07 Jul, 2023
Happy Birthday Kailash Kher: 'ਤੇਰੀ ਦੀਵਾਨੀ' ਤੋਂ ਲੈ ਕੇ 'ਅੱਲ੍ਹਾ ਕੇ ਬੰਦੇ' ਤੱਕ ਸੁਣੋ ਕੈਲਾਸ਼ ਖੇਰ ਦੇ ਟੌਪ 10 ਗੀਤ
Ya Rabba, (salaam-e-ishq): ਇਹ ਬਾਲੀਵੁੱਡ ਦੇ ਸਭ ਤੋਂ ਵਧੀਆ sad songs ਚੋਂ ਇੱਕ ਹੈ। ਇਸ ਗੀਤ 'ਚ ਸਲਮਾਨ ਖ਼ਾਨ, ਜਾਨ ਇਬ੍ਰਾਹਿਮ ਤੇ ਵਿਦਿਆ ਬਾਲਨ ਸਣੇ ਕਈ ਸਿਤਾਰੇ ਨਜ਼ਰ ਆਏ।
Source: Instagram
Teri Deewani: ਕੈਲਾਸ਼ ਖੇਰ ਦਾ ਗੀਤ 'ਤੇਰੀ ਦੀਵਾਨੀ' ਅੱਜ ਵੀ ਲੋਕਾਂ ਦੇ ਦਿਲਾਂ 'ਚ ਵਸਿਆ ਹੋਇਆ ਹੈ। ਇਹ ਗੀਤ ਕੈਲਾਸ਼ ਖੇਰ ਦੀ ਐਲਬਮ ਕੈਲਾਸਾ ਦਾ ਹੈ। ਇਸ ਗੀਤ ਨੂੰ ਸੁਣ ਕੇ ਤੁਸੀਂ ਵੀ ਦੰਗ ਰਹਿ ਜਾਓਗੇ। ਸਿਕ ਮਾਡਿਊਲ 'ਤੇ ਆਧਾਰਿਤ ਇਸ ਗੀਤ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ।
Source: Instagram
saiyyan (Album-saiyyan): ਇਹ ਗੀਤ ਲੰਮੇਂ ਸਮੇਂ ਤੱਕ ਰੋਡੀਓ ਚੈਨਲਾਂ ਦੀ ਹਿੱਟ ਲਿਸਟ ਵਿੱਚ ਸੀ, ਇਸ ਵਿੱਚ ਕੈਲਾਸ਼ ਨੇ ਆਪਣੀ ਆਵਾਜ਼ ਦੇ ਜਾਦੂ ਨਾਲ ਸਭ ਦੇ ਦਿਲਾਂ ਨੂੰ ਛੂਹ ਲਿਆ।
Source: Instagram
Arziyan (Film-Delhi-6): ਏ.ਆਰ. ਰਹਿਮਾਨ ਦੇ ਸੰਗੀਤ ਨਾਲ ਕੈਲਾਸ਼ ਖੇਰ ਤੇ ਜਾਵੇਦ ਅਲੀ ਵੱਲੋਂ ਗਾਇਆ ਗਿਆ, ਇਹ ਗੀਤ ਬਾਲੀਵੁੱਡ ਦੇ ਸਭ ਤੋਂ ਵਧੀਆ ਕਲਾਸਿਕ ਗੀਤਾਂ ਵਿੱਚੋਂ ਇੱਕ ਹੈ।
Source: Instagram
Yu hi Chala Chal (Film-Swdesh ): ਏ ਆਰ ਰਹਿਮਾਨ ਦੇ ਸੰਗੀਤ ਨਾਲ ਸਜਾਇਆ ਗਿਆ ਇਹ ਗੀਤ ਕੈਲਾਸ਼ ਖੇਰ ਦੇ ਸਭ ਤੋਂ ਵਧੀਆ ਗੀਤਾਂ ਚੋਂ ਇੱਕ ਹੈ। ਇਸ ਗੀਤ ਸ਼ਾਹਰੁਖ ਖ਼ਾਨ 'ਤੇ ਫਿਲਮਾਇਆ ਗਿਆ ਹੈ ਤੇ ਇਸ ਦਾ ਵੀਡੀਓ ਵੀ ਬਹੁਤ ਪਿਆਰਾ ਹੈ।
Source: Instagram
