09 Aug, 2023
ਜਾਣੋ ਸੰਨੀ ਦਿਓਲ ਦੀਆਂ 10 ਬਿਹਤਰੀਨ ਫ਼ਿਲਮਾਂ ਦੇ ਬਾਰੇ
ਸੰਨੀ ਦਿਓਲ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ, ਫ਼ਿਲਮ ‘ਅਰਜੁਨ’ ਸੰਨੀ ਦਿਓਲ ਨੇ ਅਰਜੁਨ ਦਾ ਕਿਰਦਾਰ ਨਿਭਾਇਆ ਸੀ। ਫ਼ਿਲਮ ਦੀ ਕਹਾਣੀ ਮੁੰਬਈ ਦੇ ਮਿਡਲ ਕਲਾਸ ਪਰਿਵਾਰ ਦੇ ਆਲੇ ਦੁਆਲੇ ਘੁੰਮਦੀ ਹੈ ।
Source: Google
ਡਕੈਤ ਫ਼ਿਲਮ ‘ਚ ਵੀ ਸੰਨੀ ਦਿਓਲ ਦੀ ਦਮਦਾਰ ਅਦਾਕਾਰੀ ਵੇਖਣ ਨੂੰ ਮਿਲੀ ਸੀ। ਫ਼ਿਲਮ ‘ਚ ਮੀਨਾਕਸ਼ੀ ਸ਼ੇਸ਼ਾਧਰੀ ਉਨ੍ਹਾਂ ਦੇ ਨਾਲ ਨਜ਼ਰ ਆਈ ਸੀ
Source: google
‘ਤ੍ਰਿਦੇਵ’ ‘ਚ ਸੰਨੀ ਦਿਓਲ, ਜੈਕੀ ਸ਼ਰਾਫ,ਅਮਰੀਸ਼ ਪੁਰੀ ਸਣੇ ਕਈ ਵੱਡੇ ਸਿਤਾਰੇ ਦਿਖਾਈ ਦਿੱਤੇ ਸਨ । ਫ਼ਿਲਮ ਦੀ ਰਾਜੀਵ ਰਾਏ ਦੇ ਵੱਲੋਂ ਡਾਇਰੈਕਸ਼ਨ ਕੀਤੀ ਗਈ ਸੀ
Source: google
‘ਘਾਇਲ’ ਫ਼ਿਲਮ ਨੂੰ 1990 ‘ਚ ਰਾਜ ਕੁਮਾਰ ਸੰਤੋਸ਼ੀ ਅਤੇ ਨਿਰਮਾਤਾ ਧਰਮਿੰਦਰ ਵੱਲੋਂ ਬਣਵਾਇਆ ਗਿਆ । ਇਹ ਇੱਕ ਐਕਸ਼ਨ ਡਰਾਮਾ ਫ਼ਿਲਮ ਹੈ। ਫ਼ਿਲਮ ਨੂੰ ਫ਼ਿਲਮ ਫੇਅਰ ਅਵਾਰਡ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ
Source: google
‘ਦਾਮਿਨੀ’ ਰਾਜ ਕੁਮਾਰ ਸੰਤੋਸ਼ੀ ਵੱਲੋਂ 1993 ‘ਚ ਬਣਾਈ ਗਈ ਫ਼ਿਲਮ ਹੈ ਅਤੇ ਇਸ ‘ਚ ਸੰਨੀ ਦਿਓਲ ਵਕੀਲ ਦੀ ਭੂਮਿਕਾ ‘ਚ ਨਜ਼ਰ ਆਏ ਸਨ
Source: google
‘ਜੀਤ’ ਰੋਮਾਂਟਿਕ ਐਕਸ਼ਨ ਡਰਾਮਾ ਫ਼ਿਲਮ ਹੈ। ਜਿਸ ‘ਚ ਸੰਨੀ ਦਿਓਲ ਦੇ ਨਾਲ ਮੁੱਖ ਭੂਮਿਕਾ ‘ਚ ਕਰਿਸ਼ਮਾ ਕਪੂਰ, ਅਮਰੀਸ਼ ਪੁਰੀ ਅਤੇ ਤੱਬੂ ਹਨ । ਇਹ ਫ਼ਿਲਮ 1978‘ਚ ਆਈ ਫ਼ਿਲਮ ‘ਮੁੱਕਦਰ ਕਾ ਸਿਕੰਦਰ ਤੋਂ ਪ੍ਰੇਰਿਤ ਹੈ
Source: google
‘ਘਾਤਕ’ ਫ਼ਿਲਮ 1996 ‘ਚ ਆਈ ਐਕਸ਼ਨ ਥ੍ਰਿਲਰ ਫ਼ਿਲਮ ਹੈ। ਜੋ ਕਿ ਰਾਜਕੁਮਾਰ ਸੰਤੋਸ਼ੀ ਵੱਲੋਂ ਨਿਰਦੇਸ਼ਿਤ ਕੀਤੀ ਗਈ ਸੀ, ਫ਼ਿਲਮ ‘ਚ ਸੰਨੀ ਦਿਓਲ, ਮੀਨਾਕਸ਼ੀ ਸ਼ੇਸ਼ਾਧਰੀ ਅਤੇ ਅਮਰੀਸ਼ ਪੁਰੀ ਨਜ਼ਰ ਆਏ । ਇਸ ਫ਼ਿਲਮ ਨੇ ਉਸ ਵੇਲੇ ਦੁਨੀਆ ਭਰ ‘ਚ84 ਕਰੋੜ ਰੁਪਏ ਕਮਾਏ ਸਨ
Source: google
ਸੰਨੀ ਦਿਓਲ ਦੀ ਦੇਸ਼ ਭਗਤੀ ਨੂੰ ਦਰਸਾਉਂਦੀ ਫ਼ਿਲਮ 'ਬਾਰਡਰ' ‘ਚ ਜੈਕੀ ਸ਼ਰਾਫ, ਅਕਸ਼ੇ ਖੰਨਾ ਅਤੇ ਸੁਨੀਲ ਸ਼ੈੱਟੀ ਨਜ਼ਰ ਆਏ ਸਨ ।ਇਸ ਫ਼ਿਲਮ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ
Source: google
‘ਗਦਰ’ ਫ਼ਿਲਮ 2001 ‘ਚ ਬਣੀ ਸੀ । ਫ਼ਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਸੀ । ਫ਼ਿਲਮ ਰੋਮਾਂਟਿਕ ਡਰਾਮਾ ਫ਼ਿਲਮ ਸੀ ਅਤੇ ਫ਼ਿਲਮ ‘ਚ ਅਮੀਸ਼ਾ ਪਟੇਲ ਅਤੇ ਅਮਰੀਸ਼ ਪੁਰੀ ਵੀ ਨਜ਼ਰ ਆਏ ਸਨ
Source: google
‘ਸੋਹਣੀ ਮਹੀਵਾਲ’ ‘ਚ ਸੰਨੀ ਦਿਓਲ ਅਤੇ ਪੂਨਮ ਢਿੱਲੋਂ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ ਅਤੇ ਇਹ ਫ਼ਿਲਮ ਲਵ ਸਟੋਰੀ ‘ਤੇ ਅਧਾਰਿਤ ਸੀ
Source: google
Mahesh Babu Birthday Special: 10 Iconic Movies Who Made Made Him Prince of Tollywood