28 Jul, 2023

Deepika Padukone: 'Jawan' ਤੋਂ ਲੈ ਕੇ 'Singham 3' ਤੱਕ, ਜਾਣੋ ਦੀਪਿਕਾ ਪਾਦੁਕੋਣ ਦੀਆਂ ਆਉਣ ਵਾਲੀਆਂ ਫਿਲਮਾਂ ਬਾਰੇ

ਦੀਪਿਕਾ ਪਾਦੂਕੋਣ ਦੀ ਗਿਣਤੀ ਬਾਲੀਵੁੱਡ ਦੀ ਦਮਦਾਰ ਅਭਿਨੇਤਰਿਆਂ 'ਚ ਹੁੰਦੀ ਹੈ। ਦੀਪਿਕਾ ਨਾਂ ਮਹਿਜ਼ ਚੰਗੀ ਅਦਾਕਾਰਾ ਹੈ ਬਲਕਿ ਬਾਕਸ ਆਫਿਸ 'ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਭਿਨੇਤਰੀ ਵੀ ਹੈ।


Source: Instagram

ਦੀਪਿਕਾ ਨੇ ਸ਼ਾਹਰੁਖ ਖਾਨ ਦੀ ਫ਼ਿਲਮ ਪਠਾਨ ਨਾਲ ਇਸ ਸਾਲ ਦੀ ਸ਼ੁਰੂਆਤ ਕੀਤੀ,ਇਸ 'ਚ ਉਹ ਆਪਣੇ ਐਕਸ਼ਨਸ ਤੇ ਡਾਂਸ ਮੂਵਜ਼ ਨਾਲ ਫੈਨਜ਼ ਦਾ ਦਿਲ ਜਿੱਤਦੀ ਹੋਈ ਨਜ਼ਰ ਆਈ। ਇਹ ਫ਼ਿਲਮ ਬਾਕਸ ਆਫਿਸ 'ਤੇ ਬਲਾਕਬਸਟਰ ਰਹੀ ਹੈ।


Source: Instagram

Jawaan: ਫ਼ਿਲਮ 'ਪਠਾਨ ' ਤੋਂ ਬਾਅਦ ਮੁੜ ਦੀਪਿਕਾ ਫ਼ਿਲਮ 'ਜਵਾਨ' 'ਚ ਸ਼ਾਹਰੁਖ ਖ਼ਾਨ ਨਾਲ ਲੀਡ ਰੋਲ 'ਚ ਨਜ਼ਰ ਆਵੇਗੀ। ਇਹ ਫ਼ਿਲਮ ਸਾਊਥ ਫ਼ਿਲਮਾਂ ਦੇ ਮਸ਼ਹੂਰ ਡਾਇਰੈਕਟਰ ਐਟਲੀ ਬਣਾ ਰਹੇ ਹਨ।


Source: Instagram

Brahmastra 2: ਬ੍ਰਹਮਾਸਤਰ 2 ਦੀਪਿਕਾ ਪਾਦੂਕੋਣ ਤੇ ਰਣਬੀਰ ਕਪੂਰ ਦੀਆਂ ਸਭ ਤੋਂ ਵੱਧ ਉਡੀਕੀ ਜਾਣ ਵਾਲੀਆਂ ਫਿਲਮਾਂ ਵਿਚੋਂ ਇੱਕ ਹੈ। ਅਦਾਕਾਰਾ ਫ਼ਿਲਮ 'ਚ ਰਣਬੀਰ ਦੀ ਮਾਂ ਜਲ ਅਸਤਰ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।


Source: Instagram

Fighter: ਦੀਪਿਕਾ ਪਾਦੁਕੋਣ ਅਤੇ ਰਿਤਿਕ ਰੋਸ਼ਨ ਦੀ ਇੱਕ ਹੌਟ ਜੋੜੀ ਜ਼ਰੂਰ ਬਣੇਗੀ ਤੇ ਇਹ ਪਹਿਲੀ ਵਾਰ ਹੈ ਜਦੋਂ ਉਹ ਫਾਈਟਰ 'ਚ ਸਕ੍ਰੀਨ ਸਪੇਸ ਸ਼ੇਅਰ ਕਰਦੇ ਨਜ਼ਰ ਆਉਣਗੇ।