Piya Ghar Aavenge: ਕੈਲਾਸ਼ ਖ਼ੇਰ ਨੇ ਇਹ ਗੀਤ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਲਿਖਿਆ ਸੀ, ਜਿਸ ਨੂੰ ਉਨ੍ਹਾਂ ਨੇ ਖੁਦ ਗਾਇਆ ਹੈ। ਇਹ ਗੀਤ ਬਹੁਤ ਸੋਹਣਾ ਹੈ।
Source: Instagram
Chand Sifarish (Fanaa): ਆਮਿਰ ਖ਼ਾਨ ਤੇ ਕਾਜੋਲ 'ਤੇ ਬਣੇ ਇਸ ਗੀਤ ਨੂੰ ਕੈਲਾਸ਼ ਖੇਰ ਤੇ ਸ਼ਾਨ ਨੇ ਗਾਇਆ ਹੈ। ਇਹ ਗੀਤ ਬਹੁਤ ਖੂਬਸੂਰਤ ਹੈ ਜੋ ਕਿ ਪ੍ਰੇਮੀ ਜੋੜੇ ਦੀ ਸੁਫਨਿਆਂ ਨੂੰ ਦਰਸਾਉਂਦਾ ਹੈ।
Source: Instagram
Rabba ishq na hove(film- Andaz): ਸਾਲ 2003 'ਚ ਫਿਲਮ 'ਅੰਦਾਜ਼' ਰਿਲੀਜ਼ ਹੋਈ ਸੀ। ਇਸ ਫ਼ਿਲਮ ਦੇ ਗੀਤ ‘ਰੱਬਾ ਇਸ਼ਕ ਨਾ ਹੋਵ’ ਨੂੰ ਉਸ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ ਵਿੱਚ ਅਲਕਾ ਯਾਗਨਿਕ, ਸਪਨਾ ਮੁਖਰਜੀ ਅਤੇ ਸੋਨੂੰ ਨਿਗਮ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਇਹ ਗੀਤ ਸੁਪਰਹਿੱਟ ਹੋਇਆ।
Source: Instagram
Jaykara (Baahubali -2): ਸਾਲ 2017 'ਚ ਰਿਲੀਜ਼ ਹੋਈ ਫਿਲਮ 'ਬਾਹੂਬਲੀ-2' 'ਚ ਕੈਲਾਸ਼ ਖੇਰ ਨੇ 'ਜੈ-ਜੈਕਾਰਾ' ਗੀਤ ਨੂੰ ਆਪਣੀ ਆਵਾਜ਼ ਦਿੱਤੀ ਸੀ। ਇਹ ਫ਼ਿਲਮ ਸੁਪਰਹਿੱਟ ਸਾਬਿਤ ਹੋਈ। ਕੈਲਾਸ਼ ਖੇਰ ਦਾ ਇਹ ਗੀਤ ਅੱਜ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Source: Instagram
Allah Ke bande : ਜੇਕਰ ਤੁਸੀਂ ਇਸ ਗੀਤ ਨੂੰ ਸੁਣਿਆ ਹੈ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਇਹ ਗੀਤ ਦਿਲ ਨੂੰ ਸੁਕੂਨ ਦੇਣ ਵਾਲਾ ਹੈ। ਇਸ ਦੇ ਨਾਲ ਹੀ ਕੈਲਾਸ਼ ਖੇਰ ਨੇ ਜਿਸ ਤਰ੍ਹਾਂ ਇਸ ਗੀਤ ਨੂੰ ਵੱਖਰੇ ਅੰਦਾਜ਼ 'ਚ ਗਾਇਆ ਹੈ, ਉਹ ਕਮਾਲ ਹੈ।
Source: Instagram
10 Bollywood star kids who ditched acting