logo 26 Jul, 2023

Kargil Vijay Diwas: ਜਾਣੋ ਕਾਰਗਿਲ ਦੇ 'ਸ਼ੇਰ' ਕੈਪਟਨ 'ਵਿਕਰਮ ਬੱਤਰਾ' ਦੀ ਅਨੌਖੀ ਕਹਾਣੀ, ਜਿਨ੍ਹਾਂ 'ਤੇ ਬਣੀ ਫ਼ਿਲਮ ਸ਼ੇਰਸ਼ਾਹ

ਕਾਰਗਿਲ ਵਿਜੇ ਦਿਵਸ ਦੇ ਮੌਕੇ ਆਓ ਜਾਣਦੇ ਹਾਂ ਇਸ ਜੰਗ ਦੇ ਹੀਰੋ ਕੈਪਟਨ ਵਿਕਰਮ ਬੱਤਰਾ ਦੀ ਕਹਾਣੀ। ਵਿਕਰਮ ਬੱਤਰਾ ਨੇ ਦੁਸ਼ਮਨਾਂ ਤੋਂ ਲੋਹਾ ਲੈਂਦੇ ਹੋਏ ਕਾਰਗਿਲ ਜੰਗ ਦੌਰਾਨ ਮਹਿਜ਼ 24 ਸਾਲ ਦੀ ਉਮਰ 'ਚ ਦੇਸ਼ ਲਈ ਸ਼ਹਾਦਤ ਲਈ।


Source: Google

ਵਿਕਰਮ ਬੱਤਰਾ ਦਾ ਜਨਮ ਪਾਲਮਪੁਰ ਨਿਵਾਸੀ ਅਧਿਆਪਕ ਜੀ.ਐਲ. ਬੱਤਰਾ ਤੇ ਕਮਲਕਾਂਤਾ ਬੱਤਰਾ ਦੇ ਘਰ 9 ਸਤੰਬਰ 1974 ਨੂੰ ਹੋਇਆ। ਵਿੱਕਰਮ ਦਾ ਇੱਕ ਜੁੜਵਾ ਭਰਾ ਤੇ ਦੋ ਭੈਣਾਂ ਸਨ।


Source: Google

ਵਿਕਰਮ ਬੱਤਰਾ ਨੇ ਫੌਜ 'ਚ ਭਰਤੀ ਹੋਣ ਲਈ 1996 ਵਿੱਚ ਸੀਡੀਐਸ ਦੀ ਪ੍ਰੀਖਿਆ ਦਿੱਤੀ ਤੇ ਸਫਲ ਹੋਏ। IMA 'ਚ ਸ਼ਾਮਿਲ ਹੋਣ ਲਈ ਵਿਕਰਮ ਨੇ ਆਪਣਾ ਕਾਲਜ ਛੱਡ ਦਿੱਤਾ।


Source: Google

ਦਸੰਬਰ 1997 'ਚ ਟ੍ਰੇਨਿੰਗ ਪੂਰੀ ਕਰਨ 'ਤੇ, ਵਿਕਰਮ ਬੱਤਰਾ ਨੂੰ 6 ਦਸੰਬਰ 1997 ਨੂੰ ਸੋਪੋਰ, ਜੰਮੂ ਵਿਖੇ ਫੌਜ ਦੀ 13 ਜੰਮੂ-ਕਸ਼ਮੀਰ ਰਾਈਫਲਜ਼ 'ਚ ਲੈਫਟੀਨੈਂਟ ਵਜੋਂ ਨਿਯੁਕਤ ਕੀਤਾ ਗਿਆ ਤੇ 1999 'ਚ ਉਨ੍ਹਾਂ ਨੇ ਕਮਾਂਡੋ ਟ੍ਰੇਨਿੰਗ ਵੀ ਕੀਤੀ।