Source: Instagram

Singham 3: ਰੋਹਿਤ ਸ਼ੈੱਟੀ ਦੀ ਫ਼ਿਲਮ ਸਿੰਘਮ 3 'ਚ ਦੀਪਿਕਾ ਲੀਡ ਰੋਲ ਕਰਦੇ ਹੋਏ ਵਿਖਾਈ ਦਵੇਗੀ। ਇਹ ਪਹਿਲੀ ਵਾਰ ਹੈ ਜਦੋਂ ਉਹ ਇੱਕ ਪੁਲਿਸ ਅਧਿਕਾਰੀ ਦਾ ਕਿਰਦਾਰ ਨਿਭਾਵੇਗੀ।


Source: Instagram

Project K: ਦੀਪਿਕਾ ਪਾਦੁਕੋਣ ਪ੍ਰੋਜੈਕਟ ਕੇ, ਯਾਨੀ ਕਿ ਫ਼ਿਲਮ ਕਲਕੀ AD2898 'ਚ ਪ੍ਰਭਾਸ ਦੇ ਨਾਲ ਨਜ਼ਰ ਆਵੇਗੀ ਤੇ ਪ੍ਰਸ਼ੰਸਕ ਉਨ੍ਹਾਂ ਨੂੰ ਸਕ੍ਰੀਨ 'ਤੇ ਇਕੱਠੇ ਦੇਖਣ ਦਾ ਇੰਤਜ਼ਾਰ ਕਰ ਰਹੇ ਹਨ।


Source: Instagram

The Intern : ਦੀਪਿਕਾ ਪਾਦੂਕੋਣ ਤੇ ਅਮਿਤਾਭ ਬੱਚਨ ਇੱਕ ਵਾਰ ਫਿਰ ਫ਼ਿਲਮ ਦਿ ਇੰਟਰਨ 'ਚ ਨਜ਼ਰ ਆਉਣਗੇ, ਜੋ ਕਥਿਤ ਤੌਰ 'ਤੇ ਅੰਨਾ ਹੈਥਵੇ ਦੀ ਫ਼ਿਲਮ ਦਾ ਅਧਿਕਾਰਤ ਰੀਮੇਕ ਹੈ।


Source: Instagram

Deepika Padukone in Mahesh Babu's Film: ਪ੍ਰੋਜੈਕਟ ਕੇ 'ਚ ਪ੍ਰਭਾਸ ਨਾਲ ਡੈਬਿਊ ਕਰਨ ਤੋਂ ਬਾਅਦ ਦੀਪਿਕਾ ਸਾਊਥ ਸਟਾਰ ਮਹੇਸ਼ ਬਾਬੂ ਦੇ ਨਾਲ ਨਜ਼ਰ ਆਵੇਗੀ। ਅਜੇ ਤੱਕ ਫ਼ਿਲਮ ਦਾ ਨਾਮ ਤੇ ਕਾਸਟ ਬਾਰੇ ਖੁਲਾਸਾ ਨਹੀਂ ਕੀਤਾ ਗਿਆ ਹੈ।


Source: Instagram

Box office queen: ਇਨ੍ਹਾਂ ਬੈਕ-ਟੂ-ਬੈਕ ਫਿਲਮਾਂ ਦੇ ਰਿਲੀਜ਼ ਨਾਲ, ਦੀਪਿਕਾ ਪਾਦੂਕੋਣ ਯਕੀਨੀ ਤੌਰ 'ਤੇ ਬਾਕਸ ਆਫਿਸ ਦੀ ਰਾਣੀ ਬਣਨ ਜਾ ਰਹੀ ਹੈ। ਉਹ ਕਈ ਨਾਮੀ ਸਿਤਾਰਿਆਂ ਨਾਲ ਨਜ਼ਰ ਆਵੇਗੀ।


Source: Instagram

From Elvish to Fukra Insaan: India's Beloved YouTubers and their Luxurious Car Collections