues that Defined Friendship and Adventure