Source: Google

ਸ਼ਹਾਦਤ ਤੋਂ ਪਹਿਲਾਂ ਵਿਕਰਮ ਬੱਤਰਾ ਹੋਲੀ 'ਤੇ ਘਰ ਆਏ ਸੀ, ਉਹ ਪਰਿਵਾਰ, ਦੋਸਤ ਤੇ ਮੰਗੇਤਰ ਡਿੰਪਲ ਚੀਮਾ ਨੂੰ ਮਿਲੇ। ਉਨ੍ਹਾਂ ਕਿਹਾ ਕਿ ਮੈਂ ਜਾਂ ਤਾਂ ਤਿਰੰਗਾ ਲਹਿਰਾ ਕੇ ਜਾਂ ਫਿਰ ਤਿਰੰਗੇ 'ਚ ਲਿਪਟ ਕੇ ਆਵਾਂਗਾ, ਪਰ ਮੈਂ ਜ਼ਰੂਰ ਆਵਾਂਗਾ।


Source: Google

1 ਜੂਨ 1999 ਨੂੰ ਉਨ੍ਹਾਂ ਦੀ ਯੂਨਿਟ ਨੂੰ ਕਾਰਗਿਲ ਯੁੱਧ ਲਈ ਭੇਜਿਆ ਗਿਆ ਸੀ। ਹੰਪ ਤੇ ਰਾਕੀ ਨੈਬ ਜਿੱਤਣ ਤੋਂ ਬਾਅਦ ਵਿਕਰਮ ਨੂੰ ਕੈਪਟਨ ਬਣਾਇਆ ਗਿਆ।


Source: Google

ਕੈਪਟਨ ਬੱਤਰਾ ਦੀ ਟੁਕੜੀ ਨੂੰ ਸ਼੍ਰੀਨਗਰ-ਲੇਹ 'ਤੇ ਸਭ ਤੋਂ ਮਹੱਤਵਪੂਰਨ ਚੋਟੀ ਦੀ ਜ਼ਿੰਮੇਵਾਰੀ ਮਿਲੀ। ਸਾਥੀਆਂ ਸਣੇ 20 ਜੂਨ 1999 ਨੂੰ ਇਸ ਚੋਟੀ 'ਤੇ ਕਬਜ਼ਾ ਕੀਤਾ ਤੇ 'ਯੇ ਦਿਲ ਮਾਂਗੇ ਮੋਰ' ਕਹਿੰਦੇ ਹੋਏ ਰੇਡਿਓ 'ਤੇ ਜਿੱਤ ਦਾ ਐਲਾਨ ਕੀਤਾ।


Source: Google

ਕੈਪਟਨ ਵਿਕਰਮ ਬੱਤਰਾ ਦੀ ਬਹਾਦਰੀ ਲਈ, ਭਾਰਤ ਸਰਕਾਰ ਨੇ ਮਰਨ ਉਪਰੰਤ ਉਨ੍ਹਾਂ ਨੂੰ ਸਰਵਉੱਚ ਪੁਰਸਕਾਰ, ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ।


Source: Google

ਕੈਪਟਨ ਬੱਤਰਾ 'ਤੇ ਬਾਲੀਵੁੱਡ ਫ਼ਿਲਮ ਸ਼ੇਰਸ਼ਾਹ ਬਣੀ ਸੀ, ਇਹ ਕੈਪਟਨ ਵਿਕਰਮ ਬੱਤਰਾ ਦਾ ਕੋਡਨੇਮ ਸੀ, ਜੋ ਕਾਰਗਿਲ ਦੀ ਲੜਾਈ ਸਮੇਂ ਉਨ੍ਹਾਂ ਨੂੰ ਦਿੱਤਾ ਗਿਆ ਸੀ।


Source: Google

ਫ਼ਿਲਮ 'ਚ ਸਿਧਾਰਥ ਮਲੋਹਤਰਾ ਨੇ ਕੈਪਟਨ ਵਿਕਰਮ ਬੱਤਰਾ ਦਾ ਕਿਰਦਾਰ ਨਿਭਾਇਆ ਤੇ ਇਹ ਉਨ੍ਹਾਂ ਖ਼ਾਸ ਤੌਰ ਕੈਪਟਨ ਬੱਤਰਾ ਦੇ ਜੁੜਵਾ ਭਰਾ ਵਿਸ਼ਾਲ ਬੱਤਰਾ ਤੇ ਪਰਿਵਾਰ ਦੀ ਮੰਗ ਉੱਤੇ ਕੀਤਾ।


Source: Google

ਜਾਣੋ ਬਿੰਨੂ ਢਿੱਲੋਂ ਦੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ

Find out More..