10 Jul, 2023

Guru Dutt Birth Anniversary: ਬਾਲੀਵੁੱਡ ਦੇ ਦਿੱਗਜ ਅਦਾਕਾਰ ਗੁਰੂ ਦੱਤ ਦੀਆਂ10 ਸਰਬੋਤਮ ਫਿਲਮਾਂ, ਜੋ ਕਲਾਸੀਕਲ ਭਾਰਤੀ ਸਿਨੇਮਾ ਨੂੰ ਦਰਸਾਉਂਦੀਆਂ ਨੇ

Pyaasa (1957): ਗੁਰੂ ਦੱਤ ਦੀ ਫ਼ਿਲਮ ਪਿਆਸਾ ਇੱਕ ਵਿਜੇ ਨਾਮਕ ਲੇਖਕ ਦੀ ਕਹਾਣੀ ਹੈ। ਪਿਆਸਾ ਇੱਕ ਅਜਿਹੀ ਫਿਲਮ ਸੀ ਜੋ ਆਪਣੇ ਸਮੇਂ ਤੋਂ ਕਾਫੀ ਅੱਗੇ ਸੀ। ਗੁਰੂ ਦੱਤ ਵੱਲੋਂ ਨਿਰਦੇਸ਼ਤ ਤੇ ਅਭਿਨੀਤ, ਇਹ ਫਿਲਮ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਹਿੱਟ ਹੋਈ ਸੀ। ਇਹ ਫਿਲਮ ਵਿਸ਼ਵ ਸਿਨੇਮਾ ਦੀਆਂ ਸਰਵੋਤਮ ਫਿਲਮਾਂ 'ਚ ਸ਼ਾਮਿਲ ਹੈ।


Source: Google

Kaagaz Ke Phool (1959): ਇਹ ਫ਼ਿਲਮ ਉਨ੍ਹਾਂ ਦੀ ਆਤਮਕਥਾ ਤੋਂ ਪ੍ਰੇਰਤ ਜਾਪਦੀ ਹੈ। ਇਹ ਫ਼ਿਲਮ ਇੱਕ ਨਿਰਦੇਸ਼ਕ ਦੇ ਸਟ੍ਰਗਲ ਦੀ ਕਹਾਣੀ ਨੂੰ ਦਰਸਾਉਂਦੀ ਹੈ, ਜੋ ਆਪਣੇ ਕਰੀਅਰ 'ਚ ਅੱਗੇ ਵਧਣ ਲਈ ਜੀ ਤੋੜ ਮਿਹਨਤ ਕਰਦਾ ਹੈ।


Source: Google

Aar-Paar(1954): ਗੁਰੂ ਦੱਤ ਦੀ ਇਹ ਫ਼ਿਲਮ ਡਰਾਮਾ, ਥ੍ਰਿਲਰ ਤੇ ਐਕਸ਼ਨ ਨਾਲ ਭਰਪੂਰ ਹੈ। ਇਸ 'ਚ ਦੋ ਔਰਤਾਂ ਕਹਾਣੀ ਹੈ ਜਿਨ੍ਹਾਂ ਨੂੰ ਇੱਕ ਕਾਲੂ ਨਾਮ ਦੇ ਡਰਾਈਵਰ ਨਾਲ ਪਿਆਰ ਹੋ ਜਾਂਦਾ ਹੈ। ਇਹ ਟ੍ਰਾਈਐਂਗਲ ਲਵ-ਸਟੋਰੀ 'ਤੇ ਅਧਾਰਿਤ ਫ਼ਿਲਮ ਹੈ।


Source: Google

Baazi (1951): ਗੁਰੂ ਦੱਤ ਵੱਲੋਂ ਨਿਰਦੇਸ਼ਿਤ ਫ਼ਿਲਮ 'ਚ ਦੇਵ ਆਨੰਦ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਗੁਰੂ ਦੱਤ ਤੇ ਦੇਵ ਆਨੰਦ ਦੇ ਕਰੀਅਰ ਦੀ ਸਭ ਤੋਂ ਵੱਡੀ ਫ਼ਿਲਮ ਸਾਬਿਤ ਹੋਈ ਹੈ।


Source: Google

Sahib Bibi or Gulam (1962): ਫ਼ਿਲਮ ਸਾਹਿਬ ਬੀਬੀ ਔਰ ਗੁਲਾਮ ਇੱਕ ਵੱਖਰੇ ਕਿਸਮ ਦੀ ਫ਼ਿਲਮ ਸੀ। ਇਹ ਫ਼ਿਲਮ ਇੱਕ ਅਮੀਰ ਜੋੜੇ ਦੀ ਕਹਾਣੀ ਨੂੰ ਦਰਸਾਉਂਦੀ ਹੈ ਜਿਨ੍ਹਾਂ ਦੇ ਸਬੰਧ ਚੰਗੇ ਨਹੀਂ ਸਨ। ਇਸ ਫ਼ਿਲਮ 'ਚ ਗੁਰੂ ਦੱਤ ਵੀ ਲੀਡ ਰੋਲ 'ਚ ਨਜ਼ਰ ਆਏ।


Source: Google

Mr and Mrs 55 (1955) : ਗੁਰੂ ਦੱਤ ਇੱਕ ਚੰਗੇ ਲੇਖ, ਨਿਰਦੇਸ਼ਕ ਤੇ ਐਕਟਰ ਸਨ, ਉਹ ਸਮੇਂ 'ਤੇ ਸਮਾਜਿਕ ਮੁੱਦਿਆਂ 'ਤੇ ਫ਼ਿਲਮਾਂ ਤਿਆਰ ਕਰਦੇ ਸਨ। ਇਹ ਫ਼ਿਲਮ ਉਨ੍ਹਾਂ ਦੇ ਹੁਨਰ ਦੀ ਬਿਹਤਰੀਨ ਪੇਸ਼ਕਾਰੀ ਹੈ। ਇਸ ਫ਼ਿਲਮ 'ਚ ਇੱਕ ਕੱਟੜ ਮਹਿਲਾ ਦੀ ਕਹਾਣੀ ਵਿਖਾਈ ਗਈ ਹੈ।


Source: Google

Baaz (1953): 50 ਦੇ ਦਸ਼ਕ ਨੂੰ ਬਾਲੀਵੁੱਡ ਦੇ ਗੋਲਡਨ ਈਰਾ ਤੇ ਗੁਰੂ ਦੱਤ ਦੇ ਸਮੇਂ ਵਜੋਂ ਜਾਣਿਆ ਜਾਂਦਾ ਹੈ। ਗੁਰੂ ਦੱਤ ਨੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਬਣਾਈਆਂ। ਬਾਜ ਫ਼ਿਲਮ 'ਚ ਗੁਰੂ ਦੱਤ ਨੇ ਭਾਰਤ ਦੀ ਆਜ਼ਾਦੀ ਲਈ ਅੰਗ੍ਰੇਜ਼ੀ ਹਕੂਮਤ ਖਿਲਾਫ ਜੰਗ ਲੜਨ ਵਾਲੇ ਸੁਤੰਤਰਤਾ ਸੈਨਾਨੀਆਂ ਦੀ ਕਹਾਣੀ ਨੂੰ ਦਰਸਾਇਆ ਹੈ।


Source: Google

Chaudhvin Ka Chand (1960): ਇਹ ਫ਼ਿਲਮ ਇੱਕ ਵੱਡੀ ਵਪਾਰਕ ਸਫਲਤਾ ਹਾਸਿਲ ਕਰਨ ਵਾਲੀ ਫ਼ਿਲਮ ਸੀ। ਇਹ ਫ਼ਿਲਮ ਦੋ ਦੋਸਤਾਂ ਤੇ ਇੱਕ ਸੋਹਣੀ ਮਹਿਲਾ ਵਿਚਾਲੇ ਲਵ ਟ੍ਰਾਈਐਂਗਲ ਨੂੰ ਦਰਸਾਉਂਦੀ ਹੈ।


Source: Google

Bahurani (1963): ਇਹ ਫ਼ਿਲਮ ਇੱਕ ਮੁੰਡੇ ਦੀ ਹੈ ਜਿਸ ਦਾ ਵਿਆਹ ਇੱਕ ਪਿੰਡ ਦੀ ਕੁੜੀ ਨਾਲ ਹੋ ਜਾਂਦਾ ਹੈ। ਲਾੜਾ ਇਸ ਵਿਆਹ ਤੋਂਖੁਸ਼ ਨਹੀਂ ਹੈ, ਇਸ ਲਈ ਉਹ ਦਾਜ 'ਚ ਦਿੱਤ ਸੋਨੇ ਦੇ ਗਹਿਣੇ ਨੂੰ ਨਕਲੀ ਦੱਸ ਕੇ ਤਲਾਕ ਲੈਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਲਾੜੀ ਤੇ ਉਸ ਦੇ ਭਰਾ ਤੇ ਭਰਜਾਈ ਉਸ ਨੂੰ ਯਕੀਨ ਦਿਵਾਇਆ ਕਿ ਉਹ ਵੀ ਸ਼ਹਿਰ ਦੀ ਕੁੜੀ ਬਣ ਸਕਦੀ ਹੈ।


Source: Google

CID (1956): ਗੁਰੂ ਦੱਤ ਤੇ ਦੇਵ ਆਨੰਦ ਚੰਗੇ ਦੋਸਤ ਸਨ ਉਨ੍ਹਾਂ ਨੇ ਕਈ ਫ਼ਿਲਮਾਂ 'ਚ ਇੱਕਠੇ ਕੰਮ ਕੀਤਾ ਸੀ। ਸੀਆਈਡੀ ਫ਼ਿਲਮ 'ਚ ਵੀ ਦੋਹਾਂ ਨੇ ਇੱਕਠੇ ਕੰਮ ਕੀਤਾ ਸੀ। ਇਹ ਫ਼ਿਲਮ ਇੱਕ ਪੁਲਿਸ ਅਧਿਕਾਰੀ ਦੀ ਕਹਾਣੀ 'ਤੇ ਅਧਾਰਿਤ ਹੈ ਜੋ ਕਿ ਇੱਕ ਮਰਡਰ ਮਿਸਟ੍ਰੀ ਨੂੰ ਸੁਲਝਾਉਂਦਾ ਹੋਇਆ ਨਜ਼ਰ ਆਉਂਦਾ ਹੈ।


Source: Google

ਜਾਣੋ ਅਦਾਕਾਰੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਸੋਨਮ ਬਾਜਵਾ ਕਿਸ ਖੇਤਰ ‘ਚ ਕਰਦੀ ਸੀ ਕੰਮ