25 Sep, 2023

ਵਿਆਹ ਬੰਧਨ 'ਚ ਬੱਝੇ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ, ਵੇਖੋ ਕਪਲ ਦੇ ਵਿਆਹ ਦੀਆਂ 10 ਸਭ ਤੋਂ ਖੂਬਸੂਰਤ ਤਸਵੀਰਾਂ

ਰਾਘਵ ਅਤੇ ਪਰਿਣੀਤੀ ਐਤਵਾਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਵੇਖੋ ਇਸ ਜੋੜੇ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ


Source: Instagram

ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੇ ਰਵਾਇਤੀ ਲਾਲ ਰੰਗ ਨੂੰ ਛੱਡ ਅਤੇ Ivory ਰੰਗ ਨਾਲ ਮੇਲ ਖਾਂਦਾ ਪਹਿਰਾਵਾ ਚੁਣਿਆ।


Source: Instagram

ਮਨੀਸ਼ ਮਲਹੋਤਰਾ ਨੇ ਕਥਿਤ ਤੌਰ 'ਤੇ ਵਿਆਹ ਲਈ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੂੰ ਸਟਾਈਲ ਕੀਤਾ ਸੀ।


Source: Instagram

ਵਿਆਹ ਦੇ ਦੌਰਾਨ ਪਰਿਣੀਤੀ ਨੇ ਪਰਿਣੀਤੀ ਨੇ ਆਪਣੇ ਲਹਿੰਗੇ ਦੇ ਨਾਲ ਇੱਕ ਖਾਸ ਦੁੱਪਟਾ ਵੀ ਲਿਆ ਹੋਇਆ ਸੀ, ਜਿਸ ਨੂੰ ਖ਼ਾਸ ਤੌਰ 'ਤੇ ਬਣਾਇਆ ਗਿਆ ਸੀ ਤੇ ਇਸ 'ਤੇ ਰਾਘਵ ਦਾ ਨਾਂਅ ਲਿਖਿਆ ਹੋਇਆ ਸੀ।


Source: Instagram

ਜੈਮਾਲ ਦੇ ਦੌਰਾਨ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਬੇਹੱਦ ਖੁਸ਼ ਨਜ਼ਰ ਆਏ।


Source: Instagram

ਵਿਆਹ ਦੀਆਂ ਤਸਵੀਰਾਂ ਵਿੱਚੋਂ ਇੱਕ 'ਚ ਤੁਸੀਂ ਵੇਖ ਸਕਦੇ ਹੋ ਕਿ ਫੇਰੇ ਦੇ ਦੌਰਾਨ ਰਾਘਵ ਪਰਿਣੀਤੀ ਤੋਂ ਅੱਖਾਂ ਨਹੀਂ ਹਟਾ ਸਕੇ।


Source: Instagram

ਇਸ ਜੋੜੇ ਦਾ ਵਿਆਹ ਪੰਜਾਬੀ ਤੇ ਹਿੰਦੂ ਰੀਤੀ ਰਿਵਾਜ਼ਾਂ ਮੁਤਾਬਕ ਹੋਇਆ ਹੈ। ਇਸ ਵਿਆਹ 'ਚ ਕਈ ਸਿਆਸੀ ਆਗੂਆਂ ਤੇ ਬਾਲੀਵੁੱਡ ਸੈਲਬਸ ਨੇ ਸ਼ਿਰਕਤ ਕੀਤੀ।


Source: Instagram

ਵਿਆਹ ਸਮਾਗਮ ਤੋਂ ਪਹਿਲਾਂ ਦੋਹਾਂ ਦੇ ਸੰਗੀਤ ਦੀ ਤਸਵੀਰ ਤੇ ਵੀਡੀਓ ਸਾਹਮਣੇ ਆਈ ਸੀ, ਜਿਸ ਪੰਜਾਬੀ ਗਾਇਕ ਨਵਰਾਜ ਹੰਸ ਆਪਣੀ ਗਾਇਕੀ ਦਾ ਜਲਵਾ ਵਿਖਾਉਂਦੇ ਨਜ਼ਰ ਆਏ।


Source: Instagram

ਵਿਆਹ ਦੀਆਂ ਰਸਮਾਂ ਦੇ ਦੌਰਾਨ ਰਾਘਵ ਚੱਢਾ ਨੂੰ ਪਰਿਣੀਤੀ ਚੋਪੜਾ ਦੇ ਮੱਥੇ 'ਤੇ ਕਿੱਸ ਕਰਦੇ ਦੇਖਿਆ ਗਿਆ। ਫੋਟੋ ਵਿੱਚ ਜੋੜਾ ਮੰਡਪ ਵਿੱਚ ਬੈਠਾ ਹੈ। ਦੋਵੇਂ ਬੇਹੱਦ ਖੁਸ਼ ਨਜ਼ਰ ਆ ਰਹੇ ਸਨ।


Source: Instagram

ਇਸ ਜੋੜੇ ਦੇ ਰਿਸੈਪਸ਼ਨ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ ਤੇ ਫੈਨਜ਼ ਇਸ ਜੋੜੇ ਨੂੰ ਵਿਆਹ ਦੀ ਵਧਾਈਆਂ ਦੇ ਰਹੇ ਹਨ।


Source: Instagram

5 Most realistic quotes you should learn from Netflix web series 'Sex Education